ਮਧੁਰਿਮਾ ਦੀ ਇਸ ਹਰਕਤ ਨੇ ਘਰ ''ਚ ਮੁੜ ਖੜ੍ਹਾ ਕੀਤਾ ਬਖੇੜਾ, ਦੇਖ ਘਰ ਵਾਲੇ ਹੋਏ ਪ੍ਰੇਸ਼ਾਨ (ਵੀਡੀਓ)

1/15/2020 9:37:53 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੀ ਵਾਈਲਡ ਕਾਰਡ ਕੰਟੈਸਟੈਂਟ ਮਧੁਰਿਮਾ ਤੁੱਲੀ ਇਸ ਸਮੇਂ ਸਾਰੇ ਘਰ ਵਾਲਿਆਂ ਦੇ ਨਿਸ਼ਾਨੇ 'ਤੇ ਹਨ ਤੇ ਇਸ ਦੀ ਵਜ੍ਹਾ ਹੈ ਕੰਮਚੋਰੀ। ਮਧੁਰਿਮਾ ਜਦੋਂ ਤੋਂ ਸ਼ੋਅ 'ਚ ਆਈ ਹੈ ਉਦੋਂ ਤੋਂ ਘਰ ਵਾਲੇ ਉਸ ਦੀ ਕੰਮਚੋਰੀ ਕਾਰਨ ਪ੍ਰੇਸ਼ਾਨ ਹਨ। ਕਦੀ ਬਰਤਨ ਸਾਫ ਕਰਨ ਨੂੰ ਲੈ ਕੇ ਕਦੀ ਖਾਣਾ ਬਣਾਉਣ ਨੂੰ ਲੈ ਕੇ ਮਧੁਰਿਮਾ ਹਰ ਕੰਮ ਕਰਨ ਨੂੰ ਲੈ ਕੇ ਘਰ ਵਾਲਿਆਂ ਨਾਲ ਝਗੜਾ ਕਰਨ ਲੱਗਦੀ ਹੈ। ਹਾਲ ਹੀ 'ਚ ਅਜਿਹਾ ਫਿਰ ਹੋਇਆ ਜਦੋਂ ਸ਼ੈਫਾਲੀ ਜਰੀਵਾਲਾ ਨੇ ਉਨ੍ਹਾਂ ਨੂੰ ਬਰਤਨ ਧੋਣ ਲਈ ਕਿਹਾ।

Image

ਕਲਰਸ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਝਗੜੇ ਦੀ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਮਧੁਰਿਮਾ, ਸ਼ੈਫਾਲੀ ਤੇ ਵਿਸ਼ਾਲ ਨਾਲ ਬੜੀ ਬੁਰੀ ਤਰ੍ਹਾਂ ਝਗੜਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਦਿਸ ਰਿਹਾ ਹੈ ਕਿ ਸ਼ੈਫਾਲੀ ਮਧੁਰਿਮਾ ਨੂੰ ਬੜੇ ਪਿਆਰ ਨਾਲ ਕਹਿੰਦੀ ਹੈ ਕਿ ਬਰਤਨ ਸਾਫ ਕਰ ਦਿਉ ਪਰ ਮਧੁਰਿਮਾ ਇਹ ਕਹਿ ਕੇ ਮਨ੍ਹਾਂ ਕਰ ਦਿੰਦੀ ਹੈ ਕਿ ਇਸ ਵੇਲੇ ਘਰ 'ਚ ਕੋਈ ਕੈਪਟਨ ਨਹੀਂ ਹੈ ਤਾਂ ਉਹ ਇਹ ਕੰਮ ਇਕੱਲੀ ਨਹੀਂ ਕਰੇਗੀ। ਇਸ ਤੋਂ ਬਾਅਦ ਆਰਤੀ ਤੇ ਸ਼ੈਫਾਲੀ ਉਸ ਨੂੰ ਕਹਿੰਦੀਆਂ ਹਨ ਕਿ ਘਰ 'ਚ ਕੈਪਟਨ ਨਹੀਂ ਹੈ ਤਾਂ ਕੀ ਕੰਮ ਨਹੀਂ ਹੋਵੇਗਾ? ਇਸ ਤੋਂ ਬਾਅਦ ਤਿੰਨਾਂ 'ਚ ਜ਼ਬਰਦਸਤ ਬਹਿਸ ਹੋ ਜਾਂਦੀ ਹੈ। ਇਸੇ ਵਿਚਕਾਰ ਮਧੁਰਿਮਾ ਸ਼ੈਫਾਲੀ ਨੂੰ ਗਾਲ੍ਹਾਂ ਕੱਢਦੀ ਹੈ, ਜਿਸ ਨਾਲ ਉਸ ਦਾ ਗੁੱਸਾ ਹੋਰ ਭੜਕ ਜਾਂਦਾ ਹੈ।

Image

ਇਸ ਤੋਂ ਬਾਅਦ ਵਿਸ਼ਾਲ ਉਸ ਨਾਲ ਬਰਤਨ ਧੋਣ ਲਈ ਆਏ ਪਰ ਮਧੁਰਿਮਾ ਉਨ੍ਹਾਂ ਨਾਲ ਵੀ ਝਗੜਾ ਕਰਨ ਲੱਗੀ, ਜਿਸ ਤੋਂ ਬਾਅਦ ਵਿਸ਼ਾਲ ਤੇ ਉਨ੍ਹਾਂ ਵਿਚਕਾਰ ਝਗੜਾ ਹੋਣ ਲੱਗਾ। ਉਂਝ ਵਿਸ਼ਾਲ ਤੇ ਮਧੁਰਿਮਾ ਵਿਚਕਾਰ ਝਗੜਾ ਹੋਣਾ ਨਾ ਤਾਂ ਕੋਈ ਨਵੀਂ ਗੱਲ ਹੈ ਤੇ ਨਾ ਹੀ ਵੱਡੀ ਗੱਲ। ਸ਼ੋਅ 'ਚ ਜਦੋਂ ਤੋਂ ਦੋਵੇਂ ਇਕੱਠੇ ਆਏ ਹਨ ਉਦੋਂ ਤੋਂ ਹੀ ਕਿਸੇ ਨਾ ਕਿਸੇ ਗੱਲ 'ਤੇ ਝਗੜਦੇ ਰਹਿੰਦੇ ਹਨ। ਹਾਲਾਂਕਿ ਵਿਚ-ਵਿਚਾਲੇ ਦੋਵਾਂ ਵਿਚਕਾਰ ਪਿਆਰ ਵੀ ਦੇਖਿਆ ਗਿਆ ਹੈ ਪਰ ਦੋਵਾਂ ਨੇ ਖੁਦ ਇਹ ਮੰਨਿਆ ਹੈ ਕਿ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਉਹ ਕਨਫਿਊਜ਼ ਹਨ।

 
 
 
 
 
 
 
 
 
 
 
 
 
 

Kya bina captain ke @madhurimatuli nahi karegi koi bhi duty? Dekhiye unpar gharwalon ka vaar aaj raat 10:30 baje. Anytime on @voot @vivo_india @beingsalmankhan #BiggBoss13 #BiggBoss #BB13 #SalmanKhan

A post shared by Colors TV (@colorstv) on Jan 13, 2020 at 6:02am PST



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News