1 ਮਿਲੀਅਨ ਤੋਂ ਵਧ ਵਾਰ ਦੇਖਿਆ ਗਿਆ ਮੁਹੱਬਤ ਬਰਾੜ ਦਾ ਗੀਤ ''ਪਿਸਟਲ ਰੱਖਦਾ'' (ਵੀਡੀਓ)

2/17/2020 4:12:00 PM

ਜਲੰਧਰ (ਬਿਊਰੋ) — 'ਮੇਰਾ ਰੰਗ ਸਾਂਵਲਾ', 'ਸਕੈਨ', 'ਲਾਲ ਚੂੜ੍ਹਾ' ਅਤੇ 'ਪੀ. ਜੀ ਦੇ ਗੁਆਂਢ' ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਮੁਹੱਬਤ ਬਰਾੜ ਦਾ ਨਵਾਂ ਗੀਤ 'ਪਿਸਟਲ ਰੱਖਦਾ' ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਮੁਹੱਬਤ ਬਰਾੜ ਦੇ ਗੀਤ 'ਪਿਸਟਲ ਰੱਖਦਾ' ਗੀਤ ਨੂੰ ਖਬਰ ਲਿਖਣ ਤੱਕ 1,236,984 ਤੋਂ ਵਧ ਵਾਰ ਯੂਟਿਊਬ 'ਤੇ ਦੇਖਿਆ ਜਾ ਚੁੱਕਾ ਹੈ। ਇਸ ਗੀਤ 'ਚ ਮੁਬੱਹਤ ਬਰਾੜ ਦਾ ਸਾਥ ਮਸ਼ਹੂਰ ਗਾਇਕਾ ਗੁਰਲੇਜ ਅਖਤਰ ਨੇ ਦਿੱਤਾ ਹੈ। ਇਸ ਗੀਤ ਦੇ ਬੋਲ ਲਵ ਭੁੱਲਰ ਨੇ ਲਿਖੇ ਹਨ, ਜਿਸ ਦਾ ਮਿਊਜ਼ਿਕ ਮਿਕਸ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ।

ਦੱਸ ਦਈਏ ਕਿ ਮੁਹੱਬਤ ਬਰਾੜ ਦੇ ਪਹਿਲੇ ਗੀਤਾਂ ਵਾਂਗ ਇਸ ਗੀਤ 'ਪਿਸਟਲ ਰੱਖਦਾ' ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮੁਹੱਬਤ ਬਰਾੜ ਦੇ ਗੀਤ 'ਮੇਰਾ ਰੰਗ ਸਾਂਵਲਾ', 'ਸਕੈਨ' ਤੇ 'ਲਾਲ ਚੂੜ੍ਹਾ' ਨੂੰ ਵੀ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News