EMMY AWARDS 2019: ‘ਗੇਮਸ ਆਫ ਥ੍ਰੋਨਸ’ ਨੇ ਜਿੱਤਿਆ ਬੈਸਟ ਡਰਾਮਾ ਐਵਾਰਡ

9/23/2019 3:35:37 PM

ਲਾਸ ਏਂਜਲਸ- ਇੰਟਟਨੈਸ਼ਨਲ ਐਮੀ ਐਵਾਰਡ 2019 ਦਾ ਪ੍ਰਬੰਧ ਲਾਸ ਏਂਜਲਸ ‘ਚ ਹੋਇਆ। ਜੇਤੂਆਂ ਦੇ ਨਾਂਵਾਂ ਦਾ ਐਲਾਨ ਹੋ ਚੁੱਕਿਆ ਹੈ। ਦੁਨੀਆ ਭਰ ਦੇ ਟੀ. ਵੀ. ਇੰਡਸਟਰੀ ‘ਚ ਮਸ਼ਹੂਰ ਐਮੀ ਐਵਾਰਡਸ ਦਾ ਇਹ 71ਵਾਂ ਸੀਜਨ ਸੀ। ਇਸ ਦੇ ਨਾਲ ਇਹ ਐਵਾਰਡ ਇਸ ਸਾਲ ਭਾਰਤ ਲਈ ਵੀ ਬੇਹੱਦ ਖਾਸ ਰਿਹਾ, ਕਿਉਂਕਿ ਇੱਥੇ ਵੈੱਬ ਸੀਰੀਜ਼ ਦੀ ਲਿਸਟ ‘ਚ ਅਨੁਰਾਗ ਕਸ਼ਿਅਪ ਦੀ ‘ਸੇਕ੍ਰੈਡ ਗੇਮਸ’ ਤੇ ‘ਲਸਟ ਸਟੋਰੀਜ਼’ ਨੂੰ ਨੌਮੀਨੈਟ ਕੀਤਾ ਗਿਆ ਸੀ। ਇਸ ‘ਚ ਰਾਧਿਕਾ ਆਪਟੇ ਨੂੰ ਬੈਸਟ ਐਕਟਰਸ ਦੇ ਐਵਾਰਡ ਲਈ ਨੌਮੀਨੈਟ ਕੀਤਾ ਗਿਆ ਸੀ। ਬੇਸ਼ੱਕ ਭਾਰਤ ਨੂੰ ਕੋਈ ਐਵਾਰਡ ਨਾ ਮਿਲਿਆ ਪਰ ਇੱਥੇ ਤਕ ਪਹੁੰਚਣਾ ਹੀ ਮਾਣ ਦੀ ਗੱਲ ਹੈ। ਇਸ ਦੇ ਨਾਲ ਹੀ ਮਸ਼ਹੂਰ ਟੀ. ਵੀ. ਸੀਰੀਜ਼ ‘ਗੇਮਸ ਆਫ਼ ਥ੍ਰੋਨਸ’ ਨੂੰ 32 ਨੌਮੀਨੇਸ਼ਨ ਮਿਲੇ, ਜੋ ਖੁਦ ‘ਚ ਇੱਕ ਸ਼ਾਨਦਾਰ ਰਿਕਾਰਡ ਹੈ। ਇਸ ਸਾਲ ਦੀ ਬੈਸਟ ਡ੍ਰਾਮਾ ਸੀਰੀਜ਼ ਦਾ ਐਵਾਰਡ ‘ਗੇਮਸ ਆਫ਼ ਥ੍ਰੋਨਸ’ ਨੂੰ ਮਿਲਿਆ। ਜਦਕਿ ਬਿਲੀ ਪਾਰਟਰ ਨੂੰ ਬੈਸਟ ਐਕਟਰ ਤੇ ਜੋਡੀ ਕਮਰ ਨੂੰ ਬੈਸਟ ਐਕਟਰਸ ਦਾ ਐਵਾਰਡ ਮਿਲਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News