ਹੰਸ ਰਾਜ ਹੰਸ ਦੇ ਦਫਤਰ ਦੇ ਬਾਹਰ ਫਾਇਰਿੰਗ ਕਰਨ ਵਾਲਾ ਰੈਸਲਿੰਗ ਕੋਚ ਗ੍ਰਿਫਤਾਰ

11/5/2019 9:15:50 AM

ਨਵੀਂ ਦਿੱਲੀ (ਬਿਊਰੋ) ਮਸ਼ਹੂਰ ਪੰਜਾਬੀ ਗਾਇਕ ਤੇ ਦਿੱਲੀ ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਦੇ ਰੋਹਿਣੀ ਸਥਿਤ ਆਫਿਸ ਦੇ ਬਾਹਰ ਇਕ ਕਾਲਜ ਦੇ ਰੈਸਲਿੰਗ ਕੋਚ ਨੇ ਗੋਲੀ ਚਲਾ ਦਿੱਤੀ। ਵਾਰਦਾਤ ਤੋਂ ਬਾਅਦ ਮੁਲਜ਼ਮ ਨੇ 2 ਗੋਲੀਆਂ ਹਵਾ ਵਿਚ ਵੀ ਚਲਾਈਆਂ ਅਤੇ ਕਾਰ ਰਾਹੀਂ ਫਰਾਰ ਹੋ ਗਿਆ। ਹਾਲਾਂਕਿ ਵਾਰਦਾਤ ਸਮੇਂ ਆਫਿਸ ਬੰਦ ਸੀ। ਇਹ ਜਾਣਕਾਰੀ ਡੀ. ਸੀ. ਪੀ. (ਰੋਹਣੀ) ਐੱਸ. ਡੀ. ਮਿਸ਼ਰਾ ਨੇ ਦਿੱਤੀ ਹੈ।

 

ਦੱਸ ਦਈਏ ਕਿ ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਰਾਮੇਸ਼ਵਰ ਪਹਿਲਵਾਨ (51) ਨੂੰ ਕੁਝ ਹੀ ਘੰਟਿਆਂ ਬਾਅਦ ਗ੍ਰਿਫਤਾਰ ਕਰ ਲਿਆ, ਜੋ ਕਿ ਕਾਫੀ ਨਸ਼ੇ ਵਿਚ ਸੀ। ਉਹ ਬਵਾਨਾ ਦਾ ਰਹਿਣ ਵਾਲਾ ਹੈ। ਪੁਲਸ ਨੇ ਮੁਲਜ਼ਮ ਦੇ ਕਬਜ਼ੇ ਵਿਚੋਂ ਵਾਰਦਾਤ ਵਿਚ ਇਸਤੇਮਾਲ ਕਾਰ, ਲਾਇਸੈਂਸੀ ਪਿਸਤੌਲ ਅਤੇ ਕਾਰਤੂਸ ਜ਼ਬਤ ਕਰ ਲਏ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News