ਅਦਾਕਾਰ ਏਜਾਜ਼ ਖਾਨ ਨੂੰ ਮਿਲੀ ਜ਼ਮਾਨਤ, ਲੱਗੇ ਸਨ ਗੰਭੀਰ ਦੋਸ਼

4/25/2020 8:20:39 AM

ਜਲੰਧਰ (ਵੈੱਬ ਡੈਸਕ) -  ਬਾਲੀਵੁੱਡ ਅਭਿਨੇਤਾ ਏਜਾਜ਼ ਖਾਨ ਨੂੰ ਬਾਂਦਰਾ ਮੈਟਰੋਪੋਲੀਟਨ ਮੈਜਿਸਟਰੇਟ ਕੋਰਟ ਨੇ 1 ਲੱਖ ਰੁਪਏ ਦੇ ਮੁਚਕਲੇ 'ਤੇ ਜ਼ਮਾਨਤ ਦੇ ਦਿੱਤੀ ਹੈ। ਦੱਸ ਦੇਈਏ ਕਿ ਏਜਾਜ਼ ਖਾਨ ਨੇ 18 ਅਪ੍ਰੈਲ ਨੂੰ ਮਾਣਹਾਨੀ, ਗ਼ਲਤ ਟਿੱਪਣੀ ਅਤੇ ਪ੍ਰਬੰਦੀਸ਼ੁਦਾ ਆਦੇਸ਼ਾਂ ਦਾ ਉਲੰਘਣ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ 24 ਅਪ੍ਰੈਲ ਨੂੰ ਜ਼ਮਾਨਤ ਦੇ ਦਿੱਤੀ ਗਈ। ਇਸ ਦੀ ਜਾਣਕਾਰੀ ਏ.ਐਨ.ਆਈ. ਵਲੋਂ ਦਿੱਤੀ ਗਈ ਹੈ। ਏ.ਐਨ.ਆਈ. ਦੇ ਅਧਿਕਾਰਿਤ ਟਵਿੱਟਰ ਅਕਾਊਂਟ ਦੇ ਜਰੀਏ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ। 

ਦੱਸਣਯੋਗ ਹੈ ਕਿ ਹਾਲ ਹੀ ਵਿਚ ਏਜਾਜ਼ ਖਾਨ ਦਾ ਇਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿਚ ਉਨ੍ਹਾਂ ਨੇ ਵਿਵਾਦਿਤ ਬਿਆਨ ਦਿੱਤਾ ਸੀ। ਉੱਥੇ ਹੀ ਸੋਸ਼ਲ ਮੀਡੀਆ 'ਤੇ ਏਜਾਜ਼ ਖਾਨ ਨੂੰ ਗ੍ਰਿਫਤਾਰ ਕਰਨ ਲਈ ਹੈਸ਼ਟੈਗ ਟਰੇਂਡ ਕਰਨ ਲੱਗਾ, ਜਿਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਏਜਾਜ਼ ਨੇ ਫੇਸਬੁੱਕ ਲਾਈਵ ਦੌਰਾਨ ਕਿਹਾ, ''ਜੇਕਰ ਇਕ ਕੀੜੀ ਮਰ ਜਾਂਦੀ ਹੈ ਤਾਂ ਇਕ ਮੁਸਲਮਾਨ ਜ਼ਿੰਮੇਵਾਰ ਹੁੰਦਾ ਹੈ, ਜੇਕਰ ਇਕ ਹਾਥੀ ਮਰ ਜਾਂਦਾ  ਹੈ ਤਾਂ ਮੁਸਲਮਾਨ ਜ਼ਿੰਮੇਵਾਰ, ਜੇ ਦਿੱਲੀ ਵਿਚ ਭੁਚਾਲ ਆਉਂਦਾ ਹੈ ਤਾਂ ਇਕ ਮੁਸਲਮਾਨ ਜ਼ਿੰਮੇਵਾਰ ਹੁੰਦਾ ਹੈ ਯਾਨੀ ਕਿ ਹਰ ਘਟਨਾ ਲਈ ਮੁਸਲਮਾਨ ਹੀ ਜ਼ਿੰਮੇਵਾਰ ਹੁੰਦਾ ਹੈ ਪਰ ਤੁਸੀਂ ਸੋਚਿਆ ਹੈ ਕਿ ਇਸ ਸਾਜ਼ਿਸ਼ ਲਈ ਕੌਣ ਜ਼ਿੰਮੇਵਾਰ ਹੈ?  ਏਜਾਜ਼ ਖਾਨ ਇਨ੍ਹਾਂ ਸਭ ਲਈ ਇਕ ਰਾਜਨੀਤਕ ਪਾਰਟੀ ਨੂੰ ਜ਼ਿੰਮੇਵਾਰ ਦੱਸਿਆ ਹੈ। ਉੱਥੇ ਹੀ ਏਜਾਜ਼ ਖਾਨ ਨੇ ਕਿਹਾ ਸੀ ਕਿ 'ਕੋਰੋਨਾ ਵਾਇਰਸ' ਤੋਂ ਧਿਆਨ ਹਟਾਉਣ ਲਈ ਇਸ ਪੂਰੇ ਮਾਮਲੇ ਵਿਚ ਫਿਰਕੂ ਦੰਗੇ ਜੋੜੇ ਜਾ ਰਹੇ ਹਨ। ਆਪਣੀ ਇਸ ਵੀਡੀਓ ਵਿਚ ਏਜਾਜ਼ ਨੇ ਇਹ ਵੀ ਕਿਹਾ ਹੈ ਕਿ ਅਜਿਹੇ ਲੋਕ ਜੋ ਦੇਸ਼ ਵਿਚ ਅਜਿਹਾ ਕਰ ਰਹੇ ਹਨ, ਉਨ੍ਹਾਂ ਸਭ ਨੂੰ 'ਕੋਰੋਨਾ' ਹੋ ਜਾਵੇ। ਰਿਪੋਰਟ ਮੁਤਾਬਿਕ ਖਾਰ ਪੁਲਸ ਨੇ ਏਜਾਜ਼ ਖਾਨ 'ਤੇ ਗੰਭੀਰ ਦੋਸ਼ ਲਗਾਏ ਹਨ।  



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News