ਗਿੱਪੀ ਗਰੇਵਾਲ ਨੇ ਕਿਉਂ ਰੱਖਿਆ ਬੇਟਿਆਂ ਦਾ ਨਾਂ ਗੁਰਫਤਿਹ ਸਿੰਘ ਤੇ ਏਕਓਂਕਾਰ ਸਿੰਘ, ਜਾਣੋ ਵਜ੍ਹਾ

7/12/2019 11:24:47 AM

ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ 'ਚ ਗਿੱਪੀ ਗਰੇਵਾਲ ਇਕ ਹਿੱਟ ਗਾਇਕ, ਵਧੀਆ ਅਦਾਕਾਰ ਤੇ ਨਿਰਦੇਸ਼ਕ ਵਜੋਂ ਕਾਫੀ ਮਸ਼ਹੂਰ ਹਨ। ਉਹ ਆਪਣੇ ਪ੍ਰਸ਼ੰਸਕਾਂ ਲਈ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਸ ਦਾ ਅੰਦਾਜ਼ਾ ਉਨ੍ਹਾਂ ਦੀ 19 ਜੁਲਾਈ ਨੂੰ ਆਉਣ ਵਾਲੀ ਫਿਲਮ 'ਅਰਦਾਸ ਕਰਾਂ' ਤੋਂ ਲਾਇਆ ਜਾ ਸਕਦਾ ਹੈ। ਪੰਜਾਬੀ ਫਿਲਮ ਇੰਡਸਟਰੀ 'ਚ ਜਿੱਥੇ ਕਮੇਡੀ ਤੇ ਰੋਮਾਂਟਿਕ ਫਿਲਮਾਂ ਦਾ ਦੌਰ ਚੱਲ ਰਿਹਾ ਹੈ, ਉੱਥੇ ਗਿੱਪੀ ਗਰੇਵਾਲ ਵੱਖਰੇ ਕੰਸੈਪਟ ਤੇ ਧਾਰਮਿਕ ਕਿਸਮ ਦੀ ਫਿਲਮ 'ਅਰਦਾਸ ਕਰਾਂ' ਲੈ ਕੇ ਦਰਸ਼ਕਾਂ ਦੇ ਰੂ-ਬ-ਰੂ ਹੋ ਰਹੇ ਹਨ। ਗਿੱਪੀ ਗਰੇਵਾਲ ਨੇ ਇਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ ਕਿ 'ਅਰਦਾਸ' ਫਿਲਮ ਬਣਾਉਣ ਲਈ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਕਿਹਾ ਸੀ ਕਿਉਂਕਿ ਉਹ ਬਹੁਤ ਹੀ ਧਾਰਮਿਕ ਹਨ। ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਹੀ ਗਿੱਪੀ ਗਰੇਵਾਲ ਨੇ 'ਅਰਦਾਸ' ਫਿਲਮ ਬਣਾਈ ਸੀ ਅਤੇ ਹੁਣ ਉਹ ਇਸ ਦਾ ਸੀਕਵਲ 'ਅਰਦਾਸ ਕਰਾਂ' ਲੈ ਕੇ ਆ ਰਹੇ ਹਨ। 

 
 
 
 
 
 
 
 
 
 
 
 
 
 

Shinda @ardaaskaraan vich Jhanda Singh Da character kar riha te Mainu umeed hai tusi Shinde nu Raaj ke pyar dewoge 🤗 #shindagrewal #gippygrewal #ardaaskaraan #19july2019

A post shared by Gippy Grewal (@gippygrewal) on Jul 10, 2019 at 6:12pm PDT


ਦੱਸ ਦਈਏ ਕਿ ਗਿੱਪੀ ਗਰੇਵਾਲ ਦਾ ਪਰਿਵਾਰ ਧਾਰਮਿਕ ਹੈ, ਇਸੇ ਕਰਕੇ ਉਨ੍ਹਾਂ ਨੇ ਆਪਣੇ ਦੋਵੇਂ ਬੇਟਿਆਂ ਦਾ ਨਾਂ ਵੀ ਧਾਰਮਿਕ ਰੱਖਿਆ ਹੈ। ਗਿੱਪੀ ਗਰੇਵਾਲ ਦੇ ਇਕ ਬੇਟੇ ਦਾ ਨਾਂ ਗੁਰਫਤਿਹ ਸਿੰਘ ਹੈ ਅਤੇ ਦੂਜੇ ਬੇਟੇ ਦਾ ਨਾਂ ਏਕਓਂਕਾਰ ਸਿੰਘ ਹੈ। ਗਿੱਪੀ ਗਰੇਵਾਲ ਨੇ ਇਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ਆਪਣੇ ਬੇਟਿਆਂ ਦੇ ਇਸ ਤਰ੍ਹਾਂ ਦੇ ਨਾਂ ਕਿਉਂ ਰੱਖੇ। 

PunjabKesari
ਗਿੱਪੀ ਗਰੇਵਾਲ ਮੁਤਾਬਕ, ਅੱਜ ਲੋਕ ਜਿਸ ਤਰ੍ਹਾਂ ਦੇ ਨਾਂ ਆਪਣੇ ਬੱਚਿਆਂ ਦੇ ਰੱਖਦੇ ਹਨ, ਉਨ੍ਹਾਂ ਨਾਵਾਂ ਦਾ ਕੋਈ ਮਤਲਬ ਨਹੀਂ ਹੁੰਦਾ ਪਰ ਉਨ੍ਹਾਂ ਦੇ ਬੱਚਿਆਂ ਦੇ ਨਾਂਵਾ ਦਾ ਇਕ ਮਤਲਬ ਹੈ। ਗਿੱਪੀ ਨੇ ਦੱਸਿਆ ਕਿ ਕੁਝ ਨਾਂ ਇਸ ਤਰ੍ਹਾਂ ਦੇ ਵੀ ਹੁੰਦੇ ਹਨ, ਜਿੰਨਾਂ ਨੂੰ ਛੋਟਾ ਕਰਕੇ ਬਦਲਿਆ ਜਾ ਸਕਦਾ ਹੈ। ਇਹ ਨਾਂ ਇਸ ਤਰ੍ਹਾਂ ਦੇ ਹਨ ਕਿ ਇਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ। ਇਹੀ ਕਾਰਨ ਹੈ ਗਿੱਪੀ ਗਰੇਵਾਲ ਨੇ ਆਪਣੇ ਬੇਟਿਆਂ ਦਾ ਨਾਂ ਧਾਰਮਿਕ ਹੈ।

PunjabKesari
ਦੱਸਣਯੋਗ ਹੈ ਕਿ 'ਹੰਬਲ ਮੋਸ਼ਨ ਪਿਕਚਰਸ' ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ ਗਿੱਪੀ ਗਰੇਵਾਲ ਨੇ ਹੀ ਪ੍ਰੋਡਿਊਸ ਤੇ ਡਾਇਰੈਕਟ ਕੀਤਾ ਹੈ। ਰਾਣਾ ਰਣਬੀਰ ਤੇ ਗਿੱਪੀ ਗਰੇਵਾਲ ਦੀ ਲਿਖੀ ਇਸ ਕਹਾਣੀ ਨੂੰ ਬਹੁਤ ਹੀ ਵੱਡੇ ਕੈਨਵਸ 'ਤੇ ਫਿਲਮਾਇਆ ਗਿਆ ਹੈ। ਫਿਲਮ 'ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਸੀਮਾ ਕੌਸ਼ਲ, ਯੋਗਰਾਜ ਸਿੰਘ, ਸਪਨਾ ਪੱਬੀ, ਮਹਿਰ ਵਿੱਜ, ਜਪਜੀ ਖਹਿਰਾ, ਮਲਕੀਤ ਰੌਣੀ ਸਮੇਤ ਪੰਜਾਬੀ ਸਿਨੇਮਾ ਦੇ ਕਈ ਦਿੱਗਜ ਕਲਾਕਾਰਾਂ ਨੇ ਕੰਮ ਕੀਤਾ ਹੈ। ਓਮਜੀ ਗਰੁੱਪ ਵੱਲੋਂ ਇਸ ਫਿਲਮ ਨੂੰ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News