B''Day Spl : ਬੋਲਡ ਕਿਰਦਾਰਾਂ ਲਈ ਜਾਣੀ ਜਾਂਦੀ ਹੈ ਸੁਰਵੀਨ ਚਾਵਲਾ, ਪੜ੍ਹੋ ਜ਼ਿੰਦਗੀ ਦੇ ਖਾਸ ਕਿੱਸੇ

8/1/2019 11:36:43 AM

ਜਲੰਧਰ (ਬਿਊਰੋ) — ਪਾਲੀਵੁੱਡ ਇੰਡਸਟਰੀ ਦੀ ਖਾਸ ਸ਼ੌਹਰਤ ਹਾਸਲ ਕਰਨ ਵਾਲੀ ਮਸ਼ਹੂਰ ਅਦਾਕਾਰਾ ਸੁਰਵੀਨ ਚਾਵਲਾ ਨੂੰ ਅੱਜ ਆਪਣਾ 35ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਦੱਸ ਦਈਏ ਕਿ ਉਨ੍ਹਾਂ ਦਾ ਜਨਮ 1 ਅਗਸਤ 1984 ਨੂੰ ਚੰਡੀਗੜ੍ਹ 'ਚ ਹੋਇਆ ਸੀ। ਸੁਰਵੀਨ ਨੇ ਚੰਡੀਗੜ੍ਹ ਦੇ ਵੁਮੈਨ ਕਾਲਜ 'ਚ ਆਪਣੀ ਉਚੇਰੀ ਸਿੱਖਿਆ ਹਾਸਲ ਕੀਤੀ ਹੈ। 

PunjabKesari

ਜਾਣੀ ਜਾਂਦੀ ਹੈ ਬੋਲਡ ਕਿਰਦਾਰਾਂ ਲਈ 
'ਪਾਰਚਡ' ਤੇ 'ਹੇਟ ਸਟੋਰੀ 2' ਵਰਗੀਆਂ ਫਿਲਮਾਂ 'ਚ ਸੁਰਵੀਨ ਚਾਵਲਾ ਨੇ ਕਾਫੀ ਬੋਲਡ ਕਿਰਦਾਰ ਨਿਭਾਏ ਹਨ, ਜਿਸ ਕਾਰਨ ਉਨ੍ਹਾਂ ਨੂੰ ਬੋਲਡ ਕਿਰਦਾਰਾਂ ਲਈ ਵੀ ਜਾਣਿਆ ਜਾਂਦਾ ਹੈ। ਸਾਲ 2014 'ਚ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਤੇ ਸੁਰਵੀਨ ਚਾਵਲਾ ਦੀ ਫਿਲਮ 'ਡਿਸਕੋ ਸਿੰਘ' ਆਈ ਸੀ, ਜਿਸ 'ਚ ਦੋਵਾਂ ਦੀ ਨੂੰ ਕਾਫੀ ਪਸੰਦ ਕੀਤਾ ਗਿਆ।

PunjabKesari

ਅਦਾਕਾਰਾ ਦੇ ਨਾਲ-ਨਾਲ ਕਾਮਯਾਬ ਮਾਡਲ ਵੀ ਹੈ ਸੁਰਵੀਨ
ਸੁਰਵੀਨ ਚਾਵਲਾ ਇਕ ਕਾਮਯਾਬ ਮਾਡਲ ਹੋਣ ਦੇ ਨਾਲ-ਨਾਲ ਕਾਮਯਾਬ ਅਦਾਕਾਰਾ ਵੀ ਹੈ। ਉਨ੍ਹਾਂ ਨੇ ਸਾਲ 2003 'ਚ 'ਕਹੀਂ ਤੋ ਹੋਗਾ' ਨਾਲ ਡੈਬਿਊ ਕੀਤਾ ਸੀ। ਉਹ ਪੰਜਾਬੀ ਹਿੰਦੀ ਸਮੇਤ ਕੰਨੜ ਭਾਸ਼ਾਵਾਂ 'ਚ ਵੀ ਫਿਲਮਾਂ ਕਰ ਚੁੱਕੀ ਹੈ। 

PunjabKesari

ਇਨ੍ਹਾਂ ਸਿਤਾਰਿਆਂ ਦੀ ਅਦਾਕਾਰੀ ਦੀ ਦਾਵਾਨੀ ਹੈ ਸੁਰਵੀਨ
ਸੁਰਵੀਨ ਚਾਵਲਾ ਦੇ ਪਸੰਦੀਦਾ ਅਦਾਕਾਰਾ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਅਦਾਕਾਰਾ ਰਾਣੀ ਮੁਖਰਜੀ ਦੀ ਅਦਾਕਾਰੀ ਬੇਹੱਦ ਪਸੰਦ ਹੈ ਅਤੇ ਅਦਾਕਾਰਾ 'ਚੋਂ ਪਰੇਸ਼ ਰਾਵਲ ਅਤੇ ਅਮਿਤਾਭ ਬੱਚਨ ਦੀ ਅਦਾਕਾਰੀ ਨੂੰ ਉਹ ਬਹੁਤ ਪਸੰਦ ਕਰਦੀ ਹੈ। 

PunjabKesari

ਅਜਿਹੇ ਕੰਮਾਂ ਦੀ ਸ਼ੌਕੀਨ ਹੈ ਸੁਰਵੀਨ
ਸੁਰਵੀਨ ਚਾਵਲਾ ਨੂੰ ਡਰਾਈਵਿੰਗ, ਵਰਕ ਆਊਟ ਅਤੇ ਨਾਵਲ ਪੜ੍ਹਨ ਦਾ ਬਹੁਤ ਸ਼ੌਕ ਹੈ। ਇਸ ਤੋਂ ਇਲਾਵਾ ਉਨ੍ਹਾਂ ਡਾਂਸ ਦਾ ਵੀ ਬਹੁਤ ਸ਼ੌਕ ਹੈ। 

PunjabKesari

ਕਈ ਪੰਜਾਬੀ ਫਿਲਮਾਂ 'ਚ ਕਰ ਚੁੱਕੀ ਹੈ ਕੰਮ
ਸੁਰਵੀਨ ਚਾਵਲਾ ਨੇ ਕਈ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਦਿਲਜੀਤ ਦੋਸਾਂਝ ਨਾਲ 'ਲਾਟੂ' ਫਿਲਮ 'ਚ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਜੈਜ਼ੀ ਬੀ ਨਾਲ 'ਮਿੱਤਰਾਂ ਦੇ ਬੂਟ' ਗੀਤ 'ਚ ਧਮਾਕੇਦਾਰ ਡਾਂਸ ਕਰਕੇ ਸਾਰਿਆਂ ਦਾ ਦਿਲ ਜਿੱਤਿਆ ਸੀ। ਉਨ੍ਹਾਂ ਨੇ 2011 'ਚ ਬਾਲੀਵੁੱਡ ਦੀ ਫਿਲਮ 'ਹਮ ਤੁਮ ਸ਼ਬਾਨਾ' 'ਚ ਕੰਮ ਕੀਤਾ ਸੀ ਪਰ ਉਨ੍ਹਾਂ ਦੀ ਪਛਾਣ ਬਾਲੀਵੁੱਡ ਦੀ ਫਿਲਮ 'ਹੇਟ ਲਵ ਸਟੋਰੀ' ਨਾਲ ਮਿਲੀ ਸੀ। 

PunjabKesari

ਕੁਝ ਮਹੀਨੇ ਪਹਿਲਾਂ ਦਿੱਤਾ ਧੀ ਨੂੰ ਜਨਮ
ਸੁਰਵੀਨ ਚਾਵਲਾ ਨੇ ਇਸੇ ਸਾਲ ਅਪ੍ਰੈਲ ਮਹੀਨੇ ਇਕ ਨੰਨ੍ਹੀ ਪਰੀ ਨੂੰ ਜਨਮ ਦਿੱਤਾ ਹੈ, ਜਿਸ ਦੀਆਂ ਤਸਵੀਰਾਂ ਨੂੰ ਲੈ ਕੇ ਹਮੇਸ਼ਾ ਹੀ ਸੁਰਵੀਨ ਚਾਵਲਾ ਚਰਚਾ 'ਚ ਰਹਿੰਦੀ ਹੈ। ਸੁਰਵੀਨ ਚਾਵਲਾ ਤੇ ਪਤੀ ਅਕਸ਼ੈ ਨੇ ਆਪਣੀ ਨੰਨ੍ਹੀ ਪਰੀ ਦਾ ਨਾਂ ਈਵਾ ਰੱਖਿਆ ਹੈ।

PunjabKesari

'ਸੈਕਰੇਡ ਗੇਮਜ 2' ਨਾਲ ਕਰੇਗੀ ਧਮਾਕੇਦਾਰ ਵਾਪਸ
ਨਵਾਜ਼ੂਦੀਨ ਸਿੱਦੀਕੀ ਤੇ ਸੈਫ ਅਲੀ ਖਾਨ ਨਾਲ 'ਸੈਕਰੇਡ ਗੇਮਜ 2' ਰਾਹੀਂ ਸੁਰਵੀਨ ਚਾਵਲਾ ਜ਼ਬਰਦਸਤ ਵਾਪਸੀ ਕਰਨ ਜਾ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਅਨੁਰਾਗ ਕਸ਼ਅਪ ਤੇ ਨੀਰਜ ਘਇਵਾਨ ਨੇ ਮਿਲ ਕੇ ਕੀਤਾ ਹੈ। 

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News