ਚੌਥੇ ਦਿਨ ਬਾਕਸ ਆਫਿਸ ''ਤੇ ਫਿੱਕੀ ਪਈ ''ਛਪਾਕ'' ਦੀ ਚਮਕ, ਜਾਣੋ ਕੁੱਲ ਕਲੈਕਸ਼ਨ

1/14/2020 1:59:24 PM

ਨਵੀਂ ਦਿੱਲੀ (ਬਿਊਰੋ) — ਐਸਿਡ ਅਟੈਕ ਪੀੜਤਾ 'ਤੇ ਆਧਾਰਿਤ ਫਿਲਮ 'ਛਪਾਕ' ਬਾਕਸ ਆਫਿਸ 'ਤੇ ਠੀਕ-ਠਾਕ ਕਲੈਕਸ਼ਨ ਕਰ ਰਹੀ ਹੈ। ਦੀਪਿਕਾ ਪਾਦੂਕੋਣ ਤੇ ਵਿਕ੍ਰਾਂਤ ਮੈਸੀ ਦੀ ਫਿਲਮ 'ਛਪਾਕ' ਨੇ 4 ਦਿਨ 'ਚ 21.37 ਕਰੋੜ ਦੀ ਕਮਾਈ ਕਰ ਲਈ ਹੈ।

ਚੌਥੇ ਦਿਨ ਡਿੱਗਿਆ ਦੀਪਿਕਾ ਦੀ 'ਛਪਾਕ' ਦਾ ਕਲੈਕਸ਼ਨ
ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਚੌਥੇ ਦਿਨ ਦੀ ਕਮਾਈ ਦੇ ਆਂਕੜੇ ਸਾਂਝੇ ਕੀਤੇ ਹਨ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, ''ਛਪਾਕ ਦੇ ਚੌਥੇ ਦਿਨ ਦੀ ਕਮਾਈ 'ਚ ਗਿਰਾਵਟ ਆਈ ਹੈ। ਫਿਲਮ ਦਾ ਬਿਜ਼ਨੈੱਸ ਅਰਬਨ ਸੈਂਟਰਸ ਦੇ ਚੁਨਿੰਦਾ ਪ੍ਰੀਮੀਅਰ ਮਲਟੀਪਲੇਕਸ ਤੱਕ ਸੀਮਿਤ ਰਹਿ ਗਿਆ ਹੈ। Tier-2, 3 ਸ਼ਹਿਰਾਂ ਤੋਂ ਇਲਾਵਾ ਮਾਸ ਬੈਲਟ 'ਚ ਵੀ ਫਿਲਮ ਘੱਟ ਕਮਾਈ ਕਰ ਰਹੀ ਹੈ। ਸ਼ੁੱਕਰਵਾਰ ਨੂੰ 'ਛਪਾਕ' ਨੇ 4.77 ਕਰੋੜ ਦੇ ਨਾਲ ਖਾਤਾ ਖੋਲ੍ਹਿਆ ਸੀ। ਫਿਰ ਸ਼ਨੀਵਾਰ ਨੂੰ ਫਿਲਮ ਨੇ 6.90 ਕਰੋੜ, ਐਤਵਾਰ ਨੂੰ 7.35 ਕਰੋੜ ਤੇ ਸੋਮਵਾਰ ਨੂੰ 2.35 ਕਰੋੜ ਦਾ ਕਾਰੋਬਾਰ ਕੀਤਾ। ਭਾਰਤੀ ਬਾਜ਼ਾਰ 'ਚ ਫਿਲਮ ਦੀ ਕੁਲ ਕਮਾਈ 21.37 ਕਰੋੜ ਹੋ ਗਈ ਹੈ।'' ਉਥੇ ਹੀ 'ਛਪਾਕ' ਨਾਲ ਰਿਲੀਜ਼ ਹੋਈ ਅਜੈ ਦੇਵਗਨ ਦੀ ਫਿਲਮ 'ਤਾਨਾਜੀ ਦਿ ਅਨਸੰਗ ਵਾਰੀਅਰ' ਨੇ 4 ਦਿਨਾਂ 'ਚ 75 ਕਰੋੜ ਦਾ ਆਂਕੜਾ ਪਾਰ ਕਰ ਲਿਆ ਹੈ। ਦੋਵੇਂ ਫਿਲਮਾਂ ਦੇ ਕਲੈਕਸ਼ਨ ਨੂੰ ਦੇਖਿਆ ਤਾਂ ਪਤਾ ਲੱਗਦਾ ਹੈ ਕਿ ਦਰਸ਼ਕ ਇਮੋਸ਼ਨਲ ਡਰਾਮਾ 'ਛਪਾਕ' ਦੀ ਬਜਾਏ ਪੀਰੀਅਡ ਫਿਲਮ 'ਤਾਨਾਜੀ' ਨੂੰ ਜ਼ਿਆਦਾ ਅਹਿਮੀਅਤ ਦੇ ਰਹੇ ਹਨ।

ਦੱਸ ਦਈਏ ਕਿ ਫਿਲਮ 'ਛਪਾਕ' ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਨੇ ਕੀਤਾ ਹੈ। ਵਿਆਹ ਤੋਂ ਬਾਅਦ ਇਸ ਫਿਲਮ ਨਾਲ ਦੀਪਿਕਾ ਨੇ ਕਮਬੈਕ ਕੀਤਾ ਹੈ। 'ਛਪਾਕ' ਭਾਵੇਂ ਬਾਕਸ ਆਫਿਸ 'ਤੇ ਜ਼ਬਰਦਸਤ ਕਲੈਕਸ਼ਨ ਨਹੀਂ ਕਰ ਪਾ ਰਹੀ ਹੈ ਪਰ ਕ੍ਰਿਟਿਕਸ ਨੇ ਫਿਲਮ ਦੀ ਕਾਫੀ ਤਾਰੀਫ ਕੀਤੀ ਹੈ। ਦੀਪਿਕਾ ਪਾਦੂਕੋਣ ਤੇ ਵਿਕ੍ਰਾਂਤ ਮੈਸੀ ਦੀ ਐਕਟਿੰਗ ਦੀ ਤਾਰੀਫ ਹੋ ਰਹੀ ਹੈ। ਇਸ ਹਫਤੇ ਕੋਈ ਵੱਡੀ ਫਿਲਮ ਰਿਲੀਜ਼ ਨਹੀਂ ਹੋ ਰਹੀ ਹੈ। ਇਸ ਲਈ ਦੀਪਿਕਾ ਦੀ ਫਿਲਮ ਨੂੰ ਕਮਾਈ ਲਈ ਇਕ ਹੋਰ ਹਫਤਾ ਮਿਲ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News