ਦਰਸ਼ਕਾਂ ਦੀ ਪਹਿਲੀ ਪਸੰਦ ਬਣਿਆ ਰਣਜੀਤ ਬਾਵਾ ਦਾ ਗੀਤ 'ਰੋਣਾ ਪੈ ਗਿਆ'
4/25/2020 9:30:16 AM

ਜਲੰਧਰ (ਵੈੱਬ ਡੈਸਕ) - ਕੁਝ ਦਿਨ ਪਹਿਲਾ ਹੀ ਪੰਜਾਬੀ ਗਾਇਕ ਰਣਜੀਤ ਬਾਵਾ ਦਾ ਨਵਾਂ ਗੀਤ 'ਰੋਣਾ ਪੈ ਗਿਆ' ਰਿਲੀਜ਼ ਹੋਇਆ, ਜਿਸ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਇਹ ਗੀਤ ਰਿਲੀਜ਼ ਹੁੰਦਿਆਂ ਹੀ ਟਰੈਂਡਿੰਗ ਵਿਚ ਛਾਇਆ ਹੋਇਆ ਹੈ। ਇਸ ਗੀਤ ਨੂੰ ਰਣਜੀਤ ਬਾਵਾ ਨੇ ਇਕ ਕੁੜੀ ਦੇ ਪੱਖ ਤੋਂ ਗਾਇਆ ਹੈ। 'ਰੋਣਾ ਪੈ ਗਿਆ' ਗੀਤ ਨੂੰ ਜਿਥੇ ਰਣਜੀਤ ਬਾਵਾ ਨੇ ਆਪਣੀ ਦਰਦ ਭਰੀ ਆਵਾਜ਼ ਵਿਚ ਗਾਇਆ ਹੈ, ਉੱਥੇ ਗੀਤ ਦੇ ਬੋਲਾ ਨੂੰ ਫਤਿਹ ਸ਼ੇਰਗਿੱਲ ਨੇ ਆਪਣੀ ਕਲਮ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਮਿਊਜ਼ਿਕ ਜੇ ਕੇ ਨੇ ਦਿੱਤਾ ਹੈ ਅਤੇ ਇਸ ਦੀ ਵੀਡੀਓ ਦਾਸ ਫਿਲਮਸ ਵੱਲੋਂ ਤਿਆਰ ਕੀਤੀ ਗਈ ਹੈ। ਇਸ ਗੀਤ ਵਿਚ ਰਣਜੀਤ ਬਾਵਾ ਤੇ ਪੰਜਾਬੀ ਅਦਾਕਾਰਾ ਸੁਰੀਲੀ ਗੌਤਮ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਰਣਜੀਤ ਬਾਵਾ ਦੇ ਗੀਤ 'ਰੋਣਾ ਪੈ ਗਿਆ' ਨੂੰ ਹੰਬਲ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵਲੋਂ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੋ ਤਾਂ ਉਹ ਪੰਜਾਬੀ ਗੀਤਾਂ ਦੇ ਨਾਲ-ਨਾਲ ਪੰਜਾਬੀ ਫ਼ਿਲਮਾਂ ਵਿਚ ਕਮਾਲ ਦਿਖਾ ਰਹੇ ਹਨ। ਪਿਛਲੇ ਸਾਲ 'ਹਾਈ ਐਂਡ ਯਾਰੀਆਂ' ਅਤੇ 'ਤਾਰਾ ਮੀਰਾ' ਵਰਗੀਆਂ ਫ਼ਿਲਮਾਂ ਵਿਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ