ਆਖਿਰ ਕਿਉਂ 16 ਸਾਲ ਤੱਕ ਸ਼ਾਹਰੁਖ ਨਾਲ ਗੁੱਸੇ ਰਹੇ ਸੰਨੀ ਦਿਓਲ, ਜਾਣੋ ਵਜ੍ਹਾ

6/18/2019 3:56:48 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸੰਨੀ ਦਿਓਲ ਨੇ ਸ਼ਾਹਰੁਖ ਖਾਨ ਨਾਲ ਯਸ਼ ਚੋਪੜਾ ਦੀ ਫਿਲਮ 'ਡਰ' (1993) 'ਚ ਕੰਮ ਕੀਤਾ ਸੀ ਪਰ ਇਸ ਤੋਂ ਬਾਅਦ ਨਾ ਤਾਂ ਸਿਰਫ ਦੋਵਾਂ ਨੇ ਕਦੇ ਇਕੱਠੇ ਕੰਮ ਕੀਤਾ ਅਤੇ ਨਾ ਹੀ 16 ਸਾਲ ਤੱਕ ਦੋਵਾਂ 'ਚ ਕੋਈ ਗੱਲਬਾਤ ਹੋਈ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਅਭਿਨੇਤਾ ਤੋਂ ਸੰਸਦ ਬਣੇ ਸੰਨੀ ਦਿਓਲ ਨੇ ਸ਼ਾਹਰੁਖ ਖਾਨ ਨਾਲ ਹੋਈ ਨਾਰਾਜ਼ਗੀ ਦੇ ਪਿੱਛੇ ਦੀ ਵਜ੍ਹਾ ਦੱਸੀ।

ਇਕ ਸੀਨ ਕਾਰਨ ਪਈਆਂ ਸਨ ਦੂਰੀਆਂ
ਸੰਨੀ ਦਿਓਲ ਨੇ ਕਿਹਾ, ''ਮੈਂ 'ਡਰ' ਫਿਲਮ 'ਚ ਇਕ ਸੀਨ ਕਰ ਰਿਹਾ ਸੀ, ਜਿਸ 'ਚ ਸ਼ਾਹਰੁਖ ਮੈਨੂੰ ਛੁਰਾ (ਚਾਕੂ) ਮਾਰਦਾ ਹੈ। ਸੀਨ ਨੂੰ ਲੈ ਕੇ ਯਸ਼ ਚੋਪੜਾ ਨਾਲ ਮੇਰੀ ਖੂਬ ਬਹਿਸ ਹੋਈ। ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਫਿਲਮ 'ਚ ਮੈਂ ਕਮਾਂਡੋ ਅਫਸਰ ਹਾਂ। ਮੇਰਾ ਕਿਰਦਾਰ ਆਪਣੇ-ਆਪ 'ਚ ਐਕਪਰਟ ਹੈ। ਮੈਂ ਇਕਦਮ ਫਿੱਟ ਹਾਂ, ਫਿਰ ਕਿਵੇਂ ਇਹ ਲੜਕਾ (ਸ਼ਾਹਰੁਖ ਖਾਨ ਦਾ ਕਿਰਦਾਰ) ਮੈਨੂੰ ਆਸਾਨੀ ਨਾਲ ਕੁੱਟ ਸਕਦਾ ਹੈ। ਉਹ ਮੈਨੂੰ ਕੁੱਟ ਸਕਦਾ ਹੈ ਪਰ ਉਸ ਸਥਿਤੀ 'ਚ ਜਦੋਂਕਿ ਮੈਂ ਉਸ ਨੂੰ ਦੇਖ ਨਹੀਂ ਰਿਹਾ ਹਾਂ। ਜੇਕਰ ਮੈਂ ਉਸ ਨੂੰ ਦੇਖ ਰਿਹਾ ਹਾਂ, ਫਿਰ ਵੀ ਉਹ ਮੈਨੂੰ ਛੁਰਾ (ਚਾਕੂ) ਮਾਰ ਸਕਦਾ ਹੈ ਤਾਂ ਫਿਰ ਮੈਨੂੰ ਕਮਾਂਡੋ ਨਹੀਂ ਕਹਿਣਾ ਚਾਹੀਦਾ।''

PunjabKesari

ਯਸ਼ ਚੋਪੜਾ ਦੀ ਉਮਰ ਦਾ ਲਿਹਾਜ਼ ਕਰ ਗਏ
ਸੰਨੀ ਦਿਓਲ ਨੇ ਅੱਗੇ ਕਿਹਾ, ''ਕਿਉਂਕਿ ਯਸ਼ ਜੀ ਬਜੁਰਗ ਸਨ। ਇਸ ਲਈ ਮੈਂ ਉਨ੍ਹਾਂ ਦਾ ਲਿਹਾਜ਼ ਕੀਤਾ ਅਤੇ ਕੁਝ ਨਹੀਂ ਕਿਹਾ। ਮੈਨੂੰ ਬਹੁਤ ਗੁੱਸਾ ਆ ਰਿਹਾ ਸੀ। ਮੈਂ ਆਪਣੇ ਹੱਥ ਜੇਬਾਂ 'ਚ ਪਾ ਲਏ। ਉਦੋਂ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੋਇਆ ਕਿ ਗੁੱਸੇ 'ਚ ਮੈਂ ਆਪਣੇ ਹੱਥਾਂ ਨਾਲ ਹੀ ਆਪਣੀ ਪੈਂਟ ਪਾੜ੍ਹ ਲਈ ਸੀ।''

PunjabKesari

ਮੈਂ ਖੁਦ ਨੂੰ ਵੱਖਰਾ ਕਰ ਲਿਆ : ਸੰਨੀ ਦਿਓਲ
ਜਦੋਂ ਸੰਨੀ ਦਿਓਲ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ 16 ਸਾਲ ਤੱਕ ਸ਼ਾਹਰੁਖ ਖਾਨ ਨਾਲ ਗੱਲ ਕਿਉਂ ਨਹੀਂ ਕੀਤੀ? ਤਾਂ ਉਨ੍ਹਾਂ ਦਾ ਜਵਾਬ ਸੀ, ''ਅਜਿਹਾ ਨਹੀਂ ਹੈ ਕਿ ਮੈਂ ਗੱਲ ਨਹੀਂ ਕੀਤੀ ਪਰ ਮੈਂ ਆਪਣੇ-ਆਪ ਨੂੰ ਵੱਖ ਕਰ ਲਿਆ ਹੈ ਅਤੇ ਮੈਂ ਜ਼ਿਆਦਾ ਸੋਸ਼ਲ ਨਹੀਂ ਹੁੰਦਾ ਹਾਂ। ਇਸ ਲਈ ਅਸੀਂ ਕਦੇ ਮਿਲਦੇ ਹੀ ਨਹੀਂ ਤਾਂ ਗੱਲ ਕੀ ਕਰਨੀ।''

PunjabKesari

2001 'ਚ ਸੰਨੀ ਨੇ ਲਾਏ ਸਨ ਯਸ਼ ਚੋਪੜਾ 'ਤੇ ਦੋਸ਼
ਸਾਲ 2001 'ਚ ਫਿਲਮਫੇਅਰ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ਦੌਰਾਨ ਸੰਨੀ ਦਿਓਲ ਨੇ ਕਿਹਾ ਸੀ ਕਿ 'ਡਰ' ਦੀ ਮੇਕਿੰਗ ਮੇਰੀ ਜ਼ਿੰਦਗੀ ਦਾ ਸਭ ਤੋਂ ਬੇਕਾਰ ਅਨੁਭਵ ਸੀ। ਉਸ ਸਮੇਂ ਮੈਨੂੰ ਝੂਠ ਬੋਲਿਆ ਗਿਆ ਸੀ। ਮੈਨੂੰ ਮੇਕਰਸ ਦੁਆਰਾ ਧੋਖੇ ਨਾਲ ਸਾਈਡਲਾਈਨ ਕਰ ਦਿੱਤਾ ਗਿਆ ਸੀ।

PunjabKesari

ਸੰਨੀ ਦਿਓਲ ਮੁਤਾਬਕ, ਮੈਨੂੰ ਨਹੀਂ ਦੱਸਿਆ ਗਿਆ ਸੀ ਕਿ ਮੇਕਰਸ ਫਿਲਮ 'ਚ ਵਿਲੇਨ ਨੂੰ ਗਲੋਰੀਫਾਈ ਕਰਨ ਵਾਲੇ ਸਨ। ਇਸ ਇੰਟਰਵਿਊ 'ਚ ਜਦੋਂ ਸੰਨੀ ਤੋਂ ਪੁੱਛਿਆ ਗਿਆ ਸੀ ਕਿ ਸ਼ਾਹਰੁਖ ਤੋਂ ਤੁਹਾਨੂੰ ਕੋਈ ਗੁਰੇਜ ਹੈ ਤਾਂ ਉਨ੍ਹਾਂ ਨੇ ਕਿਹਾ, ''ਮੈਂ ਉਨ੍ਹਾਂ ਨਾਲ ਕੰਮ ਕੀਤਾ ਹੈ ਅਤੇ ਕੈਪੇਬਲ ਹੈ। ਬਸ ਅੱਗੇ  ਤੋਂ ਮੈਂ ਜ਼ਿਆਦਾ ਕੇਅਰਫੁੱਲ ਰਹਾਂਗਾ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News