B''Day Spl: ਫਿਲਮਾਂ ''ਚ ਆਉਣ ਤੋਂ ਪਹਿਲਾਂ ਇੰਜੀਨੀਅਰ ਸਨ ਆਨੰਦ ਐੱਲ. ਰਾਏ, ਜਾਣੋ ਦਿਲਚਸਪ ਗੱਲਾਂ

6/28/2019 1:09:03 PM

ਮੁੰਬਈ(ਬਿਊਰੋ)- 'ਤਨੁ ਵੈਡਸ ਮਨੁ' ਅਤੇ 'ਤਨੁ ਵੈਡਸ ਮਨੁ ਰਿਟਰਸ' ਵਰਗੀਆਂ ਸੁਪਰਹਿੱਟ ਫਿਲਮਾਂ ਦੇਣ ਵਾਲੇ ਡਾਇਰੈਕਟਰ ਆਨੰਦ ਐੱਲ. ਰਾਏ ਅੱਜ ਆਪਣਾ 48ਵਾਂ ਜਨਮਦਿਨ ਮਨਾ ਰਹੇ ਹਨ। ਭਾਰਤ-ਪਾਕਿਸਤਾਨ ਦੇ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਦੇਹਰਾਦੂਨ ਆ ਗਿਆ ਸੀ। ਬਾਅਦ 'ਚ ਆਨੰਦ ਐੱਲ. ਰਾਏ ਦੇ ਪਿਤਾ ਦਿੱਲੀ ਸ਼ਿਫਟ ਹੋ ਗਏ । ਆਨੰਦ ਐੱਲ. ਰਾਏ ਨੇ ਦਿੱਲੀ ਤੋਂ ਆਪਣੀ ਪੜਾਈ ਕੀਤੀ। ਮਹਾਰਾਸ਼ਟਰ  ਦੇ ਔਰੰਗਾਬਾਦ ਤੋਂ ਉਨ੍ਹਾਂ ਨੇ ਕੰਪਿਊਟਰ ਇੰਜੀਨੀਅਰਿੰਗ ਕੀਤੀ। ਪੜਾਈ ਖਤਮ ਹੋਣ ਤੋਂ ਬਾਅਦ ਆਨੰਦ ਐੱਲ. ਰਾਏ ਨੇ ਬਤੋਰ ਇੰਜੀਨੀਅਰ ਨੌਕਰੀ ਵੀ ਕੀਤੀ ਪਰ ਨੌਕਰੀ 'ਚ ਉਨ੍ਹਾਂ ਦਾ ਮਨ ਨਾ ਲੱਗਾ ਅਤੇ ਮੁੰਬਈ ਚਲੇ ਗਏ।
PunjabKesari
ਆਨੰਦ ਐੱਲ. ਰਾਏ ਦੇ ਭਰਾ ਰਵੀ ਰਾਏ ਉਸ ਦੌਰਾਨ ਟੀ. ਵੀ. ਲਈ ਕਈ ਸ਼ੋਓਜ਼ ਡਾਇਰੈਕਟ ਕਰਦੇ ਸਨ। ਆਨੰਦ ਐਲ. ਰਾਏ ਆਪਣੇ ਭਰਾ ਨਾਲ ਜੁੜੇ ਅਤੇ ਬਤੌਰ ਅਸਿਸਟੈਂਟ ਦਾ ਕੰਮ ਕਰਨ ਲੱਗੇ। ਉਨ੍ਹਾਂ ਨੇ ਕੁਝ ਸ਼ੋਅ ਵੀ ਡਾਇਰੈਕਟ ਕੀਤੇ। ਆਨੰਦ ਐੱਲ. ਰਾਏ ਨੇ ਬਾਲੀਵੁੱਡ 'ਚ ਆਪਣਾ ਡੈਬਿਊ ਜਿੰਮੀ ਸ਼ੇਰਗਿਲ ਨਾਲ ਫਿਲਮ 'ਸਟਰੈਂਜਰ ਆਨ ਏ ਟ੍ਰੇਨ' ਨਾਲ ਕੀਤਾ। ਇਹ ਇਕ ਸਾਈਕਲੋਜੀਕਲ ਥ੍ਰਿਲਰ ਫਿਲਮ ਸੀ।
PunjabKesari
ਸਾਲ 2011 'ਚ ਰਿਲੀਜ਼ ਹੋਈ 'ਤਨੁ ਵੈਡਸ ਮਨੁ' ਨਾਲ ਆਨੰਦ ਐੱਲ. ਰਾਏ ਨੂੰ ਵੱਡੀ ਸਫਲਤਾ ਮਿਲੀ। ਇਹੀ ਨਹੀਂ ਇਸ ਫਿਲਮ ਨਾਲ ਅਦਾਕਾਰਾ ਕੰਗਨਾ ਰਣੌਤ ਦੇ ਕਰੀਅਰ ਨੂੰ ਵੀ ਬਹੁਤ ਫਾਇਦਾ ਹੋਇਆ। 2015 'ਚ ਆਨੰਦ ਐੱਲ. ਰਾਏ ਦੀ ਫਿਲਮ 'ਤਨੁ ਵੈਡਸ ਮਨੁ ਰਿਟਰੰਸ' ਰਿਲੀਜ਼ ਹੋਈ ਜੋ ਸੁਪਰਹਿੱਟ ਰਹੀ।
PunjabKesari
ਆਨੰਦ ਐੱਲ. ਰਾਏ ਦੀ ਆਖਰੀ ਰਿਲੀਜ਼ ਫਿਲਮ 'ਜ਼ੀਰੋ' ਸੀ। ਰੋਮਾਂਟਿਕ ਡਰਾਮੇ 'ਤੇ ਆਧਾਰਿਤ ਇਸ ਫਿਲਮ 'ਚ ਸ਼ਾਹਰੁਖ ਖਾਨ ਨਾਲ ਅਨੁਸ਼ਕਾ ਸ਼ਰਮਾ ਤੇ ਕਟਰੀਨਾ ਕੈਫ ਮੁੱਖ ਭੂਮਿਕਾਵਾਂ 'ਚ ਸਨ। ਫਿਲਮ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲਾਪ ਰਹੀ।
PunjabKesari
ਡਾਇਰੈਕਸ਼ਨ ਤੋਂ ਇਲਾਵਾ ਆਨੰਦ ਐੱਲ. ਰਾਏ ਪ੍ਰੋਡਕਸ਼ਨ ਹਾਊਸ ਕਲਰ ਯੈਲੋ ਤਹਿਤ ਕਈ ਫਿਲਮਾਂ ਵੀ ਪ੍ਰੋਡਿਊਸ ਕਰ ਚੁੱਕੇ ਹਨ। ਇਨ੍ਹਾਂ 'ਚ 'ਹੈਪੀ ਭਾਗ ਜਾਏਗੀ', 'ਸ਼ੁੱਭ ਮੰਗਲ ਸਾਵਧਾਨ', 'ਮਨਮਰਜ਼ੀਆਂ'  ਵਰਗੀਆਂ ਫਿਲਮਾਂ ਪ੍ਰਮੁੱਖ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News