ਪਾਲਘਰ ਹਿੰਸਾ : ਡਰਾਇਵਰ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਈ ਰਵੀਨਾ ਟੰਡਨ

4/25/2020 10:10:03 AM

ਜਲੰਧਰ (ਵੈੱਬ ਡੈਸਕ) - ਬੀਤੇ ਦਿਨੀ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿਚ ਦਿਲ ਦੇਹਲਾ ਦੇਣ ਵਾਲੀ ਘਟਨਾ ਹੋਈ। ਇਥੇ ਕੁਝ ਲੋਕਾਂ ਦੀ ਭੀੜ ਨੇ 3 ਲੋਕਾਂ ਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ। ਮਰਨ ਵਾਲਿਆਂ ਵਿਚ 2 ਸਾਧੂ ਅਤੇ ਇਕ ਉਨ੍ਹਾਂ ਡਰਾਇਵਰ ਸ਼ਾਮਿਲ ਸੀ। ਹਾਲਾਂਕਿ ਪੁਲਸ ਨੇ ਇਸ ਘਟਨਾ ਵਿਚ 110 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਹੈ ਪਰ ਇਸ ਘਟਨਾ ਦੀ ਕਾਫੀ ਨਿੰਦਾ ਹੋ ਰਹੀ ਹੈ। ਕਈ ਫ਼ਿਲਮੀ ਸਿਤਾਰਿਆਂ ਨੇ ਵੀ ਪਾਲਘਰ ਘਟਨਾ ਦੀ ਆਲੋਚਨਾ ਕੀਤੀ ਸੀ। ਇਸ ਘਟਨਾ ਦੀ ਆਲੋਚਨਾ ਕਰਨ ਵਾਲਿਆਂ ਵਿਚ ਅਦਾਕਾਰਾ ਰਵੀਨਾ ਟੰਡਨ ਵੀ ਸ਼ਾਮਿਲ ਹੈ। ਹੁਣ ਰਵੀਨਾ ਨੇ ਪਾਲਘਰ ਘਟਨਾ ਵਿਚ ਮਾਰੇ ਗਏ ਡਰਾਇਵਰ ਨੀਲੇਸ਼ ਤੇਲਵਾੜੇ ਦੇ ਪਰਿਵਾਰ ਦੀ ਮਦਦ ਕਰਨ ਲਈ ਅੱਗੇ ਆਈ ਹੈ। ਉਹ ਪਰਿਵਾਰ ਦੀ ਮਦਦ ਲਈ ਫੰਡ ਦੇ ਰਹੀ ਹੈ ਅਤੇ ਨਾਲ ਹੀ ਲੋਕਾਂ ਨੂੰ ਵੀ ਬਣਦੀ ਮਦਦ ਕਰਨ ਦੀ ਅਪੀਲ ਕਰ ਰਹੀ ਹੈ। ਇਸ ਗੱਲ ਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ।

ਅਦਾਕਾਰਾ ਰਵੀਨਾ ਟੰਡਨ ਨੇ ਟਵੀਟ ਕੀਤਾ ਹੈ, ਜਿਸ ਵਿਚ ਉਸ ਨੇ ਨੀਲੇਸ਼ ਤੇਲਵਾੜੇ ਦੀ ਤਸਵੀਰ ਸਾਂਝੀ ਕੀਤੀ ਹੈ ਅਤੇ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ। ਉਨ੍ਹਾਂ ਨੇ ਆਪਣੇ ਟਵੀਟ ਵਿਚ ਲਿਖਿਆ, ''ਮੈਂ 29 ਸਾਲ ਦੇ ਡਰਾਇਵਰ, ਜੋ ਹਾਲ ਹੀ ਵਿਚ ਹੋਏ ਪਾਲਘਰ ਭੀੜ ਹਿੰਸਾ ਵਿਚ ਸਾਧੂਆਂ ਨਾਲ ਮਾਰਿਆ ਗਿਆ ਲਈ ਫੰਡ ਇਕੱਠਾ ਕਰ ਰਹੀ ਹਾਂ । ਉਸ ਦੀਆਂ ਦੋ ਛੋਟੀਆਂ ਬੇਟੀਆਂ ਹਨ, ਕਿਰਪਾ ਕਰਕੇ ਆਪਣਾ ਯੋਗਦਾਨ ਪਾਓ ਅਤੇ ਮਦਦ ਕਰੋ।''
ਦੱਸਣਯੋਗ ਹੈ ਕਿ ਰਵੀਨਾ ਟੰਡਨ ਇਸ ਘਟਨਾ ਤੋਂ ਕਾਫੀ ਦੁੱਖੀ ਹੋਈ ਅਤੇ ਉਸਨੇ ਇਸ ਘਟਨਾ ਦੀ ਖੂਬ ਨਿੰਦਿਆ ਵੀ ਕੀਤੀ। ਰਵੀਨਾ ਨੇ ਆਪਣੇ ਟਵੀਟ ਵਿਚ ਲਿਖਿਆ ਸੀ, ''ਟੀ.ਵੀ. 'ਤੇ ਬਜ਼ੁਰਗ ਸਾਧੂ ਦੀ ਹੱਤਿਆ ਦੇ ਦ੍ਰਿਸ਼ ਬਹੁਤ ਪ੍ਰੇਸ਼ਾਨ ਕਰ ਦੇਣ ਵਾਲੇ ਹਨ। ਸ਼ੱਕ ਦੇ ਆਧਾਰ 'ਤੇ ਉਸਨੂੰ ਨੂੰ ਬੁਰੀ ਤਰ੍ਹਾਂ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ।ਇਹ ਬਹੁਤ ਬਹੁਤ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ। ਪੁਲਸ ਉੱਥੇ ਕਿ ਕਰ ਰਹੀ ਸੀ? ਉਹ ਬਸ ਚਲੇ ਗਏ ਸਨ?'' ਪਾਲਘਰ ਵਿਚ ਭੀੜ ਹਿੰਸਾ ਨਾਲ ਜੁੜੀ ਇਹ ਘਟਨਾ 19 ਅਪ੍ਰੈਲ ਨੂੰ ਹੋਈ ਸੀ। 
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News