''ਬੰਟੀ ਔਰ ਬਬਲੀ'' ਦੇ ਸੀਕਵਲ ''ਚ ਕੰਮ ਕਰਨਗੇ ਅਭਿਸ਼ੇਕ-ਰਾਣੀ, ਜਲਦ ਸ਼ੁਰੂ ਹੋਵੇਗੀ ਸ਼ੂਟਿੰਗ

5/31/2019 9:35:25 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਜੂਨੀਅਰ ਬੀ ਅਭਿਸ਼ੇਕ ਬੱਚਨ ਅਤੇ ਰਾਣੀ ਮੁਖਰਜੀ ਦੀ ਜੋੜੀ ਸੁਪਰਹਿੱਟ ਫਿਲਮ 'ਬੰਟੀ ਔਰ ਬਰਲੀ' ਦੇ ਸੀਕਵਲ 'ਚ ਨਜ਼ਰ ਆਵੇਗੀ। ਯਸ਼ਰਾਜ ਬੈਨਰ ਹੇਠ ਸਾਲ 2005 'ਚ ਪ੍ਰਦਰਸ਼ਿਤ 'ਬੰਟੀ ਔਰ ਬਬਲੀ ਅਗੇਨ' ਟਾਈਟਲ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ 'ਚ ਰਾਣੀ ਮੁਖਰਜੀ ਅਤੇ ਅਭਿਸ਼ੇਕ ਬੱਚਨ ਦੀ ਜੋੜੀ ਨਜ਼ਰ ਆਵੇਗੀ।
PunjabKesari
ਮੁੰਬਈ 'ਚ ਜੂਨ ਦੇ ਪਹਿਲੇ ਹਫਤੇ ਤੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਹਨ। ਖਬਰਾਂ ਹਨ ਕਿ ਫਿਲਮ ਦਾ ਸੈੱਟ ਮੁੰਬਈ 'ਚ ਹੀ ਲਗਾਇਆ ਜਾਵੇਗਾ। ਪ੍ਰੋਡਕਸ਼ਨ ਟੀਮ ਇਸ ਫਿਲਮ ਦੀ ਤਿਆਰੀ ਕਾਫੀ ਸਮੇਂ ਤੋਂ ਕਰ ਰਹੀ ਸੀ। ਰਿਪੋਰਟ ਮੁਤਾਬਕ ਫਿਲਮ 'ਚ ਪੁਰਾਣੇ ਸਟਾਰ ਕਾਸਟ ਹੀ ਦਿਖਾਈ ਦੇਣਗੇ।
PunjabKesari
ਪਹਿਲੇ ਪਾਰਟ 'ਚ ਇਸ ਫਿਲਮ 'ਚ ਪਹਿਲੀ ਵਾਰ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਨੇ ਇਕੱਠੇ ਕੰਮ ਕੀਤਾ ਸੀ। ਇਨ੍ਹਾਂ ਹੀ ਨਹੀਂ ਇਸ ਫਿਲਮ 'ਚ ਐਸ਼ਵਰਿਆ ਰਾਏ ਨੇ ਕੈਮਿਓ ਵੀ ਕੀਤਾ ਸੀ। ਫਿਲਮ 'ਚ ਅਮਿਤਾਭ ਪੁਲਸ ਅਧਿਕਾਰੀ ਬਣੇ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News