ਅਕਸ਼ੈ ਨੂੰ ਮਿਲਣ ਜਦੋਂ 900 ਕਿ.ਮੀ. ਪੈਦਲ ਚੱਲ ਕੇ ਮੁੰਬਈ ਪਹੁੰਚਿਆ ਫੈਨ, ਵੀਡੀਓ
9/3/2019 9:25:16 AM
ਮੁੰਬਈ(ਬਿਊਰੋ)- ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਜਿੰਨ੍ਹਾਂ ਦੇ ਫੈਨ ਫਾਲੋਵਿੰਗ ਪੂਰੇ ਦੇਸ਼ ‘ਚ ਹੈ। ਆਏ ਦਿਨ ਉਨ੍ਹਾਂ ਦੇ ਫੈਨਜ਼ ਅਕਸ਼ੇ ਨੂੰ ਮਿਲਣ ਲਈ ਤਰ੍ਹਾਂ-ਤਰ੍ਹਾਂ ਦੇ ਕੰਮ ਕਰਦੇ ਰਹਿੰਦੇ ਹਨ। ਅਜਿਹਾ ਹੀ ਕੁਝ ਅਕਸ਼ੈ ਦੇ ਇਕ ਕਰੇਜ਼ੀ ਫੈਨ ਨੇ ਕੀਤਾ। ਪ੍ਰਭਾਤ ਨਾਮ ਦਾ ਇਕ ਫੈਨ ਬੀਤੇ ਐਤਵਾਰ ਅਕਸ਼ੈ ਕੁਮਾਰ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚਿਆ। ਹੁਣ ਸੋਚ ਰਹੇ ਹੋਵੋਂਗੇ ਕਿ ਇਸ ‘ਚ ਕੀ ਖ਼ਾਸ ਗੱਲ ਹੈ ਤਾਂ ਦੱਸ ਦਈਏ ਅਸਲ ‘ਚ ਅਕਸ਼ੈ ਦਾ ਕਰੇਜ਼ੀ ਫੈਨ 18 ਦਿਨਾਂ ‘ਚ 900 ਕਿੱਲੋਮੀਟਰ ਪੈਦਲ ਤੁਰ ਕੇ ਅਕਸ਼ੈ ਕੁਮਾਰ ਨੂੰ ਮੁੰਬਈ ਮਿਲਣ ਲਈ ਪਹੁੰਚਿਆ ਹੈ, ਜਿਸ ਦਾ ਨਾਮ ਪ੍ਰਭਾਤ ਹੈ।
ਅਕਸ਼ੈ ਕੁਮਾਰ ਨੇ ਇਸ ਦਾ ਵੀਡੀਓ ਸ਼ੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਪ੍ਰਭਾਤ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ 50 ਕਿੱਲੋਮੀਟਰ ਤੁਰਦਾ ਸੀ। ਉਸ ਦਾ ਕਹਿਣਾ ਹੈ ਕਿ ਉਹ ਅਕਸ਼ੈ ਕੁਮਾਰ ਦੀ ਤਰ੍ਹਾਂ ਨੌਜਵਾਨਾਂ ਨੂੰ ਪ੍ਰੋਤਸਾਹਿਤ ਕਰਨਾ ਚਾਹੁੰਦੇ ਹਨ, ਕਿਉਂਕਿ ਤੁਰਨਾ ਜ਼ਰੂਰੀ ਹੈ। ਦੱਸ ਦਈਏ ਅਕਸ਼ੈ ਦਾ ਇਹ ਫੈਨ ਦਵਾਰਕਾ ਤੋਂ ਤੁਰਿਆ ਸੀ ਅਤੇ 18 ਦਿਨ ਬਾਅਦ ਐਤਵਾਰ ਨੂੰ ਮੁੰਬਈ ਪਹੁੰਚਿਆ। ਅਕਸ਼ੈ ਕੁਮਾਰ ਨੇ ਆਪਣੇ ਇਸ ਫੈਨ ਤੋਂ ਕਈ ਸਵਾਲ ਵੀ ਪੁੱਛੇ।

ਅਕਸਰ ਅਜਿਹੇ ਫੈਨ ਅਕਸ਼ੈ ਕੁਮਾਰ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਆਉਂਦੇ ਰਹਿੰਦੇ ਹਨ। ਫਿਲਹਾਲ ਉਨ੍ਹਾਂ ਦੀ ਫ਼ਿਲਮ ‘ਮਿਸ਼ਨ ਮੰਗਲ’ ਬਾਕਸ ਆਫਿਸ ‘ਤੇ ਕਾਫੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ। 15 ਅਗਸਤ ਨੂੰ ਰਿਲੀਜ਼ ਹੋਈ ਇਹ ਫ਼ਿਲਮ 100 ਕਰੋੜ ਤੋਂ ਵਧ ਦੀ ਕਮਾਈ ਕਰ ਚੁੱਕੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਅਦਾਕਾਰਾ ਰਕੁਲ ਪ੍ਰੀਤ ਸਿੰਘ ਦੀਆਂ ਵਧੀਆਂ ਮੁਸ਼ਕਲਾਂ, ਭਰਾ ਨੂੰ ਫੜਨ ਲਈ ਪੁਲਸ ਥਾਂ-ਥਾਂ ਕਰ ਰਹੀ ਛਾਪੇਮਾਰੀ
