ਅਮਿਤਾਭ ਨੇ ਸ਼ੇਅਰ ਕੀਤੀ ਮਾਂ-ਬੱਚੇ ਦੀ ਫਨੀ ਵੀਡੀਓ, ਕਿਹਾ- ‘ਉਦਾਸੀ ਭਰੇ ਮਾਹੌਲ ’ਚ ਥੋੜ੍ਹਾ ਹੱਸ ਲਓ’

5/17/2020 3:51:34 PM

ਮੁੰਬਈ(ਬਿਊਰੋ)- ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਨੇ ਹਾਲ ਹੀ ਵਿਚ ਮਾਂ-ਬੱਚੇ ਦਾ ਇਕ ਮਜ਼ੇਦਾਰ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤਾ। ਜਿਸ ਵਿਚ ਮਹਿਲਾ ਉਸ ਬੱਚੇ ਨੂੰ ਹਸਾਉਣ ਲਈ ਜਾਣ ਬੁੱਝ ਕੇ ਛਿੱਕਦੀ ਹੈ, ਉਥੇ ਹੀ ਬੱਚਾ ਉਸ ਦੀ ਛਿੱਕ ਦੀ ਆਵਾਜ਼ ਸੁਣ ਕੇ ਉੱਚੀ-ਉੱਚੀ ਹੱਸਦਾ ਦਿਖਾਈ ਦਿੰਦਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਮਿਤਾਭ ਨੇ ਲਿਖਿਆ, ‘‘ਬੱਚੇ ਦਾ ਵੀਡੀਓ... ਉਦਾਸੀ ਭਰੇ ਹਾਲਾਤਾਂ ਵਿਚ... ਬਦਲਾਅ ਲਈ ਥੋੜ੍ਹਾ ਹੱਸ ਲਓ।’’

ਕੀ ਹੈ ਵੀਡੀਓ ਵਿਚ ?

ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਬੱਚੇ ਨੂੰ ਖਾਣਾ ਖਿਲਾਉਂਦੇ-ਖਿਲਾਉਂਦੇ ਕਿਸ ਤਰ੍ਹਾਂ ਉਸ ਦੀ ਮਾਂ ਨੂੰ ਉਸ ਨੂੰ ਹਸਾਉਣ ਦਾ ਇਕ ਵਧੀਆ ਤਰੀਕਾ ਮਿਲ ਜਾਂਦਾ ਹੈ। ਦਰਅਸਲ ਇਸ ਦੌਰਾਨ ਮਾਂ ਨੂੰ ਅਚਾਨਕ ਛਿੱਕ ਆ ਜਾਂਦੀ ਹੈ, ਜਿਸ ਨੂੰ ਸੁਣ ਬੱਚਾ ਉੱਚੀ-ਉੱਚੀ ਹੱਸਣ ਲੱਗਦਾ ਹੈ। ਇਸ ਤੋਂ ਬਾਅਦ ਉਹ ਮਹਿਲਾ ਜਾਣ ਬੁੱਝ ਕੇ ਨਕਲੀਆਂ ਛਿੱਕਾਂ ਮਾਰਨ ਲੱਗਦੀ ਹੈ। ਜਿਸ ਨੂੰ ਸੁਣ ਬੱਚੇ ਨੂੰ ਹੋਰ ਮਜ਼ੇ ਆਉਣ ਲੱਗਦੇ ਹਨ ਅਤੇ ਉਹ ਹੋਰ ਜ਼ਿਆਦਾ ਹੱਸਣ ਲੱਗਦਾ ਹੈ । ਉਸ ਦੇ ਨਾਲ ਉਸ ਦੀ ਮਾਂ ਵੀ ਹੱਸਦੀ ਹੈ ਅਤੇ ਅਜਿਹਾ ਕਰਦੇ ਹੋਏ ਉਸ ਦੀਆਂ ਅੱਖਾਂ ਵਿਚ ਪਾਣੀ ਆ ਜਾਂਦਾ ਹੈ।

 

 
 
 
 
 
 
 
 
 
 
 
 
 
 

.. in times of extenuating circumstances .. laugh for a change ..

A post shared by Amitabh Bachchan (@amitabhbachchan) on May 16, 2020 at 10:00pm PDT

ਇਕ ਦਿਨ ਪਹਿਲਾਂ ਸ਼ੇਅਰ ਕੀਤੀ ਸੀ ਸੈਲਫੀ

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਅਮਿਤਾਭ ਨੇ ਆਪਣੀ ਇਕ ਸੈਲਫੀ ਸ਼ੇਅਰ ਕਰਦੇ ਹੋਏ ਬਹੁਤ ਹੀ ਰੋਚਕ ਅਤੇ ਮਜ਼ਾਕੀਆ ਅੰਦਾਜ਼ ਵਿਚ ਲੋਕਾਂ ਨੂੰ ਘਰ ਵਿਚ ਰਹਿਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਲਿਖਿਆ,‘‘ਚਲੇ ਭਈਆ ਜਿਮ... ਬਾਅਦ ਵਿਚ ਮਿਲਦੇ ਹਾਂ... ਜਿਮ ਇੱਥੇ ਹੈ ਘਰ ਦੇ ਬਾਹਰ ਨਹੀਂ।’’

 

 
 
 
 
 
 
 
 
 
 
 
 
 
 

Chale bhaiya gym .. baad mein milte hain .. gym yahin hai ghar ke bahar nahin

A post shared by Amitabh Bachchan (@amitabhbachchan) on May 15, 2020 at 11:59pm PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News