ਇੰਝ ਬਣਿਆ ਸੀ 'ਅਰਦਾਸ ਕਰਾਂ' ਦਾ ਗੀਤ 'ਸਤਿਗੁਰ ਪਿਆਰੇ'(ਵੀਡੀਓ)

6/28/2019 2:03:50 PM

ਜਲੰਧਰ (ਬਿਊਰੋ) - ਵੱਡੀ ਫਿਲਮਾਂ ਲਈ ਵੱਡੇ ਗੀਤ ਬਣਾਉਣਾ ਤੇ ਉਨ੍ਹਾਂ ਨੂੰ ਵੱਡੇ ਪੱਧਰ 'ਤੇ ਫਿਲਮਾਉਣਾ ਬਹੁਤ ਔਖਾ ਕੰਮ ਹੈ। ਫਿਲਮ ਦਾ ਗੀਤ ਹੋਵੇ ਜਾਂ ਕੋਈ ਸੀਨ ਉਸ ਨੂੰ ਵਧੀਆ ਢੰਗ ਨਾਲ ਫਿਲਮਾਉਣਾ ਨਿਰਦੇਸ਼ਕ ਦੀ ਜ਼ਿਮੇਵਾਰੀ ਹੁੰਦੀ ਹੈ।ਬੀਤੇ ਦਿਨੀਂ 'ਅਰਦਾਸ ਕਰਾਂ' ਦਾ ਪਹਿਲਾ ਗੀਤ 'ਸਤਿਗੁਰ ਪਿਆਰੇ' ਰਿਲੀਜ਼ ਹੋਇਆ।

 
 
 
 
 
 
 
 
 
 
 
 
 
 

Satgur Pyare Making 🙏 @ardaaskaraan #19july2019 #gippygrewal @humblemotionpictures

A post shared by Gippy Grewal (@gippygrewal) on Jun 27, 2019 at 10:02pm PDT

 

ਇਸ ਗੀਤ ਨੂੰ ਸੁਨਿਧੀ ਚੌਹਾਨ ਤੇ ਦੇਵੇਂਦਰ ਪਾਲ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਗੀਤਕਾਰ ਹੈਪੀ ਰਾਏਕੋਟੀ ਨੇ ਇਸ ਗੀਤ ਨੂੰ ਲਿਖਿਆ ਤੇ ਜਤਿੰਦਰ ਸ਼ਾ ਹ ਨੇ ਇਸ ਦਾ ਮਿਊਜ਼ਿਕ ਤਿਆਰ ਕੀਤਾ ਸੀ।'ਸਾਗਾ ਮਿਊਜ਼ਿਕ' ਦੇ ਬੈਨਰ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਯੂਟਿਊਬ 'ਤੇ ਹੁਣ ਤੱਕ 1.4 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਤੇ ਇਹ ਗੀਤ ਯੂਟਿਊਬ 'ਤੇ ਟਰੇਂਡ ਵੀ ਕਰ ਰਿਹਾ ਹੈ।ਇਸ ਗੀਤ ਨੂੰ ਲੈ ਕੇ ਨਿਰਦੇਸ਼ਕ ਗਿੱਪੀ ਗਰੇਵਾਲ 'ਤੇ ਇਕ ਵੱਡੀ ਜਿੰਮੇਵਾਰੀ ਸੀ। ਇਸ ਗੀਤ ਨੂੰ ਇਸ ਤਰੀਕੇ ਨਾਲ ਫਿਲਮਾਉਣ ਕੀ ਦਰਸ਼ਕਾਂ ਨੂੰ ਇੰਝ ਲੱਗੇ ਕਿ ਸੱਚ ਬਾਣੀ ਨਾਲ ਜੁੜ ਰਹੇ ਹਨ।

PunjabKesari

ਗਿੱਪੀ ਨੇ ਇਸ ਗੀਤ ਲਈ ਜਿੰਨੀਂ ਤਨਦੇਹੀ ਨਾਲ ਮਿਹਨਤ ਕੀਤੀ ਉਹ ਇਸ ਗੀਤ ਦੀ ਮੇਕਿੰਗ 'ਚ ਦੇਖੀ ਜਾ ਸਕਦੀ ਹੈ।ਗਿੱਪੀ ਗਰੇਵਾਲ ਦੇ ਨਾਲ-ਨਾਲ ਇਸ ਫਿਲਮ ਦੇ ਸਿਨੇਮਾਟੋਗ੍ਰਾਫਰ ਬਲਜੀਤ ਸਿੰਘ ਦਿਓ ਦੀ ਮਿਹਨਤ ਵੀ ਇਸ ਫਿਲਮ ਦੀ ਮੇਕਿੰਗ 'ਚ ਸਾਫ ਨਜ਼ਰ ਆ ਰਹੀ ਹੈ।'ਸਤਿਗੁਰ ਪਿਆਰੇ' ਗੀਤ ਦਾ ਅਜਿਹਾ ਫਿਲਮਾਕੰਣ ਦੇਖ ਕੇ ਇਹ ਗੱਲ ਤਾਂ ਯਕੀਨੀ ਹੈ ਕਿ ਫਿਲਮ ਦੇ ਬਾਕੀ ਗੀਤ ਤੇ ਫਿਲਮ ਵੀ ਜਰੂਰ ਵਧੀਆ ਹੋਵੇਗੀ ।

PunjabKesari
ਇਸ ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਨੇ ਸਾਂਝੇ ਤੋਰ 'ਤੇ ਲਿਖੇ ਹਨ, ਜਦਕਿ ਡਾਇਲਾਗਸ ਰਾਣਾ ਰਣਬੀਰ ਦੇ ਲਿਖੇ ਹਨ।ਫਿਲਮ 'ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ, ਮਿਹਰ ਵਿਜ, ਯੋਗਰਾਜ ਸਿੰਘ, ਸਰਦਾਰ ਸੋਹੀ, ਸਪਨਾ ਪੱਬੀ, ਮਲਕੀਤ ਰੌਣੀ ਤੇ ਸੀਮਾ ਕੌਸ਼ਲ ਨੇ ਅਹਿਮ ਭੂਮਿਕਾ ਨਿਭਾਈ ਹੈ।19 ਜੁਲਾਈ ਨੂੰ ਇਹ ਫਿਲਮ ਵੱਡੇ ਪੱਧਰ 'ਤੇ ਰਿਲੀਜ਼ ਹੋਵੇਗੀ।ਗਿੱਪੀ ਗਰੇਵਾਲ ਨੇ ਹੀ ਇਸ ਫਿਲਮ ਨੂੰ ਡਾਇਰੈਕਟ ਤੇ ਪ੍ਰੋਡਿਊਸ ਕੀਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News