ਐਸ਼ਵਰਿਆ ਨੂੰ ਆਪਣੀ ਮਾਂ ਦੱਸਣ ਵਾਲੇ ਸ਼ਖਸ ਦਾ ਦਾਅਵਾ, TVF ਨਾਲ ਲੰਡਨ ''ਚ ਹੋਇਆ ਪੈਦਾ

1/14/2020 4:36:11 PM

ਨਵੀਂ ਦਿੱਲੀ (ਬਿਊਰੋ) — ਪਿਛਲੇ ਦਿਨੀਂ ਇਕ ਮਹਿਲਾ ਨੇ ਗਾਇਕਾ ਅਨੁਰਾਧਾ ਪੌਡਵਾਲ ਦੀ ਧੀ ਹੋਣ ਦਾ ਦਾਅਵਾ ਕੀਤਾ ਸੀ। ਹੁਣ ਇਕ 32 ਸਾਲ ਦਾ ਨੌਜਵਾਨ ਸਾਹਮਣਾ ਆਇਆ ਹੈ, ਜਿਸ ਨੇ ਦਾਅਵਾ ਕੀਤਾ ਹੈ ਕਿ ਉਹ ਬਾਲੀਵੁੱਡ ਐਸ਼ਵਰਿਆ ਰਾਏ ਬੱਚਨ ਦਾ ਬੇਟਾ ਹੈ। ਉਸ ਦਾ ਕਹਿਣਾ ਹੈ ਕਿ ਉਸ ਦਾ ਜਨਮ 1998 'ਚ ਹੋਇਆ ਸੀ। ਉਸ ਸਮੇਂ ਐਸ਼ਵਰਿਆ ਰਾਏ 15 ਸਾਲ ਦੀ ਸੀ। ਟਾਈਮਸ ਆਫ ਇੰਡੀਆ 'ਚ ਪ੍ਰਕਾਸ਼ਿਤ ਖਬਰ ਮੁਤਾਬਕ, ਇਸ ਵਿਅਕਤੀ ਦਾ ਨਾਂ ਸੰਗੀਤ ਕੁਮਾਰ ਹੈ। ਉਸ ਨੇ ਇਕ ਇੰਟਰਵਿਊ 'ਚ ਦਾਅਵਾ ਕੀਤਾ ਹੈ ਕਿ ਐਸ਼ਵਰਿਆ ਰਾਏ ਉਸ ਦੀ ਮਾਂ ਹੈ ਤੇ ਉਹ ਆਈ. ਵੀ. ਐੱਫ. ਦੇ ਜ਼ਰੀਏ ਲੰਡਨ 'ਚ ਪੈਦਾ ਹੋਇਆ ਹੈ। ਇਸ ਸ਼ਖਸ ਦਾ ਦਾਅਵਾ ਨਵਾਂ ਨਹੀਂ ਹੈ ਸਗੋਂ ਇਹ ਦੋ ਸਾਲ ਪੁਰਾਣਾ ਇੰਟਰਵਿਊ ਹੈ। ਸੰਗੀਤ ਕੁਮਾਰ ਨਾਂ ਦੇ ਇਸ ਵਿਅਕਤੀ ਨੇ ਸਾਲ 2018 'ਚ ਮੀਡੀਆ ਸਾਹਮਣੇ ਆ ਕੇ ਇਸ ਗੱਲ ਦਾ ਖੁਲਾਸਾ ਕੀਤਾ ਸੀ। ਸੰਗੀਤ ਕੁਮਾਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਐਸ਼ਵਰਿਆ ਦੇ ਮਾਤਾ-ਪਿਤਾ ਨੇ 2 ਸਾਲ ਦੀ ਉਮਰ ਤੱਕ ਉਸ ਦੀ ਦੇਖਭਾਲ ਵੀ ਕੀਤੀ ਹੈ। ਇਸ ਤੋਂ ਬਾਅਦ ਉਸ ਦੇ ਪਿਤਾ ਵੇਦੀਵੈਲੂ ਰੈੱਡੀ ਉਸ ਨੂੰ ਵਿਸ਼ਾਖਾਪਟਨਮ ਲੈ ਆਏ ਸਨ। ਸੰਗੀਤ ਕੁਮਾਰ ਦਾ ਕਹਿਣਾ ਹੈ ਕਿ ਉਸ ਦੇ ਰਿਸ਼ਤੇਦਾਰਾਂ ਨੇ ਉਸ ਦੇ ਜਨਮ ਸਬੰਧਿਤ ਸਾਰੇ ਸਬੂਤ ਨਸ਼ਟ ਕਰ ਦਿੱਤੇ ਸਨ। ਜੇਕਰ ਇਹ ਦਸਤਾਵੇਜ਼ ਹੁੰਦੇ ਤਾਂ ਉਹ ਠੋਸ ਦਾਅਵਾ ਕਰ ਪਾਉਂਦਾ। ਐਸ਼ਵਰਿਆ ਰਾਏ ਬੱਚਨ ਦਾ ਬੇਟਾ ਹੋਣ ਦਾ ਦਾਅਵਾ ਕਰਨ ਵਾਲੇ ਸੰਗੀਤ ਕੁਮਾਰ ਦਾ ਕਹਿਣਾ ਹੈ ਕਿ ਉਹ ਜਲਦ ਹੀ ਮੁੰਬਈ 'ਚ ਆਪਣੀ ਮਾਂ ਐਸ਼ਵਰਿਆ ਰਾਏ ਨਾਲ ਸ਼ਿਫਟ ਹੋਣਾ ਚਾਹੁੰਦਾ ਹੈ।
PunjabKesari
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਕੇਰਲ ਦੀ ਰਹਿਣ ਵਾਲੀ ਕਰਮਾਲਾ ਮੋਡੇਕਸ ਨੇ ਨਾ ਸਿਰਫ ਖੁਦ ਨੂੰ ਅਨੁਰਾਧਾ ਪੌਡਵਾਲਾ ਦੀ ਬਾਇਓਲੌਜੀਕਲ ਧੀ ਦੱਸਿਆ ਸਗੋਂ ਉਸ ਨੇ ਬਤੌਰ ਸਬੂਤ ਇਹ ਵੀ ਦੱਸਿਆ ਕਿ ਉਸ ਦੇ ਪਿਤਾ ਤੇ 'ਬਹੁਤ ਪਿਆਰ ਕਰਤੇ ਹੈਂ ਤੁਮਕੋ ਸਨਮ' ਸਿੰਗਰ ਅਨੁਰਾਧਾ ਇਕ-ਦੂਜੇ ਦੇ ਬਹੁਤ ਚੰਗੇ ਦੋਸਤ ਹਨ। ਕਰਮਾਲਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਕੋਲ ਪਿਤਾ ਤੇ ਅਨੁਰਾਧਾ ਪੌਡਵਾਲ ਦੀ ਦੋਸਤੀ ਦੇ ਸਬੂਤ ਵੀ ਹਨ। ਕਰਮਾਲਾ ਦਾ ਦਾਅਵਾ ਹੈ ਕਿ ਉਸ ਦੀ ਉਮਰ 45 ਸਾਲ ਹੈ। ਜਦੋਂਕਿ ਬਾਲੀਵੁੱਡ ਸਿੰਗਰ ਇਸ ਸਮੇਂ 67 ਸਾਲ ਦੀ ਹੈ। ਹਾਲਾਂਕਿ ਕਰਮਾਲਾ ਨੂੰ ਅਨੁਰਾਧਾ ਪੌਡਵਾਲਾ ਦੀ ਧੀ ਹੋਣ ਦੀ ਗੱਲ ਕੁਝ ਸਮੇਂ ਪਹਿਲਾਂ ਹੀ ਪਤਾ ਲੱਗੀ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News