ਕਪਿਲ ਸ਼ਰਮਾ ਦੇ ਘਰ ਆਉਣ ਵਾਲੀਆਂ ਖੁਸ਼ੀਆਂ, ਤਿਆਰੀਆਂ ‘ਚ ਰੁੱਝੇ ਪਤੀ-ਪਤਨੀ

9/3/2019 9:36:17 AM

ਮੁੰਬਈ (ਬਿਊਰੋ) — ਮਸ਼ਹੂਰ ਕਾਮੇਡੀਅਨ ਤੇ ਅਦਾਕਾਰ ਕਪਿਲ ਸ਼ਰਮਾ ਬਹੁਤ ਜਲਦ ਪਿਤਾ ਬਣਨ ਵਾਲੇ ਹਨ। ਹਾਲ ਹੀ ’ਚ ਉਨ੍ਹਾਂ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਜਲਦ ਹੀ ਉਨ੍ਹਾਂ ਦੇ ਘਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ’ਚ ਨਵੇਂ ਮੈਂਬਰ ਦੇ ਸਵਾਗਤ ਲਈ ਕਾਫੀ ਉਤਸ਼ਾਹਿਤ ਹਨ। ਦੱਸ ਦਈਏ ਕਿ ਕਪਿਲ ਦਾ ਵਿਆਹ ਪਿਛਲੇ ਸਾਲ ਦਸੰਬਰ ਮਹੀਨੇ ’ਚ ਗਿੰਨੀ ਚਤਰਥ ਨਾਲ ਹੋਇਆ ਸੀ। ਗਿੰਨੀ ਤੇ ਕਪਿਲ ਦੋਵੇਂ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। 

ਇਕ ਇੰਟਰਵਿਊ ਦੌਰਾਨ ਕਪਿਲ ਸ਼ਰਮਾ ਨੇ ਆਪਣੇ ਘਰ ਆਉਣ ਵਾਲੇ ਮਹਿਮਾਨ ਨੂੰ ਲੈ ਕੇ ਹੋ ਰਹੀਆਂ ਤਿਆਰੀਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ।

Kapil Sharma and Ginni Chatrath

ਉਨ੍ਹਾਂ ਦੱਸਿਆ ਕਿ ‘‘ਸੱਚ ਅਖਾਂ ਤਾਂ ਮੈਨੂੰ ਕੁਝ ਨਹੀਂ ਪਤਾ ਕਿ ਕਿਵੇਂ ਅਤੇ ਕੀ ਤਿਆਰੀਆਂ ਕਰਾਂ। ਮੈਨੂੰ ਇਸ ਬਾਰੇ ਕੁਝ ਵੀ ਤਜ਼ਰਬਾ ਨਹੀਂ  ਹੈ। ਮੇਰਾ ਪਰਿਵਾਰ ਆਉਣ ਵਾਲੇ ਨੰਨ੍ਹੇ ਮਹਿਮਾਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

Kapil Sharma reveals the preparations he and his wife are doing

ਅਸੀਂ ਪਰਿਵਾਰ ’ਚ ਨਵੇਂ ਮੈਂਬਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। ਮੈਂ ਤੇ ਮੇਰੀ ਪਤਨੀ ਮਿਲ ਕੇ ਆਉਣ ਵਾਲੇ ਮਹਿਮਾਨ ਲਈ ਕਈ ਚੀਜ਼ਾਂ ਖਰੀਦ ਰਹੇ ਹਾਂ। ਸਾਨੂੰ ਇਹ ਨਹੀਂ ਪਤਾ ਕਿ ਆਉਣ ਵਾਲਾ ਮਹਿਮਾਨ ਮੁੰਡਾ ਜਾਂ ਕੁੜੀ ਹੈ। ਇਸ ਲਈ ਅਸੀਂ ਆਮ ਦਿਸਣ ਵਾਲੀਆਂ ਚੀਜ਼ਾਂ ਹੀ ਖਰੀਦ ਰਹੇ ਹਾਂ।’ ਅੱਗੇ ਉਨ੍ਹਾਂ ਨੇ ਕਿਹਾ ‘‘ਮੇਰੇ ਲਈ ਇਹ ਸਭ ਤੋਂ ਜ਼ਿਆਦਾ ਖੁਸ਼ੀ ਵਾਲਾ ਦੌਰ ਹੈ।’’

Kapil Sharma and Ginni Chatrath



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News