ਵਿਦਯੁਤ ਜਾਮਵਾਲ ਦੀ ਫਿਲਮ ‘ਕਮਾਂਡੋ 3’ ਦਾ ਪਹਿਲਾ ਪੋਸਟਰ ਆਇਆ ਸਾਹਮਣੇ

10/1/2019 3:44:53 PM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਐਕਸ਼ਨ ਹੀਰੋ ਵਿਦਯੁਤ ਜਾਮਵਾਲ ਜਿਨ੍ਹਾਂ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ ’ਤੇ ਆਪਣੀ ਆਉਣ ਵਾਲੀ ਫਿਲਮ ‘ਕਮਾਂਡੋ 3’ ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਕੈਪਸ਼ਨ ਵੀ ਦਿੱਤਾ ਹੈ। ਉਨ੍ਹਾਂ ਨੇ ਲਿਖਿਆ,‘‘ਮਿਸ਼ਨ ਬਹੁਤ ਵੱਡਾ ਹੈ ਤੇ ਹੁਣ ਸਮਾਂ ਗੇਮ ਦਾ ਹੈ! ਪੇਸ਼ ਹੈ ਪਹਿਲਾ ਪੋਸਟਰ ਕਮਾਂਡੋ 3 ਦਾ.. ਰਿਲੀਜ਼ਿੰਗ 29 ਨਵੰਬਰ ਨੂੰ।’’ ਇਸ ਪੋਸਟਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

The mission is huge and it's game time! Presenting the first poster of #Commando3. Releasing on November 29 @aditya_datt @sarkarshibasish #VipulAmrutlalShah @reliance.entertainment #SunShinePictures #MotionPictureCapital @adah_ki_adah @angira @gulshandevaiah78 @zeemusiccompany

A post shared by Vidyut Jammwal (@mevidyutjammwal) on Sep 30, 2019 at 11:09pm PDT


ਇਸ ਤੋਂ ਪਹਿਲਾਂ ਕਮਾਂਡੋ ਫਿਲਮ ਦੇ ਪਹਿਲੇ ਭਾਗ ਦੀ ਸਫਲਤਾ ਤੋਂ ਬਾਅਦ ਦੂਜਾ ਭਾਗ ਲੈ ਕੇ ਆਏ ਸਨ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਜਿਸ ਦੇ ਚਲਦੇ ਫਿਲਮ ‘ਕਮਾਂਡੋ’ ਦਾ ਹੁਣ ਤੀਜਾ ਭਾਗ ਆ ਰਿਹਾ ਹੈ। ‘ਕਮਾਂਡੋ 3’ ਫਿਲਮ ‘ਚ ਵਿਦਯੁਤ ਜਾਮਵਾਲ ਦੇ ਖਤਰਨਾਕ ਸਟੰਟ ਦੇਖਣ ਨੂੰ ਮਿਲਣਗੇ। ਵਿਦਯੁਤ ਜਾਮਵਾਲ ਤੋਂ ਇਲਾਵਾ ਇਸ ਫਿਲਮ 'ਚ ਅਦਾ ਸ਼ਰਮਾ, ਅੰਗਿਰਾ ਧਾਰ ਤੇ ਗੁਲਸ਼ਨ ਦੇਵਾਇਆ ਵੀ ਨਜ਼ਰ ਆਉਣਗੇ। ਇਸ ਫਿਲਮ ਨੂੰ ਡਾਇਰੈਕਟਰ ਆਦਿੱਤਿਆ ਦੱਤ ਨੇ ਕੀਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News