ਮਸ਼ਹੂਰ ਸ਼ਾਇਰ ਤੇ ਗੀਤਕਾਰ ਕੈਫੀ ਆਜ਼ਮੀ ਦੇ ਜਨਮਦਿਨ ਮੌਕੇ ਗੂਗਲ ਨੇ ਬਣਾਇਆ ਡੂਡਲ

1/15/2020 9:24:38 AM

ਮੁੰਬਈ(ਬਿਊਰੋ)-  ਮਸ਼ਹੂਰ ਸ਼ਾਇਰ ਅਤੇ ਗੀਤਕਾਰ ਕੈਫੀ ਆਜ਼ਮੀ ਦੇ 101ਵੇਂ ਜਨਮਦਿਨ ਮੌਕੇ ਬੀਤੇ ਦਿਨ ਯਾਨੀ ਕਿ ਮੰਗਲਵਾਰ ਨੂੰ ਗੂਗਲ ਨੇ ਉਨ੍ਹਾਂ ਦੀ ਯਾਦ ਵਿਚ ਸ਼ਾਨਦਾਰ ਡੂਡਲ ਬਣਾਇਆ। ਖੂਬਸੂਰਤ ਅਤੇ ਰੰਗੀਨ ਚਿੱਤਰ ਰਾਹੀਂ ਗੂਗਲ ਨੇ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ਤੋਂ ਆਉਣ ਵਾਲੇ ਇਸ ਲੇਖਕ ਨੂੰ ਸ਼ਰਧਾਂਜਲੀ ਦਿੱਤੀ। 1919 'ਚ ਪੈਦਾ ਹੋਏ ਕੈਫੀ ਦਾ ਅਸਲੀ ਨਾਂ ਅਤਹਰ ਹੁਸੈਨ ਰਿਜ਼ਵੀ ਸੀ। ਪੜ੍ਹਨ ਲਿਖਣ ਦੇ ਸ਼ੌਕੀਨ ਕੈਫੀ ਨੇ ਪਹਿਲੀ ਗਜ਼ਲ ਸਿਰਫ 11 ਸਾਲ ਦੀ ਉਮਰ ਵਿਚ ਲਿਖੀ ਸੀ। ਉਰਦੂ ਭਾਸ਼ਾ ਦੇ ਸ਼ਾਨਦਾਰ ਨਜ਼ਮਕਾਰ ਕੈਫੀ ਦਾ ਨਾਮ ਫਿਲਮ ਜਗਤ ਦੇ ਇਕ ਸ਼ਾਨਦਾਰ ਗੀਤਕਾਰ ਦੇ ਰੂਪ ਵਿਚ ਵੀ ਲਿਆ ਜਾਂਦਾ ਹੈ। 1973 ਦੀ ਫਿਲਮ ‘ਗਰਮ ਹਵਾ ਦੀ ਕਹਾਣੀ’, ‘ਡਾਇਲਾਗ’ ਅਤੇ ‘ਗੀਤਾਂ’ ਦੇ ਲੇਖਕ ਵਜੋਂ ਉਨ੍ਹਾਂ ਨੂੰ ਤਿੰਨ ਫਿਲਮ ਫੇਅਰ ਐਵਾਰਡ ਇਕੱਠੇ ਮਿਲੇ ਸਨ।
PunjabKesari
ਇਸ ਤੋਂ ਇਲਾਵਾ ਸਾਹਿਤ ਦੇ ਖੇਤਰ ਵਿਚ ਕੈਫੀ ਦੇ ਅਮੁੱਲ ਯੋਗਦਾਨ ਲਈ ਉਨ੍ਹਾਂ ਨੂੰ ਮਾਣਮੱਤਾ ਸਾਹਿਤ ਅਕੈਡਮੀ ਪੁਰਸਕਾਰ ਵੀ ਦਿੱਤਾ ਗਿਆ ਸੀ। ਲਿਖਣ ਤੋਂ ਇਲਾਵਾ ਕੈਫੀ ਦੀ ਸਮਾਜਿਕ ਮੁੱਦਿਆਂ 'ਚ ਵੀ ਡੂੰਘੀ ਦਿਲਚਸਪੀ ਸੀ। 1942 'ਚ ਭਾਰਤ ਛੱਡੋ ਅੰਦੋਲਨ ਤੋਂ ਪ੍ਰਭਾਵਿਤ ਕੈਫੀ ਦੀ 1943 'ਚ ਝਣਕਾਰ ਨਾਂ ਨਾਲ ਪਹਿਲਾ ਕਵਿਤਾ ਸੰਗ੍ਹਿ ਪ੍ਰਕਾਸ਼ਿਤ ਹੋਇਆ ਸੀ। ਇਸ ਪਿੱਛੋਂ ਉਨ੍ਹਾਂ ਨੂੰ ਸਮਾਜਿਕ ਸੁਧਾਰ ਦੇ ਪੈਰੋਕਾਰ ਪ੍ਰੋਗਰੈਸਿਵ ਰਾਈਟਰਸ ਐਸੋਸੀਏਸ਼ਨ ਦੀ ਮੈਂਬਰੀ ਵੀ ਮਿਲੀ ਸੀ। ਹਿੰਦੀ ਫਿਲਮਾਂ ਦੀ ਚਰਚਿਤ ਅਭਿਨੇਤਰੀ ਸ਼ਬਾਨਾ ਆਜ਼ਮੀ ਦੇ ਪਿਤਾ ਕੈਫ਼ੀ ਆਜ਼ਮੀ ਦੀ ਮੌਤ 10 ਮਈ, 2002 ਨੂੰ ਹੋਈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News