ਹਿੰਦੀ ਫਿਲਮ ਇੰਡਸਟਰੀ ਦਾ ਵੱਡਾ ਸਾਂਝੇਦਾਰੀ ਐਲਾਨ

9/2/2019 5:00:25 PM

ਮੁੰਬਈ (ਬਿਊਰੋ) — ਚਰਚਿਤ ਫਿਲਮ ਪ੍ਰੋਡਕਸ਼ਨ ਹਾਊਸ ਇਰੋਜ਼ ਨਾਲ ਲਗਾਤਾਰ ਕੰਮ ਕਰਦੇ ਰਹੇ ਮਸ਼ਹੂਰ ਫਿਲਮ ਨਿਰਮਾਤਾ ਤੇ ਨਿਰਦੇਸ਼ਕ ਆਨੰਦ. ਐੱਲ. ਰਾਏ. ਨੇ ਹੁਣ ਦੇਸ਼ ਦੀ ਸਭ ਤੋਂ ਵੱਡੀ ਫਿਲਮ ਕੰਪਨੀ ਟੀ-ਸੀਰੀਜ਼ ਨਾਲ ਹੱਥ ਮਿਲਾਉਣ ਦਾ ਫੈਸਲਾ ਕਰ ਲਿਆ ਹੈ। ਆਨੰਦ ਨਿਕਟ ਭਵਿੱਖ ’ਚ ਬਣਨ ਵਾਲੀਆਂ ਆਪਣੀਆਂ ਸਾਰੀਆਂ ਫਿਲਮਾਂ ਹੁਣ ਟੀ-ਸੀਰੀਜ਼ ਨਾਲ ਹੀ ਬਣਾਉਣਗੇ ਅਤੇ ਇਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਚੋਟੀ ਦੇ ਸਿਤਾਰੇ ਆਯੁਸ਼ਮਾਨ ਖੁਰਾਨਾ ਦੀ ਫਿਲਮ ‘ਸ਼ੁੱਭ ਮੰਗਲ ਜ਼ਿਆਦਾ ਸਾਵਧਾਨ’ ਨਾਲ।

ਆਨੰਦ ਐੱਲ ਰਾਏ ਦਾ ਟੀ-ਸੀਰੀਜ਼ ਨਾਲ ਹੱਥ ਮਿਲਾਉਣਾ ਹਿੰਦੀ ਫਿਲਮ ਇੰਡਸਟਰੀ ਦੇ ਬਦਲਦੇ ਸਮੀਕਰਨਾਂ ਦਾ ਵੱਡਾ ਸੂਚਕ ਮੰਨਿਆ ਜਾ ਰਿਹਾ ਹੈ। ਇਰੋਜ਼ ਦੀ ਆਰਥਿਕ ਹਾਲਾਤ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ ਅਤੇ ਇਸੇ ਦੌਰਾਨ ਕੰਪਨੀ ਨਵੇਂ ਪ੍ਰੋਜੈਕਟਸ ਦਾ ਐਲਾਨ ਵੀ ਨਹੀਂ  ਕਰ ਰਹੀ ਹੈ। ਆਨੰਦ. ਐੱਲ. ਰਾਏ. ਇਰੋਜ਼ ਨਾਲ ਅਰਸੇ ਤੋਂ ਜੁੜੇ ਰਹੇ ਹਨ ਪਰ ਹੁਣ ਆਪਣਾ ਸਾਰਾ ਕੁਨਬਾ (ਕੁਝ) ਇਥੋਂ ਸੀਮੇਟ (ਖਤਮ ਕਰਕੇ) ਕੇ ਟੀ-ਸੀਰੀਜ਼ ਪਹੁੰਚ ਗਏ ਹਨ। ਆਨੰਦ. ਐੱਲ. ਰਾਏ. ਤੇ ਟੀ-ਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਦੀ ਇਹ ਦੋਸਤੀ ਆਉਣ ਵਾਲੇ ਦਿਨਾਂ ’ਚ ਕਈ ਨਵੇਂ ਗੁੱਲ ਖਿਲਾਉਣ ਵਾਲੀ ਹੈ। 

Image result for Aanand L Rai Collaborates With Bhushan Kumar To Jointly Produce Content-Driven Cinema

ਦੱਸ ਦਈਏ ਕਿ ਇਸ ਦੋਸਤਾਨੇ ਦਾ ਪਹਿਲਾ ਗੁੱਲ ਆਨੰਦ. ਐੱਲ. ਰਾਏ. ਆਪਣੇ ਨਿਰਦੇਸ਼ਕ ਹਿਤੇਸ਼ ਕੈਵਲਯ ਨਾਲ ਮਿਲ ਕੇ ‘ਸ਼ੁੱਭ ਮੰਗਲ ਜ਼ਿਆਦਾ ਸਾਵਧਾਨ’ ’ਚ ਖਿਲਾਉਣ ਵਾਲੇ ਹਨ। ਫਿਲਮ ’ਚ ਆਯੁਸ਼ਮਾਨ ਖੁਰਾਨਾ ਨਾਲ ਉਸ ਦੀ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਣ ਵਾਲੀ ਫਿਲਮ ‘ਬਧਾਈ ਹੋ’ ਦੇ ਕਲਾਕਾਰ ਨੀਨਾ ਗੁਪਤਾ ਤੇ ਗਜਰਾਜ ਰਾਵ ਵੀ ਹੋਣਗੇ। ਇਸ ਨਵੀਂ ਸਾਂਝੇਦਾਰੀ ਬਾਰੇ ਭੂਸ਼ਣ ਕੁਮਾਰ ਆਖਦੇ ਹਨ ‘‘ਆਨੰਦ ਐੱਲ ਰਾਏ ਨਾਲ ਅਸੀਂ ਪਹਿਲਾਂ ਵੀ ‘ਤਨੂ ਵੈੱਡਸ ਮਨੂ’ ਅਤੇ ‘ਜ਼ੀਰੋ’ ਵਰਗੇ ਸੰਗੀਤ ਨੂੰ ਲੈ ਕੇ ਕੰਮ ਕਰ ਚੁੱਕੇ ਹਾਂ। ਉਨ੍ਹਾਂ ਦੀ ਸੰਗੀਤ ਦੀ ਸਮਝ ਨਾਇਬ ਹੈ ਅਤੇ ਮੈਂ ਖੁਸ਼ ਹਾਂ ਕਿ ਹੁਣ ਸਾਡਾ ਸਾਥ ਫਿਲਮਾਂ ਬਣਾਉਣ ਨੂੰ ਲੈ ਕੇ ਵੀ ਹੋ ਰਿਹਾ ਹੈ। ‘ਸ਼ੁੱਭ ਮੰਗਲ ਜ਼ਿਆਦਾ ਸਾਵਧਾਨ’ ਤੋਂ ਇਲਾਵਾ ਆਨੰਦ ਦੇ ਨਿਰਦੇਸ਼ਨ ’ਚ ਬਣਨ ਵਾਲੀਆਂ ਫਿਲਮਾਂ ਤੇ ਕੁਝ ਹੋਰ ਪ੍ਰੋਜੈਕਟਸ ’ਤੇ ਵੀ ਸਾਡੀ ਗੱਲਬਾਤ ਸ਼ੁਰੂ ਹੋ ਚੁੱਕੀ ਹੈ।’’



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News