ਸਿੱਖ ਪਿਉ-ਪੁੱਤਰ ਦੀ ਕੁੱਟਮਾਰ ’ਤੇ ਬੋਲੀ ਅਨਮੋਲ ਗਗਨ ਮਾਨ, ਗੁੰਡਾਗਰਦੀ ਬੰਦ ਕਰੋ

6/19/2019 1:05:17 PM

ਜਲੰਧਰ (ਬਿਊਰੋ) : ਹਮੇਸ਼ਾ ਹੀ ਹਰ ਮੁੱਦੇ 'ਤੇ ਬੇਬਾਕੀ ਬੋਲਣ ਵਾਲੀ ਪੰਜਾਬੀ ਗਾਇਕਾ ਅਨਮੋਲ ਗਗਨ ਮਾਣ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਦਰਅਸਲ, ਦਿੱਲੀ 'ਚ ਸਰਬਜੀਤ ਸਿੰਘ ਤੇ ਉਸ ਦੇ ਪੁੱਤਰ ਦੀ ਪੁਲਸ ਵੱਲੋਂ ਕੀਤੀ ਗਈ ਕੁੱਟਮਾਰ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇਸ ਘਟਨਾ ਦੀ ਰੱਜ ਕੇ ਨਿੰਦਿਆ ਕੀਤੀ ਅਤੇ ਕਿਹਾ 'ਇਸ ਘਟਨਾ ਨੇ 1947 ਤੋਂ ਪਹਿਲਾਂ ਦਾ ਦੌਰ ਯਾਦ ਕਰਵਾ ਦਿੱਤਾ ਹੈ, ਜਦੋਂ ਪੁਲਸ ਲੋਕਾਂ ਦੀ ਆਵਾਜ਼ ਦਬਾਉਣ ਲਈ ਲਾਠੀਆਂ ਵਰਾਉਂਦੀ ਸੀ। ਅਨਮੋਲ ਗਗਨ ਮਾਨ ਨੇ ਕਿਹਾ ਕਿ ਜੇਕਰ ਸਰਬਜੀਤ ਦੀ ਕੋਈ ਗਲਤੀ ਸੀ ਤਾਂ ਉਸ ਦੇ ਖਿਲਾਫ ਕਨੂੰਨੀ ਕਾਰਵਾਈ ਕੀਤੀ ਜਾਂਦੀ ਨਾ ਕਿ ਉਸ ਨੂੰ ਸ਼ਰੇਆਮ ਸੜਕ 'ਤੇ ਲੰਮੇ ਪਾ ਕੇ ਕੁੱਟਿਆ ਜਾਂਦਾ।'' ਇਸ ਤੋਂ ਇਲਾਵਾ ਅਨਮੋਲ ਗਗਨ ਮਾਨ ਨੇ ਕਿਹਾ ਹੈ 'ਜਿਨ੍ਹਾਂ ਵੀ ਪੁਲਸ ਵਾਲਿਆਂ ਨੇ ਇਹ ਹਰਕਤ ਕੀਤੀ ਹੈ ਉਨ੍ਹਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਜੋ ਅੱਗੇ ਤੋਂ ਇਸ ਤੋਂ ਪੁਲਸ ਨੂੰ ਸਬਕ ਮਿਲ ਸਕੇ।''

 
 
 
 
 
 
 
 
 
 
 
 
 
 
 
 

A post shared by Anmol Gagan Maan (@anmolgaganmaanofficial) on Jun 18, 2019 at 6:19am PDT


ਦੱਸਣਯੋਗ ਹੈ ਕਿ ਬੀਤੇ ਦਿਨੀਂ ਦਿੱਲੀ 'ਚ ਇਕ ਸਿੱਖ ਪਿਉ-ਪੁੱਤ ਨਾਲ ਦਰਦਨਾਕ ਕਾਰਾ ਵਾਪਰਿਆ। ਪੁਲਸ ਵੱਲੋਂ ਸੜਕ 'ਤੇ ਲੋਕਾਂ ਦੀ ਭੀੜ 'ਚ ਸਿੱਖ ਪਿਉ-ਪੁੱਤ ਨੂੰ ਸ਼ਰੇਆਮ ਕੁੱਟਿਆ ਗਿਆ। ਪੀੜਤ ਸਰਬਜੀਤ ਸਿੰਘ ਨੇ ਦੱਸਿਆ ਕਿ 'ਸਾਡੀ ਗੱਡੀ ਇਕ ਪਾਸੇ ਖੜ੍ਹੀ ਸੀ। ਇਸੇ ਦੌਰਾਨ ਪੁਲਸ ਦੀ ਜਿਪਸੀ ਆਈ ਤੇ ਉਨ੍ਹਾਂ ਦੇ ਟੈਂਪੂ ਦੇ ਬਿਲਕੁਲ ਨਾਲ ਆ ਕੇ ਰੁਕੀ। ਜਿਪਸੀ ਦੀ ਟੈਂਪੂ ਨਾਲ ਹਲਕੀ ਜਿਹੀ ਟੱਕਰ ਹੋ ਗਈ। ਪੁਲਸ ਨੇ ਸਾਨੂੰ ਡੰਡਾ ਦਿਖਾਇਆ ਤੇ ਗਾਲੀਗਲੋਚ ਕੀਤਾ। ਇਸ ਤੋਂ ਬਾਅਦ ਜਿਪਸੀ ਅੱਗੇ ਚਲੀ ਗਈ ਤੇ ਥਾਣੇ ਦੇ ਅੱਗੇ ਜਾ ਕੇ ਫਿਰ ਰੁੱਕ ਗਈ। ਪਿੱਛੇ ਮੈਂ ਤੇ ਮੁੰਡਾ ਟੈਂਪੂ ਲੈ ਕੇ ਆ ਰਹੇ ਸਨ। ਪੁਲਸ ਨੇ ਫਿਰ ਸਾਨੂੰ ਨੂੰ ਗੁੱਸਾ ਦਿਖਾਉਂਦਿਆਂ ਗੱਡੀ ਸਾਈਡ 'ਤੇ ਲਾਉਣ ਲਈ ਕਿਹਾ। ਫਿਰ ਥਾਣੇ 'ਚੋਂ ਹੋਰ ਵੀ ਪੁਲਸ ਕਰਮਚਾਰੀਆਂ ਨੂੰ ਬੁਲਾਇਆ ਤੇ ਸਾਡੇ ਪਿਉ-ਪੁੱਤ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਪਿੱਛੋਂ ਥਾਣੇ ਲਿਜਾ ਕੇ ਵੀ ਉਨ੍ਹਾਂ 'ਤੇ ਤਸ਼ੱਦਦ ਢਾਹੇ ਗਏ।'

 

 
 
 
 
 
 
 
 
 
 
 
 
 
 

Azad Soch , Es Dunia To Jaan To Phela Jo Ho Paya Karke Javange ,Sada Vasda Rhe Punjab , Zindawad #AzadSoch

A post shared by Anmol Gagan Maan (@anmolgaganmaanofficial) on Jun 18, 2019 at 11:16pm PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News