ਸੰਜੇ ਕਪੂਰ ਨੇ ਮਲਾਇਕਾ ਦੇ ਫੋਟੋਗ੍ਰਾਫਰ ’ਤੇ ਕੀਤੀ ਅਜਿਹੀ ਟਿੱਪਣੀ

9/3/2019 2:20:05 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਦੀ ਜੋੜੀ ਖੂਬ ਸੁਰਖੀਆਂ ’ਚ ਛਾਈ ਹੋਈ ਹੈ। ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਅੱਜਕਲ ਛੁੱਟੀਆਂ ਦਾ ਆਨੰਦ ਲੈ ਰਹੇ ਹਨ। ਵੈਕਸ਼ਨ ਦੌਰਾਨ ਦੀਆਂ ਤਸਵੀਰਾਂ ਇਹ ਦੋਵੇਂ ਆਏ ਦਿਨ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ’ਚ ਮਲਾਇਕਾ ਨੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ’ਤੇ ਅਰਜੁਨ ਕਪੂਰ ਦੇ ਚਾਚਾ ਜੀ ਤੇ ਬਾਲੀਵੁੱਡ ਐਕਟਰ ਸੰਜੇ ਕਪੂਰ ਨੇ ਚੁਟਕੀ ਲਈ। ਦਰਅਸਲ, ਮਲਾਇਕਾ ਅਰੋੜਾ ਨੇ ਆਪਣੀ ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ, ‘‘ਹੈਪੀ ਸੰਡੇ’’। ਇਸ ’ਤੇ ਸੰਜੇ ਕਪੂਰ ਨੇ ਕੁਮੈਂਟ ਕਰਦੇ ਹੋਏ ਕਿਹਾ, ‘‘ਤੁਹਾਡੇ ਘਰ ਦਾ ਫੋਟੋਗ੍ਰਾਫਰ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ।’’ ਸੰਜੇ ਕਪੂਰ ਦਾ ਇਹ ਕੁਮੈਂਟ ਖੂਬ ਵਾਇਰਲ ਹੋ ਰਿਹਾ ਹੈ। 

PunjabKesari

ਦੱਸ ਦਈਏ ਕਿ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਕੁਝ ਹੀ ਦਿਨ ਪਹਿਲਾਂ ਆਸਟ੍ਰੇਲੀਆ ’ਚ ਛੁੱਟੀਆਂ ਬਿਤਾਉਣ ਗਏ ਸਨ, ਜਿਸ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਵੀ ਸ਼ੇਅਰ ਕੀਤੀਆਂ ਸਨ। ਇਸ ਦੌਰਾਨ ਇਹ ਦੋਵੇਂ ਇਕੋ ਜਿਹੇ ਪੋਜ਼ ਵੀ ਦਿੰਦੇ ਨਜ਼ਰ ਆਏ ਸਨ, ਜਿਸ ’ਤੇ ਫਰਾਹ ਖਾਨ ਤੇ ਪਰਿਣੀਤੀ ਚੋਪੜਾ ਨੇ ਇਨ੍ਹਾਂ ਦੋਵਾਂ ਦੀ ਖੂਬ ਖਿਚਾਈ ਵੀ ਕੀਤੀ ਸੀ।

PunjabKesari

ਦੱਸਣਯੋਗ ਹੈ ਕਿ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਨੇ ਆਪਣੀ ਰਿਲੇਸ਼ਨਸ਼ਿਪ ਨੂੰ ਜਨਤਕ ਤੌਰ ’ਤੇ ਸਵੀਕਾਰ ਕਰ ਲਿਆ ਹੈ। ਹਾਲਾਂਕਿ ਦੋਵਾਂ ਨੇ ਆਪਣੇ ਵਿਆਹ ਨੂੰ ਲੈ ਕੇ ਹਾਲੇ ਤੱਕ ਕੋਈ ਖੁਲਾਸਾ ਨਹੀਂ ਕੀਤਾ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News