ਆਮਿਰ ਖਾਨ ਨੇ ਆਟੇ ਨਾਲ ਵੰਡੇ 15 ਹਜ਼ਾਰ ਰੁਪਏ, ਜਾਣੋ ਵਾਇਰਲ ਖਬਰ ਦੀ ਸੱਚਾਈ

5/4/2020 1:26:19 PM

ਮੁੰਬਈ (ਵੈੱਬ ਡੈਸਕ) — ਕੋਰੋਨਾ ਕਾਲ ਵਿਚ ਮਦਦ ਲਈ ਫ਼ਿਲਮੀ ਸਿਤਾਰੇ ਕਿਸੇ ਵੀ ਤਰ੍ਹਾਂ ਪਿੱਛੇ ਨਹੀਂ ਹੈ। ਅਜਿਹੇ ਵਿਚ ਫ਼ਿਲਮੀ ਸਿਤਾਰੇ ਵੱਧ ਚੜ੍ਹ ਕੇ ਮਦਦ ਕਰ ਰਹੇ ਹਨ, ਇਸੇ ਦੌਰਾਨ ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਅਜਿਹੀਆਂ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਬਾਲੀਵੁੱਡ ਅਭਿਨੇਤਾ ਆਮਿਰ ਖਾਨ ਵੀ ਆਟੇ ਨਾਲ 15 ਹਜ਼ਾਰ ਰੁਪਏ ਵੰਡ ਰਹੇ ਹਨ ਪਰ ਹੁਣ ਇਸ ਖਬਰ ਦੀ ਸੱਚਾਈ ਸਾਹਮਣੇ ਆਈ ਹੈ। ਦਰਅਸਲ ਅਪ੍ਰੈਲ ਮਹੀਨੇ ਦੇ ਅੰਤ ਵਿਚ ਸੋਸ਼ਲ ਮੀਡੀਆ 'ਤੇ ਕੁਝ ਪੋਸਟਾਂ ਸਾਹਮਣੇ ਆਈਆਂ ਸਨ ਕਿ ਆਮਿਰ ਖਾਨ ਨੇ 23 ਅਪ੍ਰੈਲ ਨੂੰ ਦਿੱਲੀ ਦੇ ਇਕ ਇਲਾਕੇ ਵਿਚ ਟਰੱਕ ਭਰ ਕੇ ਆਟੇ ਦੇ ਇਕ-ਇਕ ਕਿਲੋ ਦੇ ਪੈਕੇਟ ਭੇਜੇ। ਉੱਥੇ ਸੋਸ਼ਲ ਮੀਡੀਆ ਪੋਸਟਾਂ ਵਿਚ ਖਾਸ ਗੱਲਾਂ ਆਖੀਆਂ ਜਾ ਰਹੀਆਂ ਹਨ ਕਿ ਇਨ੍ਹਾਂ ਆਟੇ ਦੇ ਪੈਕੇਟ ਵਿਚ 15 ਹਜ਼ਾਰ ਰੁਪਏ ਵੀ ਮੌਜੂਦ ਸਨ। 

ਸੋਸ਼ਲ ਮੀਡੀਆ 'ਤੇ ਇਹ ਪੋਸਟਾਂ ਖੂਬ ਵਾਇਰਲ ਹੋਈਆਂ ਸਨ ਪਰ ਹੂ ਆਮਿਰ ਖਾਨ ਨੇ ਖੁਦ ਇਸ ਬਾਰੇ ਇਕ ਟਵੀਟ ਕੀਤਾ ਹੈ। ਆਮਿਰ ਖਾਨ ਨੇ ਆਪਣੇ ਟਵੀਟ ਵਿਚ ਲਿਖਿਆ ਹੈ, ''ਦੋਸਤੋਂ, ਮੈਂ ਉਹ ਸਖਸ਼ ਨਹੀਂ ਹਾਂ, ਜੋ ਆਟੇ ਵਿਚ ਪੈਸੇ ਰੱਖ ਕੇ ਵੰਡ ਰਿਹਾ ਹੈ। ਜਾਂ ਤਾਂ ਇਹ ਫੇਕ ਸਟੋਰੀ ਹੈ ਜਾਂ ਫਿਰ ਰੋਬਿਨ ਹੁੱਡ ਆਪਣੀ ਸੱਚਾਈ ਦੱਸਣਾ ਨਹੀਂ ਚਾਹੁੰਦਾ। ਸੁਰੱਖਿਅਤ ਰਹੋ ਅਤੇ ਸਾਰਿਆਂ ਨੂੰ ਪਿਆਰ।''       

ਦੱਸ ਦੇਈਏ ਕਿ ਕੋਰੋਨਾ ਖਿਲਾਫ ਪੂਰਾ ਬਾਲੀਵੁੱਡ ਵੀ ਅੱਗੇ ਆ ਗਿਆ ਹੈ। ਇਸ ਤੋਂ ਪਹਿਲਾਂ ਆਮਿਰ ਖਾਨ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਲਿਖਿਆ ਸੀ, ਜਿਸ ਵਿਚ ਉਨ੍ਹਾਂ ਨੇ ਪੁਲਸ ਨੂੰ ਸਲਾਮ ਕੀਤਾ ਸੀ ਅਤੇ ਉਨ੍ਹਾਂ ਦੇ ਜਜ਼ਬੇ ਤੇ ਹੋਂਸਲੇ ਦੀ ਤਾਰੀਫ ਕੀਤੀ ਸੀ। ਇਸ ਦੇ ਨਾਲ ਹੀ ਆਮਿਰ ਖਾਨ ਨੇ ਇਕ ਅਕਾਊਂਟ ਦੀ ਡਿਟੇਲ ਸਾਂਝੀ ਕਰਦੇ ਹੋਏ ਸਾਰਿਆਂ ਨੂੰ ਮਦਦ ਲਈ ਵੀ ਪ੍ਰੇਰਿਤ ਕੀਤਾ ਸੀ।  



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News