70ਵੇਂ ਬਰਲਿਨ ਕੌਮਾਂਤਰੀ ਫਿਲਮ ਸਮਾਰੋਹ ’ਚ ਇੰਡੀਆ ਨੈੱਟਵਰਕਿੰਗ ਸਮਾਰੋਹ ਦਾ ਸ਼ਾਨਦਾਰ ਆਯੋਜਨ

2/22/2020 9:44:49 AM

ਨਵੀਂ ਦਿੱਲੀ (ਏਜੰਸੀਆਂ) – ਬਰਲਿਨ ਕੌਮਾਂਤਰੀ ਫਿਲਮ ਸਮਾਰੋਹ ਦੇ ਪਹਿਲੇ ਦਿਨ ਬਰਲਿਨ ’ਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਦੇ ਸਹਿਯੋਗ ਨਾਲ ਇੰਡੀਆ ਨੈੱਟਵਰਕਿੰਗ ਸਵਾਗਤ ਸਮਾਰੋਹ ਦੀ ਮੇਜ਼ਬਾਨੀ ਕੀਤੀ। ਇਸ ਮੌਕੇ ’ਤੇ ਮਸ਼ਹੂਰ ਫਿਲਮ ਸਮਾਰੋਹ ਮੁਖੀ, ਕੌਮਾਂਤਰੀ ਫਿਲਮ ਸੰਗਠਨ, ਫਿਲਮ ਏਜੰਸੀਆਂ ਅਤੇ ਭਾਰਤ ਦੇ ਨਾਲ ਸਹਿਯੋਗ ਕਰਨ ਦੇ ਇਛੁੱਕ ਪ੍ਰਸਿੱਧ ਫਿਲਮ ਨਿਰਮਾਣ ਘਰਾਣੇ ਦੇ ਪ੍ਰਤੀਨਿਧੀ ਹਾਜ਼ਰ ਸਨ।

ਵਿਚਾਰ-ਵਟਾਂਦਰੇ ’ਚ ਫਿਲਮਾਂ ਦੇ ਸਹਿ-ਨਿਰਮਾਣ ਲਈ ਸਹਿਯੋਗ ਅਤੇ ਇਸ ਸਾਲ ਦੇ ਅਖੀਰ ’ਚ ਹੋਣ ਵਾਲੇ 51ਵੇਂ ਆਈ. ਐੱਫ. ਐੱਫ. ਆਈ. ਲਈ ਸਾਂਝੇਦਾਰੀ ਵਿਕਸਿਤ ਕਰਨ ’ਤੇ ਮੁੱਖ ਰੂਪ ਨਾਲ ਜ਼ੋਰ ਦਿੱਤਾ ਗਿਆ। ਪ੍ਰਤੀਨਿਧੀਆਂ ਨੇ ਫਿਲਮ ਸ਼ੂਟਿੰਗ ਐਪਲੀਕੇਸ਼ਨਸ ਆਦਿ ਲਈ ਇਕ ਮਾਤਰ ਸੰਪਰਕ ਸਥਾਨ ਯਾਨੀ ਵੈੱਬ ਪੋਰਟਲ ਰਾਹੀਂ ਭਾਰਤ ’ਚ ਆਸਾਨੀ ਨਾਲ ਫਿਲਮ ਬਣਾਉਣ ਦੀਆਂ ਸਰਕਾਰੀ ਨੀਤੀਆਂ ਤੋਂ ਵੀ ਜਾਣੂ ਕਰਵਾਇਆ ਗਿਆ।

ਇੰਡੀਆ ਨੈੱਟਵਰਕਿੰਗ ਸਵਾਗਤ ਸਮਾਰੋਹ ’ਚ 80 ਤੋਂ 100 ਪ੍ਰਤੀਨਿਧੀਆਂ ਦੀ ਹਿੱਸੇਦਾਰੀ ਦੇ ਨਾਲ ਵਫਦ ਨੇ ਕਲਾਈਡਸਕੋਪ ਐਂਟਰਟੇਨਮੈਂਟ ਦੇ ਮਾਲਕ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਬੌਬੀ ਬੇਦੀ, ਇੰਡੋਜਰਮਨ ਫਿਲਮਸ ਦੇ ਸੰਸਥਾਪਕ ਸਟੀਫਨ ਓਟੇਨਬਰਕ, ਬਰਲਿਨ ਕੌਮਾਂਤਰੀ ਫਿਲਮ ਸਮਾਰੋਹ ਦੇ ਮਾਰਕੀਟਿੰਗ ਅਤੇ ਵਿਗਿਆਪਨ ਮੁਖੀ ਜੇਨਾ ਵਾਲਫ, ਕਾਰਲੋਟਾ ਗਿਊਰੇਰੋ ਬਰਨਸ, ਕੇਟੇਲੁਨੀਆ ਫਿਲਮ ਕਮਿਸ਼ਨ, ਯੂਰਪੀ ਫਿਲਮ ਪ੍ਰਮੋਸ਼ਨ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ ਜੋ ਮਲਬਰਜਰ, ਪ੍ਰਮੋਸ਼ਨ ਅਤੇ ਫੈਸਟੀਵਲ ਮੁਖੀ ਕ੍ਰੋਏਸ਼ੀਅਨ ਆਡੀਓ ਵਿਜ਼ੁਅਲ ਇਰੇਨਾ ਜੇਲਿਕ, ਹੇਟੀ ਹੇਲਡਨ, ਸਕ੍ਰੀਨਡੇਲੀ, ਡਾ. ਮਾਰਕਸ ਗੋਰਸ਼, ਐੱਮ. ਡੀ. ਐੱਮ. ਆਨਲਾਈਨ ਅਤੇ ਸੋਨੀਆ ਜੀਨ-ਬੈਪਟਿਸਟ, ਸਹਿ-ਸੰਸਥਾਪਕ ਚੇਲਸੀ ਫਿਲਮ ਸਮਾਰੋਹ ਨਾਲ ਮੁਲਾਕਾਤ ਕੀਤੀ। ਨੈੱਟਵਰਕਿੰਗ ’ਚ ਹਿੱਸਾ ਲੈਣ ਵਾਲੇ ਪ੍ਰਤੀਨਿਧੀਆਂ ਨੇ ਭਾਰਤ ਅਤੇ ਆਈ. ਐੱਫ. ਐੱਫ. ਆਈ. 2020 ਦੇ ਨਾਲ ਸੰਭਾਵਿਤ ਸਹਿਯੋਗ ਦੀ ਇੱਛਾ ਪ੍ਰਗਟਾਈ। ਇਹ ਆਯੋਜਨ ਭਾਰਤ ਨੂੰ ਫਿਲਮ ਨਿਰਮਾਣ ਲਈ ਅਗਲਾ ਟੀਚਾ ਬਣਾਉਣ ’ਚ ਮੀਡੀਆ ਅਤੇ ਮਨੋਰੰਜਨ ਉਦਯੋਗ ਲਈ ਵਿਕਾਸ ਦੇ ਸਬੰਧ ’ਚ ਖਾਸ ਮਹੱਤਵ ਰੱਖਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News