KBC 12 Registration : ਪਹਿਲੇ ਹੀ ਦਿਨ ਆਈਆਂ 25 ਲੱਖ ਐਂਟਰੀਆਂ, ਟੁੱਟੇ ਪਿਛਲੇ ਸਾਰੇ ਰਿਕਾਰਡ

5/17/2020 9:23:23 AM

ਨਵੀਂ ਦਿੱਲੀ (ਬਿਊਰੋ) : ਛੋਟੇ ਪਰਦੇ ਦੇ ਸ਼ੋਅ 'ਕੌਨ ਬਨੇਗਾ ਕਰੋੜਪਤੀ' ਦੇ 12ਵੇਂ ਸੀਜ਼ਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਲੌਕਡਾਉਨ ਦੌਰਾਨ 'ਕੇਬੀਸੀ 12' ਲਈ ਰਜਿਸਟ੍ਰੇਸ਼ਨ ਕੀਤੇ ਜਾ ਰਹੇ ਹਨ, ਜਿਸ ਲਈ ਸੋਨੀ ਲੀਵ (SONY LIV) ਐਪ ਦੇ ਜ਼ਰੀਏ ਦਰਸ਼ਕਾਂ ਤੋਂ ਪ੍ਰਸ਼ਨ ਪੁੱਛੇ ਜਾ ਰਹੇ ਹਨ। ਇਸ ਸ਼ੋਅ ਬਾਰੇ ਲੋਕਾਂ ਦੇ ਉਤਸ਼ਾਹ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਪਹਿਲੇ ਪ੍ਰਸ਼ਨ ਲਈ ਸਭ ਤੋਂ ਵੱਧ ਰਜਿਸਟ੍ਰੇਸ਼ਨ ਕੀਤੀ ਗਈ ਹੈ।

12 ਵੇਂ ਸੀਜ਼ਨ 'ਚ ਆਡੀਸ਼ਨ ਪ੍ਰਕਿਰਿਆ 9 ਮਈ ਨੂੰ ਸ਼ੁਰੂ ਹੋਈ ਸੀ ਅਤੇ 23 ਮਈ ਤੱਕ ਚੱਲੇਗੀ। ਅਮਿਤਾਭ ਬੱਚਨ ਨੇ ਇਹ ਜਾਣਕਾਰੀ ਇਕ ਵੀਡੀਓ ਦੇ ਜ਼ਰੀਏ ਦਿੱਤੀ, ਜਿਸ ਨੂੰ ਉਨ੍ਹਾਂ ਨੇ ਲੌਕਡਾਊਨ ਦੌਰਾਨ ਆਪਣੇ ਘਰ 'ਚ ਸ਼ੂਟ ਕੀਤਾ ਸੀ। ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਇਕ ਅਧਿਕਾਰੀ ਨੇ ਕਿਹਾ ਕਿ ਸੋਨੀ ਲੀਵ 'ਤੇ ਰਜਿਸਟਰ ਕਰਨ ਵਾਲਿਆਂ ਵਿਚ 360 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਹੈ।

ਦੱਸ ਦੇਈਏ ਕਿ 'ਕੇਬੀਸੀ' ਦੀ ਸ਼ੁਰੂਆਤ ਸਾਲ 2000 'ਚ ਹੋਈ ਸੀ। ਅਮਿਤਾਭ ਬੱਚਨ ਪਹਿਲੇ ਮੇਜ਼ਬਾਨ (Host) ਸਨ ਅਤੇ ਇਨਾਮੀ ਰਾਸ਼ੀ ਇਕ ਕਰੋੜ ਰੱਖੀ ਗਈ ਸੀ। ਦੂਜੇ ਅਤੇ ਤੀਜੇ ਸੀਜ਼ਨ 'ਚ ਇਨਾਮੀ ਰਾਸ਼ੀ 2 ਕਰੋੜ ਸੀ। ਚੌਥੇ ਸੀਜ਼ਨ 'ਚ ਇਨਾਮੀ ਰਾਸ਼ੀ ਇਕ ਕਰੋੜ ਰੱਖੀ ਗਈ ਸੀ, ਜਦੋਂ ਕਿ ਜੈਕਪਾਟ ਪ੍ਰਸ਼ਨ 5 ਕਰੋੜ ਰੁਪਏ ਦੀ ਰਾਸ਼ੀ ਲਈ ਪੇਸ਼ ਕੀਤਾ ਗਿਆ ਸੀ। ਸੱਤਵੇਂ ਸੀਜ਼ਨ 'ਚ ਪ੍ਰਸ਼ਨਾਂ ਦੀ ਕੁਲ ਗਿਣਤੀ 13 ਤੋਂ ਵਧਾ ਕੇ 15 ਕੀਤੀ ਗਈ ਸੀ ਅਤੇ ਇਨਾਮੀ ਰਾਸ਼ੀ 7 ਕਰੋੜ ਕਰ ਦਿੱਤੀ ਗਈ ਸੀ। ਸੀਜ਼ਨ 9 ਤੋਂ ਪ੍ਰਸ਼ਨਾਂ ਦੀ ਗਿਣਤੀ 16 ਅਤੇ ਇਨਾਮੀ ਰਾਸ਼ੀ 7 ਕਰੋੜ ਰੁਪਏ ਕੀਤੀ ਗਈ ਸੀ। ਸ਼ੋਅ ਦੇ ਸਾਰੇ ਸੀਜ਼ਨ ਅਮਿਤਾਭ ਬੱਚਨ ਨੇ ਹੀ ਹੋਸਟ ਕੀਤੇ ਹ, ਸਿਰਫ ਸੀਜ਼ਨ 3 ਨੂੰ ਛੱਡ ਕੇ, ਜਿਸ ਦੀ ਮੇਜ਼ਬਾਨੀ ਸ਼ਾਹਰੁਖ ਖਾਨ ਨੇ ਕੀਤੀ ਸੀ। ਕੇਬੀਸੀ 'ਚ ਬਹੁਤ ਸਾਰੇ ਮਸ਼ਹੂਰ ਅਦਾਕਾਰ ਮਹਿਮਾਨ ਵਜੋਂ ਵੀ ਆਉਂਦੇ ਹਨ, ਜੋ ਮੁਕਾਬਲੇਬਾਜ਼ਾਂ ਨਾਲ ਖੇਡ ਕੇ ਉਨ੍ਹਾਂ ਨੂੰ ਖੇਡ ਜਿੱਤਾਉਣ 'ਚ ਮਦਦ ਕਰਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News