ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਦਾ ਟੁੱਟਿਆ ਰਿਸ਼ਤਾ, ਦੱਸੀ ਸਾਰੇ ਜ਼ੁਲਮਾਂ ਦੀ ਕਹਾਣੀ
6/1/2020 9:50:57 AM

ਜਲੰਧਰ (ਬਿਊਰੋ) — ਆਪਣੇ ਵੱਖ-ਵੱਖ ਗੀਤਾਂ ਅਤੇ ਅਦਾਕਾਰੀ ਦੇ ਸਦਕਾ ਫਿਲਮ ਤੇ ਸੰਗੀਤ ਉਦਯੋਗ 'ਚ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਨੂੰ ਲੈ ਕੇ ਇੱਕ ਅਜਿਹੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਜਾਣ ਹਰ ਕੋਈ ਹੈਰਾਨ ਹੈ। ਦੱਸ ਦਈਏ ਕਿ ਅੰਬਰ ਧਾਲੀਵਾਲ ਅਤੇ ਦਿਲਪ੍ਰੀਤ ਢਿੱਲੋਂ ਦੇ ਰਿਸ਼ਤੇ 'ਚ ਹੁਣ ਤਲਾਕ ਦੀ ਨੌਬਤ ਆ ਗਈ ਹੈ।
ਹਾਲ ਹੀ 'ਚ ਅੰਬਰ ਧਾਲੀਵਾਲ ਨੇ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਅੰਬਰ ਧਾਲੀਵਾਲ ਦਾ ਕਹਿਣਾ ਹੈ ਕਿ ਮੇਰੇ ਪਤੀ ਦਿਲਪ੍ਰੀਤ ਢਿੱਲੋਂ ਦਾ ਕਾਫੀ ਕੁੜੀਆਂ ਨਾਲ ਅਫੇਅਰ (ਚੱਕਰ) ਸੀ, ਜਿਸ ਕਾਰਨ ਮੈਂ ਉਨ੍ਹਾਂ ਤੋਂ ਤਲਾਕ ਲੈ ਲਿਆ। ਜਦੋਂ ਮੈਨੂੰ ਦਿਲਪ੍ਰੀਤ ਦੇ ਅਫੇਅਰਸ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਮੇਰੇ ਨਾਲ ਕਾਫੀ ਕੁੱਟਮਾਰ ਕੀਤੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਅੰਬਰ ਢਿੱਲੋਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਮੇਰੇ ਘਰਦਿਆਂ ਅਤੇ ਰਿਸ਼ਤੇਦਾਰਾਂ ਵੱਲੋਂ ਇਹੀ ਕਿਹਾ ਗਿਆ ਕਿ ਸਭ ਠੀਕ ਹੋ ਜਾਵੇਗਾ ਪਰ ਕੁਝ ਠੀਕ ਨਹੀਂ ਹੋਇਆ। ਫਿਲਹਾਲ ਅੰਬਰ ਢਿੱਲੋਂ ਨੇ ਦਿਲਪ੍ਰੀਤ ਨਾਲ ਜੋ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਸਨ, ਉਹ ਸਭ ਡਿਲੀਟ ਕਰ ਦਿੱਤੀਆਂ ਗਈਆਂ ਹਨ।
ਦੱਸਣਯੋਗ ਹੈ ਕਿ ਗਾਇਕ ਦਿਲਪ੍ਰੀਤ ਦਾ ਸਾਲ 2018 'ਚ ਅੰਬਰ ਧਾਲੀਵਾਲ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਹੀ ਸੋਸ਼ਲ ਮੀਡੀਆ 'ਤੇ ਛਾਈਆ ਰਹਿੰਦੀਆ ਸਨ। ਦੋਵੇਂ ਕਈ ਪੰਜਾਬੀ ਗੀਤਾਂ 'ਚ ਵੀ ਇਕੱਠੇ ਅਦਾਕਾਰੀ ਕਰਦੇ ਨਜ਼ਰ ਆ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ