9 ਸਾਲ ਦਾ ਇਹ ਬੱਚਾ ਕਰਨਾ ਚਾਹੁੰਦਾ ਹੈ ਖੁਦਕੁਸ਼ੀ, ਮਦਦ ਲਈ ਅੱਗੇ ਆਏ ਫਿਲਮੀ ਸਿਤਾਰੇ

2/26/2020 11:03:58 AM

ਜਲੰਧਰ (ਬਿਊਰੋ) — ਸੋਸ਼ਲ ਮੀਡੀਆ 'ਤੇ ਹਮੇਸ਼ਾ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ, ਜੋ ਬਾਅਦ 'ਚ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਚਰਚਾ ਬਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ 'ਚ ਵੀ ਛਿੜ ਚੁੱਕੀ ਹੈ। ਦਰਅਸਲ, ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਹਰ ਇਕ ਨੂੰ ਭਾਵੁਕ ਕਰ ਰਹੀ ਹੈ।

ਇਸ ਵੀਡੀਓ 'ਚ 9 ਸਾਲ ਦਾ ਛੋਟੇ ਕੱਦ ਵਾਲਾ ਬੱਚਾ ਇਸ ਲਈ ਖੁਦਕੁਸ਼ੀ ਕਰਨਾ ਚਾਹੁੰਦਾ ਹੈ ਕਿਉਂਕਿ ਕਈ ਬੱਚੇ ਉਸ ਦੇ ਬੌਣੇ ਹੋਣ ਦਾ ਮਜ਼ਾਕ ਉਡਾਉਂਦੇ ਹਨ। ਹੁਣ ਇਸ ਬੱਚੇ ਦੇ ਹੱਕ 'ਚ ਬਹੁਤ ਸਾਰੇ ਲੋਕ ਆ ਗਏ ਹਨ, ਜਿਨ੍ਹਾਂ 'ਚ ਜ਼ਿਆਦਾ ਤਰ ਫਿਲਮੀ ਸਿਤਾਰੇ ਸ਼ਾਮਲ ਹਨ।

— YouDontNeedToKnowMyName (@S11E11B11A) February 20, 2020

ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਸਿਤਾਰੇ ਇਸ ਬੱਚੇ ਦੀ ਵੀਡੀਓ ਨੂੰ ਸ਼ੇਅਰ ਕਰ ਰਹੇ ਹਨ। ਜੈਕਮੈਨ ਨੇ ਇਸ ਬੱਚੇ ਦੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''ਬੱਚੇ ਤੂੰ ਬਹੁਤ ਜ਼ਿਆਦਾ ਮਜ਼ਬੂਤ ਹੈ, ਉਨ੍ਹਾਂ ਹੀ ਮਜ਼ਬੂਤ ਜਿਨ੍ਹਾਂ ਤੂੰ ਖੁਦ ਨੂੰ ਜਾਣਦਾ ਹੈ। ਭਾਵੇਂ ਕੁਝ ਵੀ ਹੋਵੇ ਤੈਨੂੰ ਮੇਰੇ ਰੂਪ 'ਚ ਇਕ ਦੋਸਤ ਮਿਲਿਆ ਹੈ। ਸਾਰੇ ਲੋਕ ਇਕ-ਦੂਜੇ ਦਾ ਸਨਮਾਨ ਕਰਨ।''

— Hugh Jackman (@RealHughJackman) February 20, 2020

ਇਸੇ ਤਰ੍ਹਾਂ ਜੈਫਰੀ ਡੀਨ ਮਾਗਰਨ ਨੇ ਵੀ ਵੀਡੀਓ ਸ਼ੇਅਰ ਕਰਦਿਆਂ ਕਿਹਾ, ''ਮੈਂ ਚਾਹੁੰਦਾ ਹਾਂ ਕਿ ਇਹ ਜਾਣ ਲਾ ਕਿ ਮੈਂ ਤੇਰਾ ਦੋਸਤ ਹਾਂ। ਹਾਲਾਂਕਿ ਆਪਾ ਮਿਲੇ ਨਹੀਂ ਪਰ ਆਪਾ ਦੋਸਤ ਬਣ ਸਕਦੇ ਹਾਂ। ਸ਼ਾਇਦ ਤੇਰੀ ਮਾਂ ਮੈਨੂੰ ਮੈਸੇਜ ਕਰ ਸਕਦੀ ਹੈ। ਪੂਰੀ ਦੁਨੀਆ 'ਚ ਤੇਰੇ ਬਹੁਤ ਸਾਰੇ ਦੋਸਤ ਹਨ, ਭਾਵੇਂ ਤੂੰ ਇਨ੍ਹਾਂ ਨੂੰ ਨਹੀਂ ਮਿਲਿਆ। ਅਸੀਂ ਤੇਰੇ ਨਾਲ ਹਾਂ।''

— YouDontNeedToKnowMyName (@S11E11B11A) February 20, 2020


ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News