83 First Look : ਦੀਪਿਕਾ ਦਾ ਰੂਮੀ ਦੇਵ ਅੰਦਾਜ਼, ਛੋਟੇ ਵਾਲਾਂ 'ਚ ਆਈ ਨਜ਼ਰ
2/19/2020 12:40:14 PM
ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਫਿਲਮ '83' 'ਚ ਕਪਿਲ ਦੇਵ ਦੀ ਪਤਨੀ ਰੋਮੀ ਭਾਟਿਆ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਕਪਿਲ ਦੇਵ ਬਣੇ ਰਣਵੀਰ ਸਿੰਘ ਦਾ ਲੁੱਕ ਪਹਿਲਾਂ ਹੀ ਸਾਹਮਣੇ ਆ ਚੁੱਕਿਆ ਹੈ ਪਰ ਹੁਣ ਦੀਪਿਕਾ ਦਾ ਲੁੱਕ ਵੀ ਰਿਵੀਲ ਹੋਇਆ, ਜੋ ਕਿ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਦੀਪਿਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ '83' ਤੋਂ ਆਪਣਾ ਲੁੱਕ ਸ਼ੇਅਰ ਕੀਤਾ ਹੈ। ਇਸ ਤਸਵੀਰ 'ਚ ਰਣਵੀਰ ਕਪਿਲ ਦੇਵ ਅਤੇ ਦੀਪਿਕਾ ਉਨ੍ਹਾਂ ਦੀ ਪਤਨੀ ਰੋਮੀ ਭਾਟਿਆ ਦੀ ਲੁੱਕ 'ਚ ਨਜ਼ਰ ਆ ਰਹੀ ਹੈ। ਦੀਪਿਕਾ ਦਾ ਇਹ ਲੁੱਕ ਉਨ੍ਹਾਂ ਦੀ ਹੁਣ ਤੱਕ ਦੀਆਂ ਕੀਤੀਆਂ ਗਈਆਂ ਫਿਲਮਾਂ ਤੋਂ ਬਿਲਕੁਲ ਵੱਖਰਾ ਹੈ। ਤਸਵੀਰ 'ਚ ਸ਼ਾਰਟ ਹੇਅਰ, ਹਾਈਨੈੱਕ ਟਾਪ 'ਚ ਦੀਪਿਕਾ ਰਣਵੀਰ ਸਿੰਘ ਦਾ ਹੱਥ ਫੜ੍ਹੀ ਖੜ੍ਹੀ ਹੈ।
ਆਪਣੇ ਕਿਰਦਾਰ ਬਾਰੇ ਦੀਪਿਕਾ ਨੇ ਕਿਹਾ, ''ਖੇਡ ਦੇ ਇਤਹਾਸ ਤੋਂ ਸਭ ਤੋਂ ਇੱਜ਼ਤ ਵਾਲੇ ਪਲਾਂ 'ਚੋਂ ਇਕ ਫਿਲਮ 'ਚ ਇਕ ਛੋਟਾ ਪਰ ਮਹੱਤਵਪੂਰਨ ਹਿੱਸਾ ਨਿਭਾਉਣਾ ਸਨਮਾਨ ਦੀ ਗੱਲ ਹੈ। ਇਕ ਪਤੀ ਦੇ ਪੇਸ਼ੇਵਰ ਅਤੇ ਵਿਅਕਤੀਗਤ ਇੱਛਾਵਾਂ ਦੀ ਸਫਲਤਾ 'ਚ ਪਤਨੀ ਕਿੰਨੀ ਅਹਿਮ ਭੂਮਿਕਾ ਨਿਭਾਉਂਦੀ ਹੈ ਇਹ ਮੈਂ ਆਪਣੀ ਮਾਂ 'ਚ ਬੇਹੱਦ ਕਰੀਬ ਨਾਲ ਦੇਖਿਆ ਹੈ ਅਤੇ ਮੇਰੇ ਲਈ ਕਈ ਮਾਈਨਿਆਂ 'ਚ '83' ਹਰ ਔਰਤ ਨੂੰ ਸਮਰਪਿਤ ਹੈ, ਜੋ ਆਪਣੇ ਪਤੀ ਦੇ ਸੁਪਨੇ ਨੂੰ ਆਪਣੇ ਸੁਪਨਿਆਂ ਤੋਂ ਪਹਿਲਾਂ ਰੱਖਦੀ ਹੈ।''
ਦੱਸ ਦਈਏ ਕਿ ਫਿਲਮ '83' ਦਾ ਨਿਰਦੇਸ਼ਨ ਕਬੀਰ ਖਾਨ ਨੇ ਕੀਤਾ ਹੈ। ਫਿਲਮ ਦੇ ਸਾਰੇ ਕਲਾਕਾਰਾਂ ਦੇ ਲੁੱਕ ਰਿਵੀਲ ਕੀਤੇ ਜਾ ਚੁੱਕੇ ਹਨ। ਇਸ ਫਿਲਮ 'ਚ ਐਕਟਿੰਗ ਤੋਂ ਇਲਾਵਾ ਦੀਪਿਕਾ ਇਸ ਦੀ ਪ੍ਰੋਡਿਊਸਰ ਵੀ ਹੈ। ਬਤੋਰ ਪ੍ਰੋਡਿਊਸਰ 'ਛਪਾਕ' ਤੋਂ ਬਾਅਦ ਇਹ ਦੀਪਿਕਾ ਦੀ ਦੂਜੀ ਫਿਲਮ ਹੈ। ਫਿਲਮ '83' ਨੂੰ ਇਸ ਸਾਲ 10 ਅਪ੍ਰੈਲ ਨੂੰ ਹਿੰਦੀ, ਤਮਿਲ ਅਤੇ ਤੇਲੁਗੁ ਭਾਸ਼ਾ 'ਚ ਰਿਲੀਜ਼ ਕੀਤਾ ਜਾ ਰਿਹਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਰਣਵੀਰ ਸਿੰਘ ਦੀ ''ਧੁਰੰਧਰ: ਦਿ ਰਿਵੈਂਜ'' ਨੇ ਰਚਿਆ ਇਤਿਹਾਸ; 2 ਹਫ਼ਤਿਆਂ ''ਚ ਕਮਾਈ 1500 ਕਰੋੜ ਤੋਂ ਪਾਰ
11 ਕਿਲੋ ਭਾਰ ਘਟਾਉਣ ਵਾਲੇ ਕਪਿਲ ਦੀ Weight Loss ਜਰਨੀ ਮੁੜ ਚਰਚਾ 'ਚ, ਜਾਣੋ ਕੀ ਹੈ 21-21-21 ਫਾਰਮੂਲਾ
