ਫਿਲਮ ਜਗਤ ''ਚ ਸੋਗ ਦੀ ਲਹਿਰ, ਅਦਾਕਾਰਾ ਕਿਸ਼ੋਰੀ ਬਲਾਲ ਦਾ ਦਿਹਾਂਤ

2/19/2020 12:55:38 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ 'ਸਵਦੇਸ਼' 'ਚ ਕਾਵੇਰੀ ਅੰਮਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਕਿਸ਼ੋਰੀ ਬਲਾਲ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਮੰਗਲਵਾਰ ਰਾਤ ਬੇਂਗਲੁਰੂ ਦੇ ਇਕ ਹਸਪਤਾਲ 'ਚ ਆਖਰੀ ਸਾਹ ਲਿਆ। ਕਈ ਕੰਨੜ ਫਿਲਮਾਂ 'ਚ ਅਹਿਮ ਕਿਰਦਾਰ ਨਿਭਾ ਚੁੱਕੀ ਕਿਸ਼ੋਰੀ ਨੇ ਸਾਲ 2004 'ਚ ਰਿਲੀਜ਼ ਹੋਈ ਸ਼ਾਹਰੁਖ ਖਾਨ ਦੀ ਫਿਲਮ 'ਸਵਦੇਸ਼' 'ਚ ਕਾਵੇਰੀ ਅੰਮਾ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਦੇ ਕੰਮ ਨੂੰ ਇਸ ਫਿਲਮ 'ਚ ਕਾਫੀ ਸਰਾਹਾਇਆ ਗਿਆ ਸੀ ਤੇ ਫਿਲਮ ਵੀ ਕਾਫੀ ਲੋਕਪ੍ਰਿਯ ਹੋਈ ਸੀ।

ਖਬਰਾਂ ਮੁਤਾਬਕ, ਕਿਸ਼ੋਰੀ ਵਧਦੀ ਉਮਰ ਕਾਰਨ ਹੋਣ ਵਾਲੀਆਂ ਪ੍ਰੇਸ਼ਾਨੀਆਂ ਨਾਲ ਗ੍ਰਸਤ ਸੀ। ਕਿਸ਼ੋਪੀ ਬਲਾਲ ਦੇ ਦਿਹਾਂਤ 'ਤੇ ਦੁੱਖ ਜ਼ਾਹਿਰ ਕਰਦੇ ਹੋਏ 'ਸਵਦੇਸ਼' ਫਿਲਮ ਦੇ ਡਾਇਰੈਕਟਰ ਆਸ਼ੁਤੋਸ਼ ਗੋਵਾਰੀਕਰ ਨੇ ਕਿਹਾ, ''ਦਿਲ ਬਹੁਤ ਦੁੱਖੀ ਹੈ। ਕਿਸ਼ੋਰੀ ਬਲਾਲ ਦੇ ਦਿਹਾਂਤ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ। ਕਿਸ਼ੋਰੀ ਤੁਹਾਨੂੰ ਤੁਹਾਡੇ ਕਮਾਲ ਦੇ ਸੁਭਾਅ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਬਹੁਤ ਗਰਮਜੋਸ਼ੀ ਨਾਲ ਮਿਲਣ ਵਾਲੀ ਉਤਸਾਹਿਤ ਮਹਿਲਾ ਤੇ 'ਸਵਦੇਸ਼' 'ਚ 'ਕਾਵੇਰੀ ਅੰਮਾ' ਦਾ ਤੁਹਾਡਾ ਕਿਰਦਾਰ।''

ਦੱਸਣਯੋਗ ਹੈ ਕਿ ਕਿਸ਼ੋਰੀ ਬਲਾਲ ਨੇ ਸਾਲ 1960 'ਚ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਬਾਲੀਵੁੱਡ ਫਿਲਮਾਂ ਤੋਂ ਇਲਾਵਾ ਕਈ ਖੇਤਰੀ ਫਿਲਮਾਂ 'ਚ ਵੀ ਆਪਣੇ ਅਭਿਨੈ ਨਾਲ ਲੱਖਾਂ ਦਿਲ ਜਿੱਤੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News