ਮੁੰਬਈ ਅਟੈਕ ਦੇ ਖੌਫਨਾਕ ਮੰਜ਼ਰ ਨੂੰ ਯਾਦ ਕਰ ਭਾਵੁਕ ਹੋਏ ਬਾਲੀਵੁੱਡ ਸਿਤਾਰੇ, ਕੀਤੇ ਟਵੀਟ

11/26/2019 2:32:34 PM

ਮੁੰਬਈ(ਬਿਊਰੋ)- 26 ਨਵੰਬਰ, 2008 ਨੂੰ ਮੁੰਬਈ ’ਤੇ ਵੱਡਾ ਅੱਤਵਾਦੀ ਹਮਲਾ ਹੋਇਆ ਸੀ। ਜਿਸ ਕਾਰਨ ਕਈ ਦਿਨਾਂ ਤੱਕ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਅੱਜ ਵੀ ਇਸ ਹਮਲੇ ਦੀ ਸੱਟ ਭਾਰਤੀਆਂ ਦੇ ਦਿਲਾਂ ਵਿਚ ਮਹਿਸੂਸ ਹੁੰਦੀ ਹੈ। ਇਸ ਹਮਲੇ ਵਿਚ ਹੇਮੰਤ ਕਰਕਰੇ ਸਮੇਤ ਕਈ ਜਵਾਨ ਸ਼ਹੀਦ ਹੋ ਗਏ ਸਨ। ਦੇਸ਼ ਦੀ ਆਰਥਿਕ ਰਾਜਧਾਨੀ ’ਤੇ ਹੋਏ ਇਸ ਹਮਲੇ ਨੂੰ 11 ਸਾਲ ਹੋ ਗਏ ਹਨ। ਇਸ ਹਮਲੇ ਦੀ ਬਰਸੀ ਦੇ ਦਿਨ ਬਾਲੀਵੁੱਡ ਸਿਤਾਰੇ ਸ਼ਹੀਦਾਂ ਅਤੇ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਨੂੰ ਯਾਦ ਕਰ ਰਹੇ ਹਨ।


ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਨੇ ਟਵੀਟ ਕਰਕੇ ਸ਼ਹੀਦਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਲਿਖਿਆ, ‘ਸਲਾਮ... ਕੁਰਬਾਨੀ ਅਤੇ ਸਨਮਾਨ ਵਿਚ। ਅਸਲ ਵਿਚ ਅਮਿਤਾਭ ਨੇ ਇਕ ਟਵੀਟ ਰਿਟਵੀਟ ਕੀਤਾ, ਜਿਸ ਵਿਚ ਤੁਕਾਰਾਮ ਓਮਬੋਲੇ ਦਾ ਜ਼ਿਕਰ ਕੀਤਾ ਗਿਆ ਹੈ। ਤੁਕਾਰਾਮ ਨੇ ਇਕ ਜ਼ਿੰਦਾ ਫੜ੍ਹੇ ਗਏ ਅੱਤਵਾਦੀ ਕਸਾਬ ਨੂੰ ਫੜ੍ਹਨ ਵਿਚ ਕਾਫੀ ਮਦਦ ਕੀਤੀ ਸੀ। ਇਸ ਦੇ ਨਾਲ ਹੀ ਬਾਲੀਵੁੱਡ ਤੋਂ ਅਨੁਪਮ ਖੇਰ, ਅਰਜੁਨ ਕਪੂਰ, ਆਯੂਸ਼ਮਾਨ ਖੁਰਾਨਾ ਸਮੇਤ ਕਈ ਸਿਤਾਰਿਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।

Anupam Kher

Arjun Kapoor

Ayushmann Khurrana

Varun Dhawan

Ajay Devgn

Dia Mirza

Aftab Shivdasani

Divya Dutta

Vivek Dahiyaਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News