ਫਿਲਮੀ ਸਿਤਾਰਿਆਂ 'ਚ ਛਿੜੇ ਇਸ ਲੜਕੇ ਦੇ ਡਾਂਸ ਦੇ ਚਰਚੇ (ਵੀਡੀਓ)

1/14/2020 5:04:40 PM

ਮੁੰਬਈ (ਬਿਊਰੋ) — ਸੋਸ਼ਲ ਮੀਡੀਆ 'ਤੇ ਲੋਕਾਂ ਦੇ ਮਸ਼ਹੂਰ ਹੋਣ ਦੀਆਂ ਕਈ ਕਹਾਣੀਆਂ ਪਿਛਲੇ ਦਿਨੀਂ ਸਾਡੇ ਸਾਹਮਣੇ ਆ ਚੁੱਕੀ ਹੈ। ਸਭ ਤੋਂ ਤਾਜ਼ਾ ਉਦਾਹਰਨ ਰੇਲਵੇ ਸਟੇਸ਼ਨ 'ਤੇ ਗੀਤ ਗਾ ਰਹੀ ਰਾਨੂ ਮੰਡਲ ਦਾ ਹੈ, ਜਿਸ ਦਾ ਗੀਤ ਸੁਣ ਕੇ ਮਿਊਜ਼ਿਕ ਡਾਇਰੈਕਟਰ ਹਿਮੇਸ਼ ਰੇਸ਼ਮੀਆ ਨੇ ਉਸ ਨੂੰ ਆਪਣੀ ਫਿਲਮ 'ਚ ਗੀਤ ਦਾ ਆਫਰ ਦੇ ਦਿੱਤਾ ਸੀ। ਲੱਗਦਾ ਹੈ ਕਿ ਕੁਝ ਮੁੜ ਇਸੇ ਤਰ੍ਹਾਂ ਦਾ ਹੋਣ ਵਾਲਾ ਹੈ।

ਜੀ ਹਾਂ, ਇਕ ਲੜਕੇ ਨੇ ਆਪਣੇ ਟਿੱਕ ਟੌਕ ਵੀਡੀਓ 'ਚ ਕੁਝ ਅਜਿਹਾ ਹੀ ਡਾਂਸ ਕੀਤਾ ਹੈ ਕਿ ਕੋਰੀਓਗ੍ਰਾਫਰ ਤੇ ਫਿਲਮ ਡਾਇਰੈਕਟਰ ਰੇਮੋ ਡਿਸੂਜਾ ਦੀ ਆਉਣ ਵਾਲੀ ਫਿਲਮ 'ਸਟ੍ਰੀਟ ਡਾਂਸਰ 3' ਜੇ ਨਵੇਂ ਗੀਤ 'ਮੁਕਾਬਲਾ' 'ਤੇ ਨੱਚਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ 'ਚ ਇਹ ਸਿਰਫ ਇਕ ਹੀ ਨਹੀਂ ਸਗੋਂ ਕਈ ਗੀਤਾਂ 'ਤੇ ਜ਼ਬਰਦਸਤ ਡਾਂਸ ਕਰਦਾ ਦਿਸ ਰਿਹਾ ਹੈ। ਇਸ ਲੜਕੇ ਦਾ ਇਹ ਧਾਂਸੂ ਡਾਂਸ ਦੇਖ ਕੇ ਤੁਹਾਨੂੰ ਮਾਈਕਲ ਜੈਕਸਨ ਦੀ ਯਾਦ ਜ਼ਰੂਰ ਆ ਜਾਵੇਗੀ।

 

ਇਸ ਲੜਕੇ ਦੇ ਫੁੱਟ ਮੂਵਜ਼ ਕਾਫੀ ਤਾਰੀਫਯੋਗ ਹਨ, ਜਿਸ ਦੀ ਤਾਰੀਫ ਖੁਦ ਰਿਤਿਕ ਰੌਸ਼ਨ ਨੇ ਵੀ ਕੀਤੀ ਹੈ। ਇਹ ਟਿੱਕ ਟੌਕ ਵੀਡੀਓ ਸ਼ੇਅਰ ਕਰਦੇ ਹੋਏ ਰਿਤਿਕ ਰੌਸ਼ਨ ਨੇ ਲਿਖਿਆ, ''ਇ, ਤੋਂ ਜ਼ਿਆਦਾ ਸਮੂਦ ਏਅਰਵਾਕਰ ਮੈਂ ਅੱਜ ਤੱਕ ਨਹੀਂ ਦੇਖਿਆ। ਇਹ ਸ਼ਖਸ ਕੌਣ ਹੈ?'' ਉਥੇ ਹੀ ਫਿਲਮ 'ਆਰਟੀਕਲ 15' ਦੇ ਨਿਰਦੇਸ਼ਕ ਅਨੁਭਵ ਸਿਨ੍ਹਾ ਨੇ ਜਿਵੇਂ ਹੀ ਇਹ ਵੀਡੀਓ ਦੇਖਿਆ, ਇਸ ਨੂੰ ਤੁਰੰਤ ਸ਼ੇਅਰ ਕਰਦਿਆਂ ਰੇਮੋ ਡਿਸੂਜਾ ਨੂੰ ਟੈਗ ਕਰਦੇ ਹੋਏ ਲਿਖਿਆ, ''ਦੇਖਿਆ ਕੀ।'' ਇਸ ਤੋਂ ਬਾਅਦ ਕੋਰੀਓਗ੍ਰਾਫਰ ਰੇਮੋ ਡਿਸੂਜਾ ਨੇ ਵੀ ਇਸ ਸ਼ਖਸ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।

 

ਦੱਸਣਯੋਗ ਹੈ ਕਿ ਅਸਲ 'ਚ ਇਸ ਲੜਕੇ ਦਾ ਨਾਂ ਯੁਵਰਾਜ ਸਿੰਘ ਹੈ। ਯੁਵਰਾਜ ਟਵਿਟਰ 'ਤੇ  @Babajackson2020 ਦੇ ਨਾਂ ਨਾਲ ਆਪਣੇ ਅਕਾਊਂਟ 'ਤੇ ਕਈ ਵੀਡੀਓਜ਼ ਸ਼ੇਅਰ ਕਰਦਾ ਰਹਿੰਦਾ ਹੈ। ਯੁਵਰਾਜ ਦਾ ਇਹ ਵੀਡੀਓ ਖੁਦ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਤੱਕ ਸ਼ੇਅਰ ਕਰ ਚੁੱਕੇ ਹਨ। ਇਸ ਤੋਂ ਇਲਾਵਾ ਰਵੀਨਾ ਟੰਡਨ, ਸੁਨੀਲ ਸ਼ੈੱਟੀ, ਅਨੁਪਮ ਖੇਰ, ਰੋਨਿਤ ਰਾਏ, ਅਰਸ਼ਦ ਵਾਰਸੀ ਵਰਗੇ ਸਿਤਾਰੇ ਇਸ ਵੀਡੀਓ ਨੂੰ ਸ਼ੇਅਰ ਕਰ ਚੁੱਕੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News