ਵਾਜਿਦ ਖਾਨ ਦੇ ਦਿਹਾਂਤ ਨਾਲ ਸੋਗ 'ਚ ਫਿਲਮੀ ਸਿਤਾਰੇ, ਟਵੀਟ ਕਰਕੇ ਦਿੱਤੀ ਸ਼ਰਧਾਂਜਲੀ

6/1/2020 10:56:51 AM

ਮੁੰਬਈ(ਬਿਊਰੋ)- ਸਾਲ 2020 ਬਾਲੀਵੁੱਡ ਇੰਡਸਟਰੀ ਲਈ ਕਾਫੀ ਮਾੜਾ ਸਾਬਿਤ ਹੋ ਰਿਹਾ ਹੈ। ਜਿੱਥੇ ਇਕ ਪਾਸੇ ਤਾਲਾਬੰਦੀ ਕਾਰਨ ਇੰਡਸਟਰੀ ਬੰਦ ਪਈ ਹੈ, ਉਥੇ ਹੀ ਦੂਜੇ ਪਾਸੇ ਕਈ ਦਿੱਗਜ ਸਿਤਾਰੇ ਇਕ-ਇਕ ਕਰਕੇ ਦੁਨੀਆ ਤੋਂ ਰੁਖਸਤ ਹੋ ਰਹੇ ਹਨ। ਹੁਣ ਫਿਲਮ ਇੰਡਸਟਰੀ ਦੇ ਨਾਮੀ ਮਿਊਜ਼ਿਕ ਡਾਇਰੈਕਟਰ ਵਾਜਿਦ ਖਾਨ ਦਾ ਕੋਰੋਨਾ ਵਾਇਰਸ ਦੇ ਚਲਦਿਆ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਨਾਲ ਸੋਸ਼ਲ ਮੀਡੀਆ ’ਤੇ ਸੋਗ ਦੀ ਲਹਿਰ ਦੋੜ ਪਈ ਹੈ।
ਸਲਮਾਨ ਖਾਨ ਦੇ ਕਰੀਬੀ ਅਤੇ ਉਨ੍ਹਾਂ ਨਾਲ ਕਈ ਫਿਲਮਾਂ ਵਿਚ ਕੰਮ ਕਰ ਚੁਕੇ ਸਾਜਿਦ- ਵਾਜਿਦ ਦੀ ਜੋੜੀ ਹੁਣ ਬਿਖਰ ਗਈ ਹੈ। ਸਿੰਗਰ ਅਤੇ ਮਿਊਜ਼ਿਕ ਡਾਇਰੈਕਟਰ ਵਾਜਿਦ ਖਾਨ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਦੇ ਇੰਝ ਜਾਣ ’ਤੇ ਅਦਾਕਾਰਾ ਪ੍ਰਿਅੰਕਾ ਚੋਪੜਾ ਸਮੇਤ ਕਈ ਸਿਤਾਰਿਆਂ ਨੇ ਦੁੱਖ ਜ਼ਾਹਿਰ ਕੀਤਾ ਹੈ।

ਪ੍ਰਿਅੰਕਾ ਚੋਪੜਾ

ਬਾਲੀਵੁੱਡ ਅਭਿਨੇਤਰੀ ਪ੍ਰਿਅੰਕਾ ਚੋਪੜਾ ਨੇ ਵਾਜਿਦ ਖਾਨ ਦੇ ਦਿਹਾਂਤ ’ਤੇ ਸੋਗ ਪ੍ਰਗਟ ਕੀਤਾ ਪ੍ਰਿਅੰਕਾ ਚੋਪੜਾ ਨੇ ਟਵੀਟ ਕੀਤਾ, ‘‘ਦੁੱਖ ਭਰੀ ਖਬਰ। ਇਕ ਗੱਲ ਜੋ ਮੈਨੂੰ ਹਮੇਸ਼ਾ ਯਾਦ ਰਹੇਗੀ ਉਹ ਹੈ ਵਾਜਿਦ ਭਰਾ ਦਾ ਹਾਸਾ। ਹਮੇਸ਼ਾ ਹੱਸਦੇ ਰਹਿੰਦੇ ਸੀ। ਬਹੁਤ ਜਲਦੀ ਚਲੇ ਗਏ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਮੇਰੇ ਦੋਸਤ।’’ ਇਸ ਦੇ ਨਾਲ ਹੀ ਕਈ ਹੋਰ ਸਿਤਾਰਿਆਂ ਨੇ ਵਾਜਿਦ ਖਾਨ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕੀਤਾ।

ਸਿੰਗਰ ਹਰਸ਼ਦੀਪ ਕੌਰ ਵੀ ਉਨ੍ਹਾਂ ਦੇ ਦਿਹਾਂਤ ਕਾਰਨ ਕਾਫੀ ਦੁਖੀ ਹਨ। ਉਨ੍ਹਾਂ ਨੇ ਲਿਖਿਆ,‘‘ਵਾਜਿਦ ਖਾਨ ਦੇ ਪਰਿਵਾਰ ਵਾਲਿਆਂ ਨਾਲ ਮੇਰੀ ਡੂੰਘੀ ਸੰਵੇਦਨਾਵਾਂ ਹਨ। ਅਜੇ ਵੀ ਵਿਸ਼ਵਾਸ ਨਹੀਂ ਕਰ ਪਾ ਰਹੀ ਕਿ ਉਹ ਇਸ ਦੁਨੀਆ ਵਿਚ ਨਹੀਂ ਰਹੇ। ਹਮੇਸ਼ਾ ਉਨ੍ਹਾਂ ਨੂੰ ਹੱਸਦੇ ਅਤੇ ਖੁਸ਼ ਹੁੰਦੇ ਹੋਏ ਦੇਖਿਆ। ਸੰਗੀਤ ਜਗਤ ਨੂੰ ਵੱਡਾ ਨੁਕਸਾਨ।’’

ਸਲੀਮ ਮਰਚੇਂਟ ਨੇ ਲਿਖਿਆ,‘‘ਵਾਜਿਦ ਖਾਨ ਦੇ ਦਿਹਾਂਤ ਦੀ ਖਬਰ ਸੁਣ ਕੇ ਬੁਰੀ ਤਰ੍ਹਾਂ ਨਾਲ ਟੁੱਟ ਗਿਆ ਹਾਂ। ਅੱਲ੍ਹਾ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸ਼ਕਤੀ ਦੇਵੇ। ਤੂੰ ਬਹੁਤ ਜਲਦੀ ਚਲਾ ਗਿਆ ਭਰਾ। ਸੰਗੀਤ ਜਗਤ ਲਈ ਇਹ ਡੂੰਘਾ ਨੁਕਸਾਨ ਹੈ। ਮੈਂ ਹੈਰਾਨ ਹਾਂ ਅਤੇ ਟੁੱਟ ਗਿਆ ਹਾਂ।’’

 

Arun Govil

Amitabh Bachchan

Rahat Fateh Ali Khan

Harshdeep Kaur

Nikkhil Advaniਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News