ਹਾਰਬੀ ਸੰਘਾ ਦੇ ਬੱਚਿਆਂ ਨੇ ''ਵਾਹਿਗੁਰੂ ਜੀ'' ਅੱਗੇ ਕੀਤੀ ਸਰਬਤ ਦੇ ਭਲੇ ਦੀ ਅਰਦਾਸ (ਵੀਡੀਓ)

5/17/2020 4:07:02 PM

ਜਲੰਧਰ (ਬਿਊਰੋ) — ਪੰਜਾਬੀ ਫਿਲਮਾਂ ਦੇ ਕਾਮੇਡੀ ਅਦਾਕਾਰ ਹਾਰਬੀ ਸੰਘਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਦੇ ਬੱਚੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਹਾਰਬੀ ਸੰਘਾ ਨੇ ਲਿਖਿਆ ਹੈ, ''ਮੇਹਰ ਕਰੋ ਦਾਤਿਆ.. ਮੇਰੇ ਵਾਹਿਗੁਰੂ ਜੀ। ਇਨ੍ਹਾਂ ਭੈਣ-ਭਰਾ ਏਕਮ ਸੰਘਾ ਤੇ ਸੁਖਲੀਨ ਸੰਘਾ ਦੀ ਬੇਨਤੀ ਕਬੂਲ ਕਰੋ।'' ਦਰਸ਼ਕਾਂ ਨੂੰ ਇਨ੍ਹਾਂ ਬੱਚਿਆਂ ਦਾ ਇਹ ਮਾਸੂਮੀਅਤ ਭਰਿਆ ਅੰਦਾਜ਼ ਬਹੁਤ ਪਸੰਦ ਆ ਰਿਹਾ ਹੈ। ਇਸ ਵੀਡੀਓ ਨੂੰ ਕਈ ਲੋਕ ਦੇਖ ਚੁੱਕੇ ਹਨ ਤੇ ਕੁਮੈਂਟਸ ਕਰਕੇ ਬੱਚਿਆਂ ਦੀ ਤਾਰੀਫ ਕਰ ਰਹੇ ਹਨ। 

 
 
 
 
 
 
 
 
 
 
 
 
 
 

ਮੇਹਰ ਕਰੋ ਦਾਤਿਆ 👏ਮੇਰੇ ਵਾਹਿਗੁਰੂ ਜੀ ਇਹਨਾ ਭੈਣ ਭਰਾ ਏਕਮ ਸੰਘਾ ਤੇ ਸੁਖਲੀਨ ਸੰਘਾ ਦੀ ਬੇਨਤੀ ਕਬੁਲ ਕਰੋ @ammyvirk @kulwinderbilla @ghuggigurpreet @karamjitanmol @imgiggyjass @tarsemjassar 🙏🏼ਘਰ ਵਿੱਚ ਰਹਿਣਾ ਤੇ ਸਮਜਦਾਰੀ ਤੋ ਕੰਮ ਲੈਣਾ 🙏🏼👍😘👏

A post shared by Harby Sangha (@harbysangha) on May 15, 2020 at 9:15pm PDT

ਜੇ ਗੱਲ ਕਰੀਏ ਹਾਰਬੀ ਸੰਘਾ ਦੇ ਕੰਮ ਦੀ ਤਾਂ ਉਹ ਹਰ ਦੂਜੀ ਫਿਲਮ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਂਦੇ ਹਨ। ਉਨ੍ਹਾਂ ਦੀਆਂ ਹਾਸੇ ਠੱਠੇ ਨਾਲ ਭਰਪੂਰ ਗੱਲਾਂ ਅਤੇ ਡਾਇਲਾਗਸ ਹਰ ਕਿਸੇ ਦਾ ਦਿਲ ਜਿੱਤ ਲੈਂਦੀਆਂ ਹਨ। ਉਹ 'ਨਿੱਕਾ ਜ਼ੈਲਦਾਰ-2', 'ਜਿੰਦ ਜਾਨ', 'ਲਾਵਾਂ ਫੇਰੇ', 'ਮੰਜੇ ਬਿਸਤਰੇ-2', 'ਝੱਲੇ' ਵਰਗੀਆਂ ਕਈ ਸੁਪਰ ਹਿੱਟ ਪੰਜਾਬੀ ਫ਼ਿਲਮਾਂ 'ਚ ਅਦਾਕਾਰੀ ਕਰ ਚੁੱਕੇ ਹਨ।

 
 
 
 
 
 
 
 
 
 
 
 
 
 

Apne ustad pammi 22 shhhhhhhh

A post shared by Harby Sangha (@harbysangha) on May 6, 2020 at 4:15am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News