ਕੋਰੋਨਾ ਵਾਇਰਸ ਦੇ ਡਰ ਤੋਂ ਚੀਨ ''ਚ ਰੱਦ ਹੋਇਆ ''ਜੇਮਸ ਬਾਂਡ'' ਦਾ ਪ੍ਰੀਮੀਅਰ

2/19/2020 2:04:53 PM

ਨਵੀਂ ਦਿੱਲੀ (ਬਿਊਰੋ) : ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਇਸ ਵਾਇਰਸ ਦਾ ਅਸਰ ਫਿਲਮਾਂ 'ਤੇ ਵੀ ਦਿਸਣ ਲੱਗਾ ਹੈ। ਕਲਟ ਸਪਾਈ ਕਿਰਦਾਰ 'ਜੇਮਸ ਬਾਂਡ' ਵੀ ਇਸ ਵਾਇਰਸ ਤੋਂ ਡਰ ਗਿਆ ਹੈ। ਇਸ ਕਾਰਨ ਹੁਣ ਜੇਮਸ ਬਾਂਡ ਫ੍ਰੈਂਚਾਈਜੀ ਦੀ ਨਵੀਂ ਫਿਲਮ 'ਨੋ ਟਾਈਮ ਟੂ ਡਾਈ' ਦਾ ਚੀਨ 'ਚ ਪ੍ਰੀਮਿਅਰ ਰੱਦ ਕਰ ਦਿੱਤਾ ਗਿਆ ਹੈ। ਇਸ ਫਿਲਮ ਨੂੰ ਅਪ੍ਰੈਲ 'ਚ ਚੀਨ 'ਚ ਰਿਲੀਜ਼ ਕੀਤਾ ਜਾਣਾ ਸੀ। ਹੁਣ ਇਸ ਸਮੇਂ ਚੀਨ 'ਚ ਕੋਰੋਨਾ ਵਾਇਰਸ ਤੋਂ ਸੈਕੜਾਂ ਲੋਕਾਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹੇ 'ਚ ਫਿਲਮ ਰਿਲੀਜ਼ ਕਾਫੀ ਮੁਸ਼ਕਿਲ ਲੱਗ ਰਹੀ ਹੈ।
ਵੈਰਾਈਟੀ 'ਚ ਛਪੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਡੇਨੀਅਲ ਕ੍ਰੇਗ ਦੀ ਅਪਕਮਿੰਗ ਫਿਲਮ 'ਨੋ ਟਾਈਮ ਟੂ ਡਾਈ' ਦਾ ਫਿਲਹਾਲ ਚਾਈਨਾ ਪ੍ਰੀਮਿਅਰ ਰੋਕ ਦਿੱਤਾ ਗਿਆ ਹੈ। ਚੀਨ 'ਚ ਇਸ ਸਮੇਂ ਥਿਏਟਰਸ ਦਾ ਬਿਜਨੈੱਸ ਫਲਦਾ-ਫੁੱਲਦਾ ਹੈ। ਹਾਲਾਂਕਿ, ਪਿਛਲੇ ਮਹੀਨੇ 'ਚ ਚਾਈਨੀਜ਼ ਨਵੇਂ ਸਾਲ ਤੋਂ ਬਾਅਦ ਤੋਂ ਵੱਡੇ ਕੇਂਦਰ ਬੰਦ ਕਰ ਦਿੱਤੇ ਗਏ ਹਨ। ਅਜਿਹੇ 'ਚ ਜੇਕਰ ਚੀਨ 'ਚ ਅਪ੍ਰੈਲ 'ਚ ਥਿਏਟਰਸ ਖੁੱਲ੍ਹ ਵੀ ਜਾਂਦੇ ਹਨ, ਉਦੋਂ ਵੀ ਫੈਨਜ਼ ਨੂੰ ਜੇਮਸ ਬਾਂਡ ਦੀ ਫਿਲਮ ਦੇਖਣ ਨੂੰ ਨਹੀਂ ਮਿਲੇਗੀ। ਫਿਲਹਾਲ, ਲੋਕਾਂ ਨੂੰ ਚੀਨ 'ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਦੱਸ ਦੇਈਏ ਕਿ ਭਾਰਤੀ ਫੈਨਜ਼ ਲਈ ਕੋਈ ਬੁਰੀ ਖਬਰ ਨਹੀਂ ਹੈ। ਫਿਲਮ ਇੱਥੇ 10 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਇਹ ਬਤੌਰ ਜੇਮ ਬਾਂਡ ਡੇਨੀਅਲ ਦੀ ਆਖਰੀ ਫਿਲਮ ਹੋਣ ਵਾਲੀ ਹੈ। ਹੁਣ ਦੇਖਣਾ ਹੋਵੇਗਾ ਕਿ ਬਾਕਸ ਆਫਿਸ 'ਤੇ ਕਿਵੇਂ ਦਾ ਰਿਸਪਾਂਸ ਮਿਲਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News