ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਹੁਣ ਯੁਵਰਾਜ ਸਿੰਘ ਕਰਨਗੇ ਨਵੀਂ ਪਾਰੀ ਦੀ ਸ਼ੁਰੂਆਤ

6/21/2019 3:49:53 PM

ਮੁੰਬਈ (ਬਿਊਰੋ) — ਭਾਰਤੀ ਟੀਮ ਦੇ ਆਲ ਰਾਊਂਡਰ ਖਿਲਾੜੀ ਯੁਵਰਾਜ ਸਿੰਘ ਨੇ ਹਾਲ ਹੀ 'ਚ ਘੋਸ਼ਣਾ ਕਰਦੇ ਦੱਸਿਆ ਕਿ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਇਸ ਖਬਰ ਨਾਲ ਉਨ੍ਹਾਂ ਦੇ ਫੈਨਜ਼ ਕਾਫੀ ਦੁੱਖੀ ਵੀ ਹੋਏ ਸਨ, ਹੁਣ ਮੀਡੀਆ 'ਚ ਇਕ ਤਾਜਾ ਖਬਰ ਸਾਹਮਣੇ ਆਈ ਹੈ। ਖਬਰਾਂ ਦੀ ਮੰਨੀਏ ਤਾਂ ਯੁਵਰਾਜ ਸਿੰਘ ਜਲਦ ਹੀ ਟੀ. ਵੀ. ਸ਼ੋਅਜ਼ 'ਚ ਆਪਣਾ ਜਲਵਾ ਬਿਖੇਰਦੇ ਨਜ਼ਰ ਆ ਸਕਦੇ ਹਨ। ਕ੍ਰਿਕਟਰ ਗਰਾਊਂਡ 'ਤੇ ਆਪਣਾ ਜਲਵਾ ਦਿਖਾਉਣ ਵਾਲੇ ਯੁਵਰਾਜ ਸਿੰਘ ਜਲਦ ਹੀ ਛੋਟੇ ਪਰਦੇ 'ਤੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਸਕਦੇ ਹਨ। ਖਬਰਾਂ ਦੀ ਮੰਨੀਏ ਤਾਂ ਦੋ ਟੀ. ਵੀ. ਚੈਨਲਾਂ ਨੇ ਉਨ੍ਹਾਂ ਨੂੰ ਅਪਰੋਚ ਕੀਤਾ ਹੈ। ਯੁਵਰਾਜ ਸਿੰਘ ਨਾਲ ਸਲਮਾਨ ਖਾਨ ਦੇ ਸ਼ੋਅ ਅਤੇ ਰੋਹਿਤ ਸ਼ੈੱਟੀ ਦੇ ਖਤਰਨਾਕ ਸ਼ੋਅ ਲਈ ਗੱਲ ਚਲ ਰਹੀ ਹੈ ਪਰ ਹਾਲੇ ਤੱਕ ਯੁਵਰਾਜ ਸਿੰਘ ਤੇ ਉਨ੍ਹਾਂ ਦੀ ਟੀਮ ਵਲੋਂ ਕੋਈ ਅਜਿਹੀ ਆਫੀਸ਼ੀਅਲ ਖਬਰ ਸਾਹਮਣੇ ਨਹੀਂ ਆਈ।

ਦੱਸਣਯੋਗ ਹੈ ਕਿ ਯੁਵਰਾਜ ਸਿੰਘ ਦੀ ਭਾਰਤੀ ਕ੍ਰਿਕੇਟ ਨੂੰ ਵੱਡੀ ਦੇਣ ਰਹੀ ਹੈ। ਯੁਵਰਾਜ ਸਿੰਘ ਨੇ ਇਕ ਓਵਰ 'ਚ ਛੇ ਛੱਕੇ ਲਾ ਕੇ ਵੱਡਾ ਰਿਕਾਰਡ ਬਣਾਇਆ ਸੀ। ਇਸ ਤੋਂ ਇਲਾਵਾ 'ਵਿਸ਼ਵ ਕੱਪ' 'ਚ ਮੈਨ ਆਫ ਦਾ ਸੀਰੀਜ਼ ਵਰਗੇ ਖਿਤਾਬ ਉਨ੍ਹਾਂ ਦੇ ਨਾਂ 'ਤੇ ਬੋਲਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News