'ਕੌਮਾਂਤਰੀ ਸੰਗੀਤ ਦਿਵਸ' 'ਤੇ ਸਰਤਾਜ ਦੀ ਐਲਬਮ ਦਾ ਪਹਿਲਾ ਗੀਤ ਰਿਲੀਜ਼ (ਵੀਡੀਓ)

6/21/2019 4:18:40 PM

ਜਲੰਧਰ (ਬਿਊਰੋ) - ਜਿਸ ਗਾਇਕ ਕੋਲ ਸ਼ਬਦਾਂ ਦਾ ਖਜਾਨਾ, ਗਾਇਕੀ ਦੀ ਵੱਖਰੀ ਸ਼ੈਲੀ ਅਤੇ ਸੁਰੀਲੀ ਆਵਾਜ਼ ਹੋਵੇ, ਉਸ ਦੇ ਗੀਤਾਂ ਨੂੰ ਹਰ ਕੋਈ ਪਸੰਦ ਕਰਦਾ ਹੈ। ਪੰਜਾਬੀ ਗਾਇਕੀ 'ਚ ਬਹੁਤ ਘੱਟ ਅਜਿਹੇ ਗਾਇਕ ਹਨ, ਜੋ ਫੂਹੜ ਤੇ ਹਥਿਆਰਾਂ ਵਾਲੀ ਗਾਇਕੀ ਤੋਂ ਕੋਹਾਂ ਦੂਰ ਹਨ। ਅਜਿਹੇ ਗਾਇਕ ਉਹੀ ਹੋ ਸਕਦੇ ਹਨ ਜੋ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਨੇੜੀਓ ਜੁੜੇ ਹੋਣ, ਜਿਨ੍ਹਾਂ ਦੀ ਗਾਇਕੀ 'ਚ ਉਹ ਮਿਠਾਸ ਹੋਵੇ, ਜੋ ਦਿਲ ਨੂੰ ਸਕੂਨ ਦਿੰਦੀ ਹੈ। ਗਾਇਕ ਮੰਡੀ ਦੀ ਭੀੜ 'ਚੋ ਵੱਖਰੇ ਪਛਾਣੇ ਜਾਂਦੇ ਗਾਇਕ ਸਤਿੰਦਰ ਸਰਤਾਜ ਨੇ 'ਕੌਮਾਂਤਰੀ ਸੰਗੀਤ ਦਿਵਸ' ਦੇ ਮੌਕੇ 'ਤੇ ਸਰੋਤਿਆਂ ਨੂੰ ਨਵਾਂ ਤੋਹਫਾ ਦਿੱਤਾ ਹੈ। ਸਤਿੰਦਰ ਸਰਤਾਜ ਨੇ ਆਪਣੀ ਨਵੀਂ ਐਲਬਮ 'ਦਰਿਆਈ ਤਰਜ਼ਾਂ' ਦਾ ਪਹਿਲਾ ਗੀਤ 'ਗੁਰਮੁੱਖੀ ਦਾ ਬੇਟਾ' ਅੱਜ ਰਿਲੀਜ਼ ਹੋਇਆ ਹੈ। 

ਦੱਸ ਦਈਏ ਕਿ ਸਤਿੰਦਰ ਸਰਤਾਜ ਦਾ ਇਹ ਗੀਤ ਸਤਲੁਜ ਦਰਿਆ 'ਤੇ ਅਧਾਰਿਤ ਹੈ। ਸਤਿੰਦਰ ਸਰਤਾਜ ਨੇ ਹੀ ਇਸ ਗੀਤ ਨੂੰ ਲਿਖਿਆ ਤੇ ਗਾਇਆ ਹੈ। ਜਦਕਿ ਇਸ ਦਾ ਮਿਊਜ਼ਿਕ ਬੀਟ ਮਨੀਸ਼ਟਰ ਨੇ ਤਿਆਰ ਕੀਤਾ ਹੈ। ਗੀਤ ਦੀ ਵੀਡੀਓ ਸੰਦੀਪ ਸ਼ਰਮਾ ਨੇ ਆਸਟਰੇਲੀਆ 'ਚ ਬਣਾਈ ਹੈ। ਪੰਜਾਬੀ ਸੱਭਿਆਚਾਰ ਨਾਲ ਭਰਪੂਰ ਪੰਜਾਬੀ ਸੰਗੀਤ ਜਗਤ ਨੂੰ ਹਮੇਸ਼ਾ ਵਧੀਆ 'ਤੇ ਲਾਜਵਾਬ ਗੀਤ ਦਿੰਦੇ ਆਏ ਸਤਿੰਦਰ ਸਰਤਾਜ ਦੇ ਗੀਤਾਂ ਦਾ ਹਰ ਕੋਈ ਦੀਵਾਨਾ ਹੈ। ਉਨ੍ਹਾਂ ਦੀ ਨਵੀਂ ਐਲਬਮ 'ਦਰਿਆਈ ਤਰਜਾਂ' ਵੀ ਪੰਜਾਬੀ ਸੰਗੀਤ ਜਗਤ ਨੂੰ ਇਕ ਵੱਡੀ ਦੇਣ ਹੈ। ਪ੍ਰਸਿੱਧ ਫਿਲਮ ਤੇ ਮਿਊਜ਼ਿਕ ਕੰਪਨੀ 'ਸਾਗਾ ਹਿੱਟਸ' ਵੱਲੋਂ ਇਸ ਐਲਬਮ ਦਾ ਪਹਿਲਾ ਗੀਤ ਰਿਲੀਜ਼ ਕੀਤਾ ਗਿਆ ਹੈ ਅਤੇ ਐਲਬਮ ਦੇ ਅਗਲੇ ਛੇ ਗੀਤ ਬਹੁਤ ਜਲਦ ਰਿਲੀਜ਼ ਕੀਤੇ ਜਾਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News