''ਯਾਰਾ ਵੇ'' ਦਾ ਨਵਾਂ ਗੀਤ ਰਿਲੀਜ਼, ਖਾਸ ਕੈਮਿਸਟਰੀ ''ਚ ਦਿਸੇ ਗਗਨ ਕੋਕਰੀ ਤੇ ਮੋਨਿਕਾ ਗਿੱਲ

Monday, March 25, 2019 4:51 PM
''ਯਾਰਾ ਵੇ'' ਦਾ ਨਵਾਂ ਗੀਤ ਰਿਲੀਜ਼, ਖਾਸ ਕੈਮਿਸਟਰੀ ''ਚ ਦਿਸੇ ਗਗਨ ਕੋਕਰੀ ਤੇ ਮੋਨਿਕਾ ਗਿੱਲ

ਜਲੰਧਰ (ਬਿਊਰੋ) : 5 ਅਪ੍ਰੈਲ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਵਾਲੀ ਪੰਜਾਬੀ 'ਯਾਰਾ ਵੇ' ਦਾ ਨਵਾਂ ਗੀਤ 'ਮਿਰਜ਼ਾ' ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਇਸ ਗੀਤ 'ਚ ਮੋਨਿਕਾ ਗਿੱਲ ਤੇ ਗਗਨ ਕੋਕਰੀ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਮਿਲ ਰਹੀ ਹੈ। ਦੱਸ ਦਈਏ ਕਿ 'ਮਿਰਜ਼ਾ' ਗੀਤ ਦੇ ਬੋਲ ਵੀਤ ਬਲਜੀਤ ਵਲੋਂ ਸ਼ਿੰਗਾਰੇ ਗਏ ਹਨ ਜਦੋਂ ਗੀਤ ਨੂੰ ਮਿਊਜ਼ਿਕ ਗੁਰਮੀਤ ਨੇ ਦਿੱਤਾ ਹੈ। ਦੱਸ ਦਈਏ ਕਿ ਪੰਜਾਬੀ ਫਿਲਮ 'ਯਾਰਾ ਵੇ' ਗਗਨ ਕੋਕਰੀ ਦੀ ਦੂਜੀ ਫਿਲਮ ਹੈ। ਇਸ ਫਿਲਮ 'ਚ ਗਗਨ ਕੋਕਰੀ ਨਾਲ ਪੰਜਾਬੀ ਅਦਾਕਾਰ ਯੁਵਰਾਜ ਹੰਸ 'ਜੁੰਡੀ ਦੇ ਮਿੱਤਰ' ਦੀ ਸਾਂਝ ਨਿਭਾਉਂਦੇ ਨਜ਼ਰ ਆ ਰਹੇ ਹਨ। ਦੋਹਾਂ ਦੀ ਗੂੜ੍ਹੀ ਦੋਸਤੀ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। ਇਸ ਫਿਲਮ 'ਚ ਸਾਲ 1947 ਦੇ ਦੌਰ ਨੂੰ ਦਿਖਾਇਆ ਜਾਵੇਗਾ, ਜਦੋਂ ਦੋ ਦੇਸ਼ਾਂ ਦੀ ਵੰਡ ਹੋਈ ਤਾਂ ਲੱਖਾਂ ਲੋਕਾਂ ਦਾ ਸਭ ਕੁਝ ਤਬਾਹ ਹੋ ਗਿਆ। ਉਸ ਤਬਾਹੀ 'ਚ ਸਭ ਤੋਂ ਜ਼ਿਆਦਾ ਨੁਕਸਾਨ ਰਿਸ਼ਤਿਆਂ ਦਾ ਹੋਇਆ। ਉਹ ਰਿਸ਼ਤੇ ਭਾਵੇਂ ਖੂਨ ਦੇ ਹੋਣ, ਭਾਵੇਂ ਦੋਸਤੀ ਦੇ। 'ਜੱਸ ਰਿਕਾਰਡਜ਼' ਵੱਲੋਂ ਫਿਲਮ ਦਾ ਸੰਗੀਤ ਰਿਲੀਜ਼ ਕੀਤਾ ਗਿਆ ਹੈ। 


ਪੰਜਾਬੀ ਫਿਲਮ 'ਯਾਰਾ ਵੇ' 'ਚ ਗਗਨ ਕੋਕਰੀ ਤੇ ਯੁਵਰਾਜ ਹੰਸ ਤੋਂ ਇਲਾਵਾ ਮੋਨਿਕਾ ਗਿੱਲ, ਰਘਬੀਰ ਬੋਲੀ, ਯੋਗਰਾਜ ਸਿੰਘ, ਨਿਰਮਲ ਰਿਸ਼ੀ, ਬੀ. ਐੱਨ. ਸ਼ਰਮਾ, ਸਰਦਾਰ ਸੋਹੀ, ਹੌਬੀ ਧਾਲੀਵਾਲ, ਗੁਰਪ੍ਰੀਤ ਭੰਗੂ, ਮਲਕੀਤ ਰੌਣੀ, ਪਾਲੀ ਸੰਧੂ ਅਤੇ ਰਾਣਾ ਜੰਗ ਬਹਾਦਰ ਦੀ ਲਾਜਵਾਬ ਅਦਾਕਾਰੀ ਦੇਖਣ ਨੂੰ ਮਿਲੇਗੀ। ਇਸੇ ਪਿਆਰ ਨੂੰ ਦੇਖਦੇ ਹੋਏ 'ਯਾਰਾ ਵੇ' ਦੀ ਕਾਮਯਾਬੀ ਦੀ ਆਸ ਬੱਝਦੀ ਹੈ। ਫਿਲਮ ਦੇ ਪ੍ਰੋਡਿਊਸਰ ਬੱਲੀ ਸਿੰਘ ਕੱਕੜ ਹਨ ਅਤੇ ਕਹਾਣੀ ਅਤੇ ਨਿਰਦੇਸ਼ਨ ਰਾਕੇਸ਼ ਮਹਿਤਾ ਦਾ ਹੈ।


Edited By

Sunita

Sunita is news editor at Jagbani

Read More