ਬ੍ਰੇਕਅਪ ਦਾ ਸੱਚ ਆਉਣ ''ਤੇ ਗੁੱਸੇ ''ਚ ਬੋਖਲਾਈ ਨੇਹਾ ਕੱਕੜ, ਹਿਮਾਂਸ਼ ਨੂੰ ਦਿੱਤੀ ਇਹ ਚੇਤਾਵਨੀ

2/19/2020 1:39:56 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਨੇਹਾ ਕੱਕੜ ਸਾਬਕਾ ਪ੍ਰੇਮੀ ਹਿਮਾਂਸ਼ ਕੋਹਲੀ ਨਾਲ ਹੋਏ ਬ੍ਰੇਕਅਪ ਨੂੰ ਲੈ ਕੇ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਹਾਲ 'ਚ 'ਇੰਡੀਆ ਆਈਡਲ 11' ਦੇ ਸੈੱਟ 'ਤੇ ਉਨ੍ਹਾਂ ਨੇ ਸ਼ੋਅ ਦੇ ਹੋਸਟ ਆਦਿਤਿਆ ਨਾਰਾਇਣ ਨਾਲ ਵਿਆਹ ਕਰਵਾਇਆ। ਹਾਲਾਂਕਿ ਨੇਹਾ ਨੇ ਸਾਫ ਕਰ ਦਿੱਤਾ ਹੈ ਕਿ ਇਹ ਵਿਆਹ ਇਕ ਮਜ਼ਾਕ ਹੈ ਤੇ ਸਿਰਫ ਸ਼ੋਅ ਦੀ ਟੀ. ਆਰ. ਪੀ. ਲਈ ਕੀਤਾ ਗਿਆ ਸੀ। ਹੁਣ ਨੇਹਾ ਨੇ ਸਾਬਕਾ ਪ੍ਰੇਮੀ ਹਿਮਾਂਸ਼ ਕੋਹਲੀ ਨੇ ਆਪਣੇ ਤੇ ਨੇਹਾ ਦੇ ਬ੍ਰੇਕਅਪ 'ਤੇ ਕਾਫੀ ਕੁਝ ਕਿਹਾ ਹੈ। ਹਿਮਾਂਸ਼ ਨੇ ਕਿਹਾ ਕਿ ਬ੍ਰੇਕਅਪ ਦਾ ਫੈਸਲਾ ਆਪਸੀ ਸਹਿਮਤੀ ਨਾਲ ਕੀਤਾ ਗਿਆ ਸੀ ਪਰ ਉਨ੍ਹਾਂ ਨੂੰ ਵਿਲੇਨ ਬਣਾ ਦਿੱਤਾ। ਹੁਣ ਨੇਹਾ ਕੱਕੜ ਨੇ ਹਿਮਾਂਸ਼ ਕੋਹਲੀ ਦੀ ਇਸ ਗੱਲ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਨੇਹਾ ਕੱਕੜ ਨੇ ਸੋਸ਼ਲ ਮੀਡੀਆ 'ਤੇ ਦਿੱਤਾ ਜਵਾਬ
ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਆਪਣੀ ਭਾਣਜੀ ਨਾਲ ਨੱਚ ਰਹੀ ਹੈ। ਇਸ ਪੋਸਟ ਦੀ ਕੈਪਸ਼ਨ 'ਚ ਨੇਹਾ ਨੇ ਲਿਖਿਆ ਹੈ, ''ਭਗਵਾਨ ਦਾ ਦਿੱਤਾ ਮੇਰੇ ਕੋਲ ਉਹ ਸਭ ਕੁਝ ਹੈ, ਜੋ ਸਾਰਿਆਂ ਲੋਕਾਂ ਨੂੰ ਆਪਣੀ ਜ਼ਿੰਦਗੀ 'ਚ ਚਾਹੀਦਾ ਹੈ। ਮੈਂ ਆਪਣੀ ਜ਼ਿੰਦਗੀ ਦੇ ਬਿਹਤਰੀਨ ਦੌਰ 'ਚ ਹਾਂ। ਇਸ ਦੀ ਮੈਨੂੰ ਬਹੁਤ ਹੀ ਖੁਸ਼ੀ ਹੈ ਪਰ ਇਹ ਸਭ ਮੈਨੂੰ ਮਿਲਿਆ ਹੈ, ਵਧੀਆ ਕੰਮ ਤੇ ਵਧੀਆ ਕਰਮਾਂ ਨਾਲ। ਜਿਹੜੇ ਲੋਕ ਮੇਰੇ ਬਾਰੇ ਬੁਰਾ ਬੋਲਦੇ ਹਨ ਉਹ ਸਭ ਨਕਲੀ ਹਨ ਤੇ ਮੇਰੇ ਤੋਂ ਸੜਦੇ ਹਨ। ਉਹ ਫੇਮਸ ਹੋਣ ਲਈ ਮੇਰੇ ਨਾਂ ਦਾ ਇਸਤੇਮਾਲ ਕਰਦੇ ਹਨ।

 

 
 
 
 
 
 
 
 
 
 
 
 
 
 

Love You Guddu 😍😇 . Bhagwaan Ki Daya Se, By The Grace of God, I have Everything one wishes from Life 🙏🏼 Really Really Happy that I’m living a Happiest Life and that’s because of Good Deeds, Good Karma! ❤️💪🏼😇 Log Jo Bhi Bura Bolte Hain Mere Baare Mein They’re nothing but FAKE AND JEALOUS and USING MY FAME to appear in News. Pehle bhi Use Kiya, Mere Peeche se bhi Use Kar Rahe Hain. Oye! Get Famous coz of Your Work, Not bcz of Me. Don’t Use My Name to get famous again. If I open My Mouth............. I’ll bring here your Mother, Father and Sister’s deeds too.. What all they did and said to me. Don’t You Dare Use My Name and Dont become Bechaara in front of the world, making me look like a villain, Warning You!!!!! ⚠️ Stay Away from Me and My Name!!!!!! 🙏🏼

A post shared by Neha Kakkar (@nehakakkar) on Feb 17, 2020 at 9:50pm PST

ਨੇਹਾ ਦਾ ਧਮਕੀ ਭਰਿਆ ਅੰਦਾਜ਼
ਨੇਹਾ ਕੱਕੜ ਨੇ ਕੈਪਸ਼ਨ 'ਚ ਅੱਗੇ ਲਿਖਿਆ, ''ਓਏ ਆਪਣੇ ਕੰਮ ਨਾਲ ਫੇਮਸ ਹੋਵੋ, ਮੇਰੇ ਨਾਂ ਨਾਲ ਨਹੀਂ। ਦੁਬਾਰਾ ਫੇਮਸ ਹੋਣ ਲਈ ਮੇਰੇ ਨਾਂ ਦਾ ਇਸਤੇਮਾਲ ਨਾ ਕਰਨਾ। ਜੇ ਮੈਂ ਆਪਣਾ ਮੂੰਹ ਖੋਲ੍ਹਿਆ ਤਾਂ ਮੈਂ ਤੇਰੀ ਮੰਮੀ, ਪਾਪਾ ਤੇ ਭੈਣ ਦੇ ਸਾਰੇ ਕੰਮਾਂ ਬਾਰੇ ਦੱਸ ਦੇਵਾਂਗੀ। ਉਨ੍ਹਾਂ ਲੋਕਾਂ ਨੇ ਕੀ-ਕੀ ਕੀਤਾ। ਮੇਰੇ ਨਾਂ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਨਾ ਕਰ ਤੇ ਪੂਰੇ ਦੇਸ਼ ਸਾਹਮਣੇ ਵੇਚਾਰਾ ਤੇ ਵਿਲੇਨ ਬਣਨ ਦੀ ਕੋਸ਼ਿਸ਼ ਵੀ ਨਾ ਕਰੀ। ਮੈਂ ਤੈਨੂੰ ਚੇਤਾਵਨੀ ਦੇ ਰਹੀ ਹਾਂ, ਮੇਰੇ ਤੋਂ ਤੇ ਮੇਰੇ ਨਾਂ ਤੋਂ ਦੂਰ ਰਹਿ।''
PunjabKesari
ਗਰੀਬ ਬੱਚਿਆਂ ਨੂੰ ਵੰਡੇ 2-2 ਹਜ਼ਾਰ ਦੇ ਨੋਟ
ਹਾਲ ਹੀ 'ਚ ਨੇਹਾ ਕੱਕੜ ਦਾ ਇਕ ਵੀਡੀਓ ਸੋਸ਼ਲ ਸਾਇਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਨੇਹਾ ਭਰਾ ਟੋਨੀ ਨਾਲ ਮੁੰਬਈ ਦੇ ਇਕ ਰੈਸਟੋਰੈਂਟ ਤੋਂ ਨਿਕਲਦੀ ਨਜ਼ਰ ਆ ਰਹੀ ਹੈ। ਜਿਵੇਂ ਹੀ ਉਹ ਬਾਹਰ ਆਉਂਦੀ ਹੈ ਤਾਂ ਕੁਝ ਫੈਨਜ਼ ਉਨ੍ਹਾਂ ਨਾਲ ਸੈਲਫੀ ਲੈਣ ਲਈ ਕਹਿੰਦੇ ਹਨ। ਨੇਹਾ ਸੈਲਫੀ ਦਿੰਦੀ ਹੈ ਉਦੋਂ ਤੱਕ ਉੱਥੇ ਕੁਝ ਬੱਚੇ ਆ ਜਾਂਦੇ ਹਨ, ਜੋ ਉਨ੍ਹਾਂ ਨੂੰ ਪੈਸੇ ਅਤੇ ਖਾਣ ਲਈ ਕੁਝ ਮੰਗਣ ਲੱਗਦੇ ਹਨ। ਨੇਹਾ ਬੱਚਿਆਂ ਨੂੰ ਦੇਖ ਆਪਣੇ ਆਪ ਨੂੰ ਰੋਕ ਨਹੀਂ ਪਾਉਂਦੀ ਤੇ ਆਪਣੇ ਪਰਸ 'ਚੋਂ ਪੈਸੇ ਕੱਢਣ ਲੱਗਦੀ ਹੈ। ਨੇਹਾ ਕੱਕੜ ਬੱਚਿਆਂ ਨੂੰ 2000 ਦੇ ਨੋਟ ਦਿੰਦੀ ਨਜ਼ਰ ਆ ਰਹੀ ਹੈ। ਨੇਹਾ ਨੇ ਦੋ ਬੱਚਿਆਂ ਨੂੰ 2–2 ਹਜ਼ਾਰ ਦੇ ਨੋਟ ਦਿੱਤੇ ਅਤੇ ਉਨ੍ਹਾਂ ਨੂੰ ਕਿਹਾ ਕਿ ਆਪਸ ਵਿਚ ਵੰਡ ਲਵੋ। ਨੇਹਾ ਦੀ ਇਸ ਉਦਾਰਤਾ ਨੂੰ ਦੇਖ ਕੇ ਫੈਨਜ਼ ਉਨ੍ਹਾਂ ਦੀ ਬਹੁਤ ਤਾਰੀਫ ਕਰ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News