ਪਹਿਲੀ ਵਾਰ ਵਿੱਗ ਬਾਰੇ ਖੁੱਲ੍ਹ ਕੇ ਬੋਲੇ ਪਾਰਸ ਛਾਬੜਾ, ਦੱਸਿਆ ਆਪਣੇ ਗੰਜੇਪਣ ਦਾ ਕਾਰਨ

1/15/2020 9:26:28 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਸੀਜ਼ਨ 13 ਦੇ ਮਜ਼ਬੂਤ ਕੰਟੈਸਟੈਂਟ ਪਾਰਸ ਛਾਬੜਾ ਦਾ ਬੀਤੇ ਦਿਨੀਂ ਘਰ ਅੰਦਰ ਵਿੱਗ ਪਹਿਨਣ ਤੇ ਆਪਣੇ ਗੰਜੇਪਣ ਕਾਰਨ ਖੂਬ ਮਜ਼ਾਕ ਉੱਡਿਆ ਸੀ। ਉਨ੍ਹਾਂ ਦੀ ਇਕ ਵੀਡੀਓ ਕਲਿੱਪ ਵੀ ਵਾਇਰਲ ਹੋਇਆ ਸੀ, ਜਿਸ 'ਚ ਪਾਰਸ ਛਾਬੜਾ ਦੀ ਵਿੱਗ ਇਕ ਟਾਸਕ ਦੌਰਾਨ ਲਗਪਗ ਨਿਕਲ ਹੀ ਗਈ ਸੀ। ਉੱਥੇ ਹੀ ਇਕ ਤਸਵੀਰ ਵਾਇਰਲ ਹੋਈ ਸੀ, ਜਿਸ 'ਚ ਉਹ ਘਰ ਅੰਦਰ ਬਿਨਾਂ ਵਿੱਗ ਦੇ ਘੁੰਮ ਰਹੇ ਸਨ ਪਰ ਹੁਣ ਪਾਰਸ ਛਾਬੜਾ ਨੇ ਆਪਣੇ ਵਾਲਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ। 'ਵੀਕੈਂਡ ਕਾ ਵਾਰ' ਦੌਰਾਨ ਜਦੋਂ ਸਾਰੇ ਕੰਟੈਸਟੈਂਟ ਦੀਪਿਕਾ ਪਾਦੂਕੋਣ, ਲਕਸ਼ਮੀ ਅਗਰਵਾਲ ਤੇ ਵਿਕਰਾਂਤ ਮੈਸੀ ਸਾਹਮਣੇ ਆਪਣੀਆਂ ਨਿੱਜੀ ਦੁਖਦ ਘਟਨਾਵਾਂ ਬਾਰੇ ਗੱਲ ਕਰ ਰਹੇ ਸਨ ਉਦੋਂ ਪਾਰਸ ਛਾਬੜਾ ਨੇ ਵੀ ਪਹਿਲਾਂ ਆਪਣੇ ਬਚਪਨ ਦੀ ਗੱਲ ਦੱਸੀ। ਪਾਰਸ ਨੇ ਦੱਸਿਆ ਕਿ ਉਹ ਬਚਪਨ 'ਚ ਕਾਫੀ ਹਕਲਾਉਂਦੇ ਸਨ ਤੇ ਉਸੇ ਲਈ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ। ਉਨ੍ਹਾਂ ਦੇ ਨਾਨਾ ਜੀ ਵੀ ਮਜ਼ਾਕ ਉਡਾਉਂਦੇ ਸਨ। ਉਨ੍ਹਾਂ ਹਮੇਸ਼ਾ ਮਹਿਸੂਸ ਕੀਤਾ ਕਿ ਉਹ ਅਦਾਕਾਰੀ ਦੀ ਦੁਨੀਆ 'ਚ ਕਦੀ ਨਹੀਂ ਆ ਸਕਦੇ ਪਰ ਹੁਣ ਉਨ੍ਹਾਂ ਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਇਸ ਨੂੰ ਦੂਰ ਕਰ ਲਿਆ ਹੈ ਤੇ ਬਿੱਗ ਬੌਸ ਵੱਲੋਂ ਟਾਸਕ ਦੇ ਨਿਯਮਾਂ ਨੂੰ ਪੜ੍ਹਨ ਦਾ ਕੰਮ ਦਿੱਤਾ ਜਾਂਦਾ ਹੈ।

Clip of the week!

Paras Chabra's WIG moment!#ParasChhabra #bb13 #BiggBoss13 @BiggBoss @ColorsTV pic.twitter.com/IEugwGYmmf

— 💕Beats🇮🇳🇨🇦 (@BeatS_786) November 29, 2019


ਦੱਸ ਦਈਏ ਕਿ ਇਸੇ ਦੌਰਾਨ ਪਾਰਸ ਨੇ ਆਪਣੇ ਵਾਲਾਂ ਦੇ ਪੈਚ ਬਾਰੇ ਵੀ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਬਹੁਤ ਜ਼ਿਆਦਾ ਮਾਡਲਿੰਗ ਕੀਤੀ ਹੈ। ਹੀਟ ਤੇ ਜ਼ਿਆਦਾ ਉਤਪਾਦਾਂ ਦੀ ਵਰਤੋਂ ਕਾਰਨ ਵਾਲ ਗੁਆਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਸ਼ੇਅਰ ਕੀਤਾ ਕਿ ਜਿਵੇਂ ਲੜਕੀਆਂ ਐਕਸਟੈਂਸ਼ਨ ਪਹਿਨਦੀਆਂ ਹਨ, ਉਹ ਹੇਅਰ ਪੈਚ ਦਾ ਇਸਤੇਮਾਲ ਕਰਦੇ ਹਨ। ਉਨ੍ਹਾਂ ਕੋਲ ਇਸ ਬਾਰੇ ਗੱਲ ਕਰਨ ਲਈ ਕੋਈ ਝਿਜਕ ਨਹੀਂ ਤੇ ਉਹ ਇਕ ਰਿਐਲਟੀ ਸ਼ੋਅ 'ਚ ਹਨ। ਉਨ੍ਹਾਂ ਕਿਹਾ ਕਿ ਉਹ ਚੰਗੇ ਦਿਖਦੇ ਹਨ। ਘਰ ਵਾਲਿਆਂ ਨੇ ਖੁਸ਼ ਹੋ ਕੇ ਉਸ ਨੂੰ ਗਲੇ ਲਾਇਆ।

 
 
 
 
 
 
 
 
 
 
 
 
 
 

Paras Chhabra opens on hiding his baldness in Bigg Boss 13

A post shared by It's TV Time (@shiningbollywood) on Jan 12, 2020 at 10:39pm PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News