''ਲਾਲ ਸਿੰਘ ਚੱਢਾ'' ਤੋਂ ਕਰੀਨਾ ਦੀ ਪਹਿਲੀ ਝਲਕ ਆਈ ਸਾਹਮਣੇ

2/17/2020 3:34:14 PM

ਮੁੰਬਈ (ਬਿਊਰੋ) — ਸੁਪਰਸਟਾਰ ਆਮਿਰ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਕਰੀਨਾ ਕਪੂਰ ਅਹਿਮ ਭੂਮਿਕਾ 'ਚ ਨਜ਼ਰ ਆਵੇਗੀ। ਹਾਲ ਹੀ 'ਚ ਫਿਲਮ 'ਲਾਲ ਸਿੰਘ ਚੱਢਾ' 'ਚੋਂ ਕਰੀਨਾ ਦੀ ਪਹਿਲੀ ਝਲਕ ਰਿਲੀਜ਼ ਕਰ ਦਿੱਤੀ ਗਈ ਹੈ। ਅਦਵੈਤ ਚੰਦਨ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ।

ਦੱਸ ਦਈਏ ਕਿ ਆਮਿਰ ਖਾਨ ਨੇ ਸੋਸ਼ਲ ਮੀਡੀਆ 'ਤੇ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ। ਆਮਿਰ ਖਾਨ ਨੇ ਇਸ ਫਿਲਮ ਦਾ ਐਲਾਨ ਪਿਛਲੇ ਸਾਲ ਮਾਰਚ 'ਚ ਆਪਣੇ ਜਨਮਦਿਨ 'ਤੇ ਕੀਤਾ ਸੀ। ਨਵੰਬਰ ਮਹੀਨੇ ਫਿਲਮ 'ਚੋਂ ਉਨ੍ਹਾਂ ਦੀ ਪਹਿਲੀ ਝਲਕ ਸਾਹਮਣੇ ਆਈ ਸੀ, ਜਿਸ 'ਚ ਉਨ੍ਹਾਂ ਪੱਗੜੀ ਸਜਾਈ ਹੋਈ ਸੀ ਤੇ ਕਾਫੀ ਦਾੜ੍ਹੀ ਵੀ ਰੱਖੀ ਹੋਈ ਸੀ। ਆਮਿਰ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।

 
 
 
 
 
 
 
 
 
 
 
 
 
 

The Heat is On 🥶🥶 #lalsinghchaddha #nightshoots 🤦🏻‍♀️

A post shared by Naina Sawhney (@nainas89) on Feb 10, 2020 at 9:57am PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News