ਨਾਮਜ਼ਦ ਹੋਈ ਨਿਰਦੇਸ਼ਕਾਂ ਇਸ਼ਿਤਾ ਭਾਰਦਵਾਜ ਅਤੇ ਅਨੁਜਾ ਸ਼ਰਮਾ ਦੀ ਲਘੂ ਫਿਲਮ ‘Indoor Deaths’

12/9/2019 2:31:30 PM

ਨਵੀਂ ਦਿੱਲੀ: 27 ਤੋਂ 30 ਨਵੰਬਰ ਤੱਕ ਦਿੱਲੀ ’ਚ ਆਯੋਜਿਤ ਕੀਤੇ ਗਏ 10ਵੇਂ ਸੈਂਟਰ ਫਾਰ ਮੀਡੀਆ ਸਟੱਡੀਜ਼ ਸੈਂਟਰ ( CMS )  VATAVARAN ਐਨਵਾਈਰਨਮੈਂਟ ਐਂਡ ਵਾਇਲਡ ਲਾਇਫ ਫਿਲਮ ਫੈਸਟੀਵਲ ਵਿਚ ਨਿਰਦੇਸ਼ਕਾਂ ਇਸ਼ਿਤਾ ਭਾਰਦਵਾਜ ਅਤੇ ਅਨੁਜਾ ਸ਼ਰਮਾ ਨੇ ਸ਼ਹਿਰ ਵਿਚ ਆਪਣੀ ਵੱਖਰੀ ਪਛਾਣ ਬਣਾਈ । ਦੱਸ ਦੇਈਏ ਕਿ ਨਿਰਦੇਸ਼ਕਾਂ ਇਸ਼ਿਤਾ ਭਾਰਦਵਾਜ ਅਤੇ ਅਨੁਜਾ ਸ਼ਰਮਾ ਵੱਲੋਂ ਬਣਾਈ ਗਈ ਇਸ ਲਘੂ ਫਿਲਮ ਇਨਡੋਰ ਹਵਾ ਪ੍ਰਦੂਸ਼ਣ 'ਤੇ ਆਧਾਰਿਤ,' '‘Indoor deaths’' ਨੂੰ 345 ਐਂਟਰੀਆਂ ’ਚੋਂ ਸ਼ਾਰਟ ਫਿਲਮ ਮੁਕਾਬਲੇ ਅਤੇ ਤਿਉਹਾਰ ਲਈ ਨਾਮਜ਼ਦ ਕੀਤਾ ਗਿਆ।
ਨਿਰਦੇਸ਼ਕਾਂ ਨੂੰ ਉਤਸਵ ਲਈ ਉੱਥੇ ਸੱਦਾ ਮਿਲਿਆ, ਜਿੱਥੇ ਫਿਲਮ ਪ੍ਰਦਰਸ਼ਿਤ ਕੀਤੀ ਗਈ ਸੀ। ਆਪਣੇ ਤਜ਼ਰਬੇ ਨੂੰ ਸਾਂਝਾ ਕਰਦੇ ਹੋਏ ਭਾਰਦਵਾਜ ਅਤੇ ਸ਼ਰਮਾ ਨੇ ਦੱਸਿਆ,‘‘ਇਕ ਦ੍ਰਿਸ਼ਟੀਕੋਣ ਰਾਹੀਂ ਕਹਾਣੀ ਸੁਣਾਉਣ ਜਾਂ ਲੋਕਾਂ ਨੂੰ ਵੱਖ ਵੱਖ ਸਮੱਸਿਆਵਾਂ ਬਾਰੇ ਜਾਗਰੂਕ ਕਰਨਾ ਇਕ ਵੱਡੀ ਜ਼ਿੰਮੇਵਾਰੀ ਹੈ ਅਤੇ ਇਸ ਤਰ੍ਹਾਂ ਦੇ ਰੰਗ ਮੰਚ ’ਤੇ ਬੁਲਾਇਆ ਜਾਣਾ ਇਕ ਉਪਲਬਧੀ ਹੈ।’’ ਦੱਸਣਯੋਗ  ਹੈ ਕਿ ਇਸ ਮਹਾ ਉਤਸਵ ਦਾ ਉਦਘਾਟਨ ਕੇਂਦਰੀ ਕੈਬਨਿਟ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕੀਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News