''ਲੌਕ ਡਾਊਨ'' ਕਾਰਨ ਦਿੱਲੀ ''ਚ ਫਸੀ ਜਯਾ ਬੱਚਨ, ਬਰਥਡੇ ''ਤੇ ਪੁੱਤਰ ਅਤੇ ਧੀ ਨੇ ਲਿਖੀ ਇਮੋਸ਼ਨਲ ਪੋਸਟ
4/9/2020 10:00:15 AM

ਜਲੰਧਰ (ਵੈੱਬ ਡੈਸਕ) - ਅਦਾਕਾਰ ਤੋਂ ਸਾਂਸਦ ਬਣੀ ਜਯਾ ਬੱਚਨ ਅੱਜ ਆਪਣਾ 72ਵਾਂ ਜਨਮਦਿਨ ਮਨ੍ਹਾ ਰਹੀ ਹੈ। ਜਯਾ ਬੱਚਨ ਦਾ ਪਰਿਵਾਰ ਮੁੰਬਈ ਵਿਚ ਹੈ ਅਤੇ ਉਹ 'ਲੌਕ ਡਾਊਨ' ਕਾਰਨ ਦਿੱਲੀ ਵਿਚ ਫਸੀ ਹੋਈ ਹੈ। ਮਾਂ ਦੇ ਜਨਮਦਿਨ ਨੂੰ ਖਾਸ ਤਰੀਕੇ ਨਾਲ ਮਨਾਉਣ ਅਤੇ ਆਪਣਿਆਂ ਤੋਂ ਦੂਰ ਉਨ੍ਹਾਂ ਨੂੰ ਪਰਿਵਾਰ ਦੀ ਘਾਟ ਨਾ ਹੋਵੇ ਇਸ ਲਈ ਪੁੱਤਰ ਅਭਿਸ਼ੇਕ ਬੱਚਨ ਅਤੇ ਧੀ ਸ਼ਵੇਤਾ ਬੱਚਨ ਨੇ ਆਪਣੀ ਮਾਂ ਦੇ ਜਨਮਦਿਨ ਨੂੰ ਇਸ ਵਾਰ ਸੋਸ਼ਲ ਮੀਡੀਆ 'ਤੇ ਖਾਸ ਮਨਾਇਆ ਹੈ। ਅਭਿਸ਼ੇਕ ਬੱਚਨ ਨੇ ਸੋਸ਼ਲ ਮੀਡੀਆ 'ਤੇ ਜਯਾ ਬੱਚਨ ਦੀ ਇਕ ਤਸਵੀਰ ਸਾਂਝੀ ਕਰ ਕੇ ਦਿਲ ਦੀ ਗੱਲ ਲਿਖ ਕੇ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉੱਥੇ ਹੀ ਧੀ ਸ਼ਵੇਤਾ ਬੱਚਨ ਨੇ ਵੀ ਇਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ ਅਤੇ ਮਾਂ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਅਭਿਸ਼ੇਕ ਬੱਚਨ ਨੇ ਮਾਂ ਦੀ ਤਸਵੀਰ ਨੂੰ ਪੋਸਟ ਕਰਦਿਆਂ ਲਿਖਿਆ, ''ਹਰ ਬੱਚਾ ਤੁਹਾਨੂੰ ਦੱਸਦਾ ਹੈ ਕਿ ਉਸਦਾ ਪਸੰਦੀਦਾ ਸ਼ਬਦ, ਮਾਂ ਹੁੰਦਾ ਹੈ। ਹੈਪੀ ਬਰਥਡੇ ਮਾਂ। ਹਾਲਾਂਕਿ ਤੁਸੀਂ ਦਿੱਲੀ ਵਿਚ ਹੋ, ਲੌਕ ਡਾਊਨ ਲੱਗਾ ਹੋਇਆ ਹੈ ਅਤੇ ਅਸੀਂ ਸਾਰੇ ਮੁੰਬਈ ਵਿਚ ਪਰ ਤੁਹਾਨੂੰ ਪਤਾ ਹੈ ਕਿ ਅਸੀਂ ਤੁਹਾਨੂੰ ਹੀ ਯਾਦ ਕਰਦੇ ਰਹਿੰਦੇ ਹਾਂ। ਤੁਸੀਂ ਸਾਡੇ ਦਿਲ ਵਿਚ ਰਹਿੰਦੇ ਹੋ।'' ਉੱਥੇ ਹੀ ਸ਼ਵੇਤਾ ਬੱਚਨ ਨੇ ਇਕ ਪੁਰਾਣੀ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, ''ਮੈਂ ਆਪਣੇ ਨਾਲ ਆਪਣਾ ਦਿਲ ਲੈ ਕੇ ਚਲਦੀ ਹਾਂ (ਆਪਣੇ ਦਿਲ ਅੰਦਰ ਤੁਹਾਡਾ ਦਿਲ)। ਮੈਂ ਤੁਹਾਡੇ ਬਿਨਾਂ ਕੁਝ ਵੀ ਨਹੀਂ ਹਾਂ (ਮੈਂ ਜਿੱਥੇ ਜਾਂਦੀ ਹਾਂ ਤੁਸੀਂ ਮੇਰੇ ਨਾਲ ਹੁੰਦੇ ਹੋ)। ਹੈਪੀ ਬਰਥਡੇ ਮੰਮਾ। ਆਈ.ਲਵ.।''
ਦੱਸਣਯੋਗ ਹੈ ਕਿ ਹਿੰਦੀ ਸਿਨੇਮਾ ਜਗਤ ਦੀ ਬਿਹਤਰੀਨ ਅਦਾਕਾਰਾ ਜਯਾ ਬੱਚਨ ਨੇ ਆਪਣੇ ਕਰੀਅਰ ਵਿਚ ਇਕ ਤੋਂ ਇਕ ਬਿਹਤਰੀਨ ਕਿਰਦਾਰ ਨਿਭਾਏ ਹਨ। ਸਾਲ 1963 ਵਿਚ ਸਤਿਆਜੀਤ ਰੇ ਦੀ ਫਿਲਮ 'ਮਹਾਨਗਰ' ਨਾਲ ਜਯਾ ਬੱਚਨ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਉਹ ਕਈ ਫ਼ਿਲਮਾਂ ਲਈ 'ਫਿਲਮਫੇਅਰ ਐਵਾਰਡ' ਜਿੱਤ ਚੁੱਕੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ