‘ਆਦਤ’ ਤੋਂ ਬਾਅਦ ਰਾਨੂ ਮੰਡਲ ਦਾ ਤੀਜਾ ਗੀਤ ਵਾਇਰਲ

9/3/2019 9:58:44 AM

ਮੁੰਬਈ(ਬਿਊਰੋ)- ਰੇਲਵੇ ਸਟੇਸ਼ਨ ’ਤੇ ਗੀਤ ਗਾ ਕੇ ਗੁਜ਼ਾਰਾ ਕਰਨ ਤੋਂ ਲੈ ਕੇ ਬਾਲੀਵੁੱਡ ਤੱਕ ਦਾ ਸਫਰ ਤੈਅ ਕਰਨ ਵਾਲੀ ਰਾਨੂ ਮੰਡਲ ਹੁਣ ਸਟਾਰ ਬਣ ਚੁਕੀ ਹੈ। ਉਨ੍ਹਾਂ ਨੂੰ ਬਾਲੀਵੁੱਡ ਡੈਬਿਊ ਕਰਵਾਉਣ ਵਾਲੇ ਹਿਮੇਸ਼ ਰੇਸ਼ਮੀਆ ਇਕ ਤੋਂ ਬਾਅਦ ਇਕ ਰਾਨੂ ਦੇ ਗੀਤ ਰਿਲੀਜ਼ ਕਰ ਰਹੇ ਹਨ। ‘ਤੇਰੀ ਮੇਰੀ ਕਹਾਣੀ’ ਤੇ ‘ਆਦਤ’ ਗੀਤ ਦੀ ਝਲਕ ਤੋਂ ਬਾਅਦ ਹੁਣ ਹਿਮੇਸ਼ ਨੇ ਰਾਨੂ ਦੇ ਤੀਜੇ ਗੀਤ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਨਵੇਂ ਗੀਤ ’ਚ ਸਭ ਤੋਂ ਖਾਸ ਗੱਲ ਹੈ, ਰਾਨੂ ਦਾ ਅੰਦਾਜ਼। ਇਸ ਵਾਰ ਰਾਨੂ ਜ਼ਿਆਦਾ ਆਤਮਵਿਸ਼ਵਾਸ ਨਾਲ ਗਾਉਂਦੀ ਨਜ਼ਰ ਆ ਰਹੀ ਹੈ। ਉਹ ਹਿਮੇਸ਼ ਨਾਲ ਗੀਤ ਨੂੰ ਇੰਜੁਆਏ ਕਰਦੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

Production of the song is in progress , this is just a scratch / thank you dear people of the globe for bringing this unadulterated smile on Ranu ji s face , her versitality and confidence is growing with each song , The recreation of Aashiqui Mein Teri from happy hardy and heer is a proof , lots of love , wishing all of you a very Happy Ganesh Chaturthi #HappyGaneshChaturthi #Aashiquimeinteri2.0 #HimeshReshammiya #RanuMondal #Trending #HappyHardyAndHeer #Instadaily #InstaLike

A post shared by Himesh Reshammiya (@realhimesh) on Sep 2, 2019 at 4:56am PDT


ਰਾਨੂ ਇਸ ਵੀਡੀਓ ’ਚ ਹੱਸਦੀ ਵੀ ਦਿਖਾਈ ਦੇ ਰਹੀ ਹੈ। ਹਿਮੇਸ਼ ਰੇਸ਼ਮੀਆ ਨੇ ਇਹ ਗੀਤ ਸ਼ੇਅਰ ਕਰਦੇ ਹੋਏ ਲਿਖਿਆ,‘‘ਆਉਣ ਵਾਲੇ ਗੀਤ ‘ਆਸ਼ਿਕੀ ਮੇਂ ਤੇਰੀ’ ਦੀ ਝਲਕ। ਇਹ ਗੀਤ 13 ਸਾਲ ਪਹਿਲਾਂ ਯਾਨੀ 2006 ’ਚ ਰਿਲੀਜ਼ ਹੋਈ ਫਿਲਮ ‘36 ਚਾਇਨਾ ਟਾਊਨ’ ਦੇ ਗੀਤ ‘ਆਸ਼ਿਕੀ ਮੇਂ ਤੇਰੀ’ ਦਾ ਰੀਮੇਕ ਹੈ।  ਹਰ ਵਾਰ ਦੀ ਤਰ੍ਹਾਂ ਇਸ ਗੀਤ ਨੂੰ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹਰ ਕੋਈ ਰਾਨੂ ਨੇ ਦੀ ਆਵਾਜ਼ ਅਤੇ ਨਵੇਂ ਅੰਦਾਜ਼ ਦਾ ਫੈਨ ਹੋਇਆ ਜਾ ਰਿਹਾ ਹੈ।

 
 
 
 
 
 
 
 
 
 
 
 
 
 

Recorded teri meri kahani my new song from happy hardy and heer with the very talented ranu mondal who has a divine voice , all your our dreams can come true if we have the courage to peruse them , a positive attitude can really make dreams come true , thanks for all your love and support

A post shared by Himesh Reshammiya (@realhimesh) on Aug 22, 2019 at 10:08am PDT


ਦੱਸ ਦੇਈਏ ਕਿ ਰਾਨੂ ਮੰਡਲ ਨੇ ਹਿਮੇਸ਼ ਰੇਸ਼ਮੀਆ ਦੀ ਫਿਲਮ ‘ਹੈਪੀ ਹਾਰਡੀ ਓਰ ਹੀਰ’ ਲਈ ਗੀਤ ਗਾਏ ਹਨ। ਹੁਣ ਤੱਕ ਤਿੰਨ ਗੀਤ ਸਾਹਮਣੇ ਆ ਚੁੱਕੇ ਹਨ ਅਤੇ ਹੁਣ ਦੇਖਣਾ ਹੋਵੇਗਾ ਕਿ ਰਾਨੂ ਹੁਣ ਕਿਸ ਗੀਤ ਨਾਲ ਆਪਣੇ ਫੈਨਜ਼ ਦਾ ਦਿਲ ਜਿੱਤਣ ਵਾਲੀ ਹੈ। 10 ਸਾਲ ਤੱਕ ਕਦੇ ਰੇਲਵੇ ਸਟੇਸ਼ਨ ਤਾਂ ਕਦੇ ਗਲੀਆਂ ‘ਚ ਗੀਤ ਗਾ ਕੇ ਗੁਜ਼ਾਰਾ ਕਰਨ ਵਾਲੀ ਰਾਨੂ ਹੁਣ ਆਪਣੇ ਟੈਲੇਂਟ  ਦੇ ਦਮ ’ਤੇ ਮਸ਼ਹੂਰ ਹੋ ਚੁਕੀ ਹੈ। ਰਾਨੂ ਦੀ ਦੁੱਖ ਭਰੀ ਕਹਾਣੀ ਸੁਣਨ ਤੋਂ ਬਾਅਦ ਤਾਂ ਲੋਕ ਹੋਰ ਵੀ ਉਨ੍ਹਾਂ ਦੇ ਮੁਰੀਦ ਹੋ ਚੁਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News