ਅਨੁਸ਼ਕਾ ਨੇ ਖੋਲ੍ਹਿਆ ਰਾਜ਼, ਕਿਉਂ ਕਰਵਾਇਆ ਵਿਰਾਟ ਨਾਲ ਜਲਦ ਵਿਆਹ

7/16/2019 10:56:43 AM

ਨਵੀਂ ਦਿੱਲੀ : ਬਾਲੀਵੁੱਡ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ 'ਲਵ ਲਾਈਫ' ਜਿੰਨੀ ਸੁਰਖੀਆਂ 'ਚ ਰਹੀ, ਉਸ ਤੋਂ ਕਿਤੇ ਜ਼ਿਆਦਾ ਸੁਰਖੀਆਂ ਦੋਵਾਂ ਦਾ ਵਿਆਹ ਰਿਹਾ ਹੈ। ਅਨੁਸ਼ਕਾ ਤੇ ਵਿਰਾਟ ਦੇ ਵਿਆਹ ਨੂੰ ਡੇਢ ਸਾਲ ਬੀਤ ਜਾਣ ਤੋਂ ਬਾਅਦ ਵੀ ਇਹ ਜੋੜੀ ਅਕਸਰ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਅਨੁਸ਼ਕਾ ਸ਼ਰਮਾ ਨੇ ਇਕ ਇੰਟਰਵਿਊ 'ਚ ਵਿਰਾਟ ਨਾਲ ਵਿਆਹ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਵਿਰਾਟ ਤੇ ਅਨੁਸ਼ਕਾ ਦਾ ਵਿਆਹ ਸਾਲ 2017 'ਚ ਦਸੰਬਰ ਮਹੀਨੇ 'ਚ ਹੋਇਆ ਸੀ। ਉਸ ਸਮੇਂ ਅਨੁਸ਼ਕਾ ਦੀ ਉਮਰ 29 ਸਾਲ ਸੀ। ਇਸ 'ਤੇ ਅਨੁਸ਼ਕਾ ਨੇ ਕਿਹਾ ਕਿ ਸਾਨੂੰ ਇਸ ਮਾਨਸਿਕਤਾ ਤੋਂ ਬਾਹਰ ਨਿਕਲਣਾ ਚਾਹੀਦਾ ਹੈ। ਮੈਂ 29 ਸਾਲ ਦੀ ਉਮਰ 'ਚ ਵਿਆਹ ਕਰਵਾ ਲਿਆ ਸੀ ਕਿਉਂਕਿ ਮੈਂ ਇਸ਼ਕ ਦੀ ਗ੍ਰਿਫਤ 'ਚ ਸੀ ਅਤੇ ਮੈਂ ਹਾਲੇ ਵੀ ਮੁਹੱਬਤ ਦੀ ਗ੍ਰਿਫਤ 'ਚ ਹੀ ਹਾਂ। ਵਿਆਹ ਇਕ ਕੁਦਰਤੀ ਪ੍ਰਗਤੀ ਸੀ। ਗੱਲਬਾਤ ਦੌਰਾਨ ਉਸ ਨੇ ਇਸ ਗੱਲ ਵੱਲ ਵੀ ਇਸ਼ਾਰਾ ਕੀਤਾ ਕਿ ਜਦੋਂ ਮਰਦ ਕਰੀਅਰ ਦੀ ਪਰਵਾਹ ਕੀਤੇ ਬਗੈਰ ਵਿਆਹ ਕਰਵਾ ਸਕਦੇ ਹਨ ਤਾਂ ਔਰਤਾਂ ਕਿਉਂ ਨਹੀਂ ਕਰਵਾ ਸਕਦੀਆਂ।''

 
 
 
 
 
 
 
 
 
 
 
 
 
 

It's heaven, when you don't sense time passing by ... It's heaven, when you marry a good 'man' ... 💞

A post shared by AnushkaSharma1588 (@anushkasharma) on Dec 10, 2018 at 9:15pm PST


ਇਸ ਤੋਂ ਇਲਾਵਾ ਅਨੁਸ਼ਕਾ ਨੇ ਕਿਹਾ ਕਿ 'ਕੁਝ ਲੋਕ ਮੰਨਦੇ ਹਨ ਕਿ 29 ਸਾਲ ਦੀ ਉਮਰ 'ਚ ਅਦਾਕਾਰਾ ਨੂੰ ਵਿਆਹ ਨਹੀਂ ਕਰਨਾ ਚਾਹੀਦਾ ਪਰ ਦਰਸ਼ਕਾਂ ਦਾ ਇੰਡਸਟਰੀ ਨਾਲੋਂ ਵੀ ਜ਼ਿਆਦਾ ਵਿਕਾਸ ਹੋ ਚੁੱਕਾ ਹੈ। ਦਰਸ਼ਕ ਕਲਾਕਾਰਾਂ ਨੂੰ ਬੱਸ ਪਰਦੇ 'ਤੇ ਦੇਖਣ 'ਚ ਹੀ ਦਿਲਚਸਪੀ ਰੱਖਦੇ ਹਨ। ਉਨ੍ਹਾਂ ਦੇ ਵਿਅਤੀਗਤ ਜੀਵਨ ਨਾਲ ਕੋਈ ਫਰਕ ਨਹੀਂ ਪੈਂਦਾ, ਭਾਵੇਂ ਉਹ ਵਿਆਹੀ ਹੋਏ ਜਾਂ ਮਾਂ ਬਣ ਚੁੱਕੀ ਹੋਵੇ।

 

 
 
 
 
 
 
 
 
 
 
 
 
 
 

The people responsible for making the most memorable occasion of our lives peaceful and beyond beautiful 🙏 - our lovely wedding planners @shaadisquad

A post shared by AnushkaSharma1588 (@anushkasharma) on Dec 14, 2017 at 12:13pm PST



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News