ਲਾਕਡਾਊਨ ਦੌਰਾਨ ਫਿਲਮੀ ਸਿਤਾਰਿਆਂ ਨੂੰ ਵਧੇਰੇ ਪੈਸੇ ਖਰਚ ਕੇ ਵੀ ਨਹੀਂ ਮਿਲ ਰਹੀਆਂ ਰੇਲ ਟਿਕਟਾਂ

5/17/2020 3:22:06 PM

ਮੁੰਬਈ (ਬਿਊਰੋ) — ਲਾਕਡਾਊਨ 'ਚ ਬੇਰੁਜ਼ਗਾਰੀ ਦੇ ਸੰਕਟ ਨਾਲ ਜੂਝ ਰਹੇ ਸਿਨੇਮਾ ਤੇ ਟੀ. ਵੀ. ਕਲਾਕਾਰਾਂ ਸਾਹਮਣੇ ਹੁਣ ਮੁੰਬਈ ਤੋਂ ਬਾਹਰ ਨਿਕਲਣ ਦਾ ਵੀ ਸੰਕਟ ਆ ਖੜ੍ਹਾ ਹੋਇਆ ਹੈ। ਮੁੰਬਈ ਤੋਂ ਦਿੱਲੀ ਜਾਣ ਲਈ ਪ੍ਰੇਸ਼ਾਨ ਕਲਾਕਾਰ ਰੋਜ਼ਾਨਾ ਸਵੇਰੇ ਉੱਠ ਕੇ ਆਪਣੇ ਮੋਬਾਇਲ ਤੇ ਲੈਪਟੌਪ ਰਾਹੀਂ ਟਿਕਟਾਂ ਬੁੱਕ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਡਾਇਨਾਮਿਕ  ਪ੍ਰਾਈਸਿੰਗ (Dynamic Pricing) ਦੇ ਤਹਿਤ ਬੁੱਕ ਹੋ ਰਹੀਆਂ ਇਨ੍ਹਾਂ ਟਿਕਟਾਂ ਲਈ ਰੇਲਵੇ ਬੈਂਕ ਅਕਾਊਂਟ ਤੋਂ ਪੈਸੇ ਵੀ ਕੱਟ ਰਿਹਾ ਹੈ ਪਰ ਟਿਕਟ ਫਿਰ ਵੀ ਬੁੱਕ ਨਹੀਂ ਹੋ ਰਹੀ। ਕਲਾਕਾਰਾਂ ਨੇ ਇਸ ਬਾਰੇ ਹੁਣ ਆਪਣੀ ਐਸੋਸੀਏਸ਼ਨ ਸਿੰਟਾ ਤੋਂ ਮਦਦ ਦੀ ਗੁਹਾਰ ਲਗਾਈ ਹੈ।

ਮਸ਼ਹੂਰ ਫਿਲਮ ਅਭਿਨੇਤਾ ਸੋਨੂੰ ਸੂਦ ਪਿਛਲੇ ਕੁਝ ਦਿਨਾਂ ਤੋਂ ਮੁੰਬਈ 'ਚ ਲਾਕਡਾਊਨ 'ਚ ਆਪਣੀ ਰੋਜ਼ੀ-ਰੋਟੀ ਗੁਆ ਬੈਠੇ ਲੋਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਬੱਸਾਂ ਦਾ ਇੰਤਜ਼ਾਮ ਕਰ ਰਹੇ ਹਨ। ਇਹ ਬੱਸਾਂ ਦੋ ਦਿਨ ਦਾ ਸਫਰ ਕਰਕੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੀ ਮੰਜ਼ਿਲ 'ਤੇ ਪਹੁੰਚਾਉਣਗੀਆਂ ਪਰ ਜਿੰਨੀ ਗਿਣਤੀ 'ਚ ਲੋਕ ਮੁੰਬਈ ਤੋਂ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਹਨ, ਉਸ ਦੀ ਤੁਲਨਾ 'ਚ ਇਹ ਯਤਨ ਬਹੁਤ ਘੱਟ ਹੈ। ਸ਼ਨੀਵਾਰ ਨੂੰ ਸੋਨੂੰ ਸੂਦ ਨੇ ਮੁੰਬਈ ਤੋਂ ਉੱਤਰ ਪ੍ਰਦੇਸ਼, ਬਿਹਾਰ ਤੇ ਝਾੜਖੰਡ ਲਈ ਬੱਸਾਂ ਦਾ ਇੰਤਜ਼ਾਮ ਕੀਤਾ ਪਰ ਇੱਥੇ ਪਹੁੰਚੇ ਕਈ ਲੋਕਾਂ ਨੂੰ ਬੱਸਾਂ 'ਚ ਜਗ੍ਹਾ ਨਹੀਂ ਮਿਲੀ।

ਗੁਰੂਗ੍ਰਾਮ ਦੇ ਰਹਿਣ ਵਾਲੇ ਸੋਨੂੰ ਸੂਦ ਤਿਆਗੀ ਦੱਸਦੇ ਹਨ ਕਿ ਪਿਛਲੇ ਹਫਤੇ ਤੋਂ ਦਿੱਲੀ ਜਾਣ ਲਈ ਕੋਸ਼ਿਸ਼ ਕਰ ਰਹੇ ਹਨ। ਸਥਾਨਕ ਥਾਣੇ 'ਚ ਵੀ ਰਜਿਸਟਰੇਸ਼ਨ ਕਰਵਾ ਚੁੱਕੇ ਹਨ ਪਰ ਉਹ ਮਜ਼ਦੂਰ ਨਹੀਂ ਹੈ ਤਾਂ ਉਸ ਦੀ ਕੋਈ ਸੁਣ ਨਹੀਂ ਰਿਹਾ। ਦਿੱਲੀ ਯੂਪੀ ਬਾਰਡਰ ਦੀ ਖੋੜਾ ਕਾਲੋਨੀ ਦੇ ਸੰਜੀਤ ਕੁਮਾਰ ਮੁੰਬਈ 'ਚ ਪਿਛਲੇ 7 ਸਾਲ ਤੋਂ ਫਿਲਮ ਇੰਡਸਟਰੀ 'ਚ ਕੰਮ ਕਰ ਰਿਹਾ ਹੈ। ਉਸ ਦੀ ਸਮੱਸਿਆ ਇਹੀ ਹੈ ਕਿ ਉਹ ਚਾਹ ਕੇ ਵੀ ਮੁੰਬਈ ਤੋਂ ਬਾਹਰ ਨਹੀਂ ਨਿਕਲ ਪਾ ਰਿਹਾ। ਉਹ ਕਹਿੰਦਾ ਹੈ ਕਿ ਟਰੇਨ ਦੀ ਟਿਕਟ ਬੁੱਕ ਨਹੀਂ ਹੋ ਪਾ ਰਹੀ। ਸਪੈਸ਼ਲ ਟਰੇਨ 'ਚ ਟਿਕਟ ਬੁੱਕ ਨਾ ਹੋ ਸਕਣ ਦੀਆਂ ਸ਼ਿਕਾਇਤਾਂ ਹੋਰਨਾਂ ਫਿਲਮ ਤੇ ਟੀ. ਵੀ. ਕਲਾਕਾਰਾਂ ਨੂੰ ਵੀ ਹੋ ਰਹੀਆਂ ਹਨ।

ਦੱਸ ਦਈਏ ਕਿ ਜਦੋਂ ਇਕ ਨਿੱਜੀ ਚੈਨਲ ਨੇ ਇਨ੍ਹਾਂ ਸ਼ਿਕਾਇਤਾਂ ਦਾ ਜਾਇਜ਼ਾ ਲੈਣ ਲਈ ਐਤਵਾਰ ਯਾਨੀ ਅੱਜ ਸਵੇਰੇ ਰੇਲਵੇ ਦੀ ਬੁਕਿੰਗ ਸਾਈਟ ਆਈ. ਆਰ. ਸੀ. ਟੀ. ਵੀ. 'ਤੇ ਟਿਕਟ ਬੁੱਕ ਕਰਾਉਣ ਦੀ ਕੋਸ਼ਿਸ਼ ਕੀਤੀ। ਸਪੈਸ਼ਲ ਟਰੇਨਾਂ ਦੀ ਟਿਕਟ ਬੁਕਿੰਗ ਸਵੇਰੇ 8 ਵਜੇ ਤੋਂ ਹੋ ਰਹੀ ਹੈ। ਲੌਗਇਨ ਕਰਨ ਤੋਂ ਪਹਿਲਾ ਡੇਢ-ਦੋ ਮਿੰਟ ਤਾਂ ਵੈੱਬਸਾਈਟ 'ਤੇ ਯੂਜ਼ਰਸ ਦਾ ਸਮਾਂ ਤਸਵੀਰ ਸੇਲੈਕਟ ਕਰਕੇ ਇਹ ਦੱਸਣ 'ਚ ਬਰਬਾਦ ਹੋ ਰਿਹਾ ਹੈ ਕਿ ਉਹ ਰੋਬੋਟ ਨਹੀਂ ਹੈ। ਇਸ ਤੋਂ ਬਾਅਦ ਮੁੰਬਈ ਤੋਂ ਦਿੱਲੀ ਦੀ ਸਪੈਸ਼ਲ ਟਰੇਨ ਦੀ ਸੈਕਿੰਡ ਏਸੀ ਕੀਤੀ, ਜੋ ਟਿਕਟ 3665 ਰੁਪਏ ਦੀ ਦਿਸ ਰਹੀ ਹੈ, ਜੋ ਬੁਕਿੰਗ ਹੋਣ ਤੱਕ 7378 ਦੀ ਹੋ ਗਈ ਅਤੇ ਭੁਗਤਾਨ ਹੋਣ ਤੱਕ ਵੈੱਬਸਾਈਟ ਨੇ ਬੁਕਿੰਗ ਲੈਣਾ ਬੰਦ ਕਰ ਦਿੱਤਾ।

ਹਾਲ ਹੀ 'ਚ ਰੇਲਵਾ ਸੁਰੱਖਿਆ ਬਲ ਦੇ ਡਾਇਰੈਕਟਰ ਅਰੁਣਾ ਕੁਮਾਰ ਨੇ ਆਈ. ਆਰ. ਸੀ. ਟੀ. ਸੀ. ਦੀ ਵੈੱਬਸਾਈਟ ਦੀ ਉਲੰਘਣਾ ਕਰਨ ਵਾਲੇ ਹੈਕਰਾਂ ਦਾ ਪਰਦਾਫਾਸ਼ ਕੀਤਾ। ਇਸ ਮਾਮਲੇ 'ਚ ਕਈ ਲੋਕਾਂ ਖਿਲਾਫ ਮੁਕੱਦਮਾ ਦਰਜ ਹੋਇਆ ਹੈ ਪਰ ਹਾਲਾਤ ਉਵੇਂ ਦੇ ਉਵੇਂ ਹੀ ਹਨ। ਸਿੰਟਾ ਨੇ ਇਨ੍ਹਾਂ ਕਲਾਕਾਰਾਂ ਨੇ ਹੁਣ ਕੇਂਦਰ ਸਰਕਾਰ ਤੱਕ ਇਹ ਮਾਮਲਾ ਪਹੁੰਚਾਉਣ ਦੀ ਗੁਹਾਰ ਲਗਾਈ ਹੈ। ਕਲਾਕਾਰ ਚਾਹੁੰਦੇ ਹਨ ਕਿ ਮੁੰਬਈ ਤੋਂ ਦਿੱਲੀ ਲਈ ਮੁੰਬਈ ਸੈਂਟਰਲ ਤੋਂ ਇਲਾਵਾ ਬਾਂਦਰਾ ਤੇ ਬੋਰੀਵਲੀ ਤੋਂ ਵੀ ਸਪੈਸ਼ਲ ਰੇਲ ਗੱਡੀਆਂ ਚਲਾਈਆਂ ਜਾਣ ਤਾਂਕਿ ਇਹ ਲੋਕ ਆਪਣੇ ਪਰਿਵਾਰ ਵਾਲਿਆਂ ਕੋਲ ਆਾਸਾਨੀ ਨਾਲ ਪਹੁੰਚ ਸਕਣ। ਇਨ੍ਹਾਂ ਰੇਲ ਗੱਡੀਆਂ ਦਾ ਕਿਰਾਇਆ ਵੀ ਤਹਿ ਰੱਖਣ ਦੀ ਗੱਲ ਕਲਾਕਾਰ ਕਰ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News