''ਕੋਰੋਨਾ ਵਾਇਰਸ'' ''ਤੇ ਬਣੀ ਦੁਨੀਆ ਦੀ ਪਹਿਲੀ ਫਿਲਮ ਰਿਲੀਜ਼, ਅਜਿਹੀ ਹੈ ਕਹਾਣੀ

4/25/2020 11:05:41 AM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਦੇ ਚਲਦਿਆਂ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਹਰ ਬਿਜ਼ਨੈਸ ਇਸ ਸਮੇਂ ਠੱਪ ਪੈ ਗਿਆ ਕਿਉਂਕਿ ਦੁਨੀਆ ਦੇ ਜ਼ਿਆਦਾਤਰ ਇਲਾਕਿਆਂ ਵਿਚ 'ਲੌਕ ਡਾਊਨ' ਦੀ ਮਾਰ ਦੇਖਣ ਨੂੰ ਮਿਲ ਰਹੀ ਹੈ। ਐਂਟਰਟੇਨਮੈਂਟ ਇੰਡਸਟਰੀ 'ਤੇ ਵੀ ਇਸਦਾ ਬੁਰਾ ਅਸਰ ਪਿਆ ਹੈ। ਲੰਬੇ ਸਮੇਂ ਤੋਂ ਕੋਈ ਫਿਲਮ ਰਿਲੀਜ਼ ਨਹੀਂ ਹੋਈ ਹੈ ਪਰ ਹੁਣ ਇਕ ਫਿਲਮ ਰਿਲੀਜ਼ ਹੋ ਗਈ ਹੈ, ਉਹ ਵੀ ਕੋਰੋਨਾ ਵਾਇਰਸ ਦੇ ਉਪਰ ਹੀ ਹੈ।      

ਕੋਰੋਨਾ 'ਤੇ ਦੁਨੀਆ ਦੀ ਪਹਿਲੀ ਫਿਲਮ 
ਅਸੀਂ ਗੱਲ ਕਰ ਰਹੇ ਹਾਂ ਚਾਰਲਸ ਬੇਂਡ ਨਿਰਦੇਸ਼ਿਤ ਫਿਲਮ 'ਕੋਰੋਨਾ ਜ਼ੰਬੀਜਸ' ਦੀ। ਇਸ ਫਿਲਮ ਨੂੰ ਡਿਜ਼ੀਟਲ ਪਲੇਟਫਾਰਮ 'ਤੇ 10 ਅਪ੍ਰੈਲ ਨੂੰ ਰਿਲੀਜ਼ ਕੀਤਾ ਗਿਆ ਹੈ। ਫਿਲਮ ਵਿਚ Cody Renee Cameron, Russell Coker, Robin Sydney ਨੇ ਕੰਮ ਕੀਤਾ ਹੈ। ਫਿਲਮ ਦੀ ਸਟਾਰਕਾਸਟ ਕਾਫੀ ਛੋਟੀ ਹੈ ਅਤੇ ਫਿਲਮ ਬਣਾਉਂਦੇ ਸਮੇਂ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਖਿਆਲ ਰੱਖਿਆ ਗਿਆ ਹੈ। ਫਿਲਮ ਵਿਚ ਦਿਖਾਇਆ ਗਿਆ ਹੈ ਕਿ ਲੋਕ ਕੋਰੋਨਾ ਦਾ ਸ਼ਿਕਾਰ ਤਾਂ ਹੋ ਰਹੇ ਹਨ ਪਰ ਉਹ ਮਰਨ ਤੋਂ ਬਾਅਦ 'ਜ਼ਾਮਬੀ' ਬਣ ਜਾਂਦੇ ਹਨ। ਹੁਣ ਅਜਿਹਾ ਕਰਕੇ ਡਾਇਰੈਕਟਰ ਨੇ ਬਸ ਇਸ ਫਿਲਮ ਨੂੰ ਹਾਰਰ ਦੇ ਰੂਪ ਵਿਚ ਪਰੋਸਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਉਹ ਇਸ ਕੰਮ ਵਿਚ ਕਿੰਨਾ ਸਫਲ ਹੋਏ ਹਨ ਇਹ ਤਾਂ ਤੁਹਾਨੂੰ ਫਿਲਮ ਦੇਖ ਕੇ ਹੀ ਪਤਾ ਚਲੇਗਾ। ਦੱਸ ਦੇਈਏ ਕਿ ਇਸ ਫਿਲਮ ਵਿਚ ਕਈ ਅਸਲ ਫੁਟੇਜ਼ ਦਾ ਵੀ ਇਸਤੇਮਾਲ ਕੀਤਾ ਹੈ। ਕੋਰੋਨਾ ਨੂੰ ਲੈ ਕੇ ਵੱਡੇ-ਵੱਡੇ ਨੇਤਾਵਾਂ ਦੀ ਕਾਨਫੰਰਸ ਨੂੰ ਫਿਲਮ ਦਾ ਹਿੱਸਾ ਬਣਾਇਆ ਗਿਆ ਹੈ। ਫਿਲਮ ਵਿਚ ਦਿਖਾਇਆ ਗਿਆ ਹੈ ਕਿ ਇਸ ਕੋਰੋਨਾ ਜ਼ਾਮਬੀ ਨਾਲ ਲੜਨ ਲਈ ਇਕ ਪ੍ਰੈਜ਼ੀਡੈਂਟ ਕੋਰੋਨਾ ਸਕਾਡ ਦਾ ਗਠਨ ਕੀਤਾ ਗਿਆ ਹੈ। ਉਹ ਸਕਾਡ ਨਾ ਸਿਰਫ ਕੋਰੋਨਾ ਵਾਇਰਸ ਦੀ ਜੜ੍ਹ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ ਸਗੋਂ ਉਨ੍ਹਾਂ ਜ਼ਾਮਬੀਜ਼ ਨਾਲ ਵੀ ਲੜਾਈ ਕਰਦਾ ਹੈ।   

2 ਫ਼ਿਲਮਾਂ ਨੂੰ ਜੋੜ ਕੇ ਬਣਾਈ ਗਈ?  
ਇਸ ਫਿਲਮ ਵਿਚ ਸਿਰਫ 3 ਹੀ ਕਲਾਕਾਰਾਂ ਨੂੰ ਲਿਆ ਗਿਆ ਹੈ। ਸਿਰਫ ਇਹੀ ਨਹੀਂ ਇਸ ਫਿਲਮ ਵਿਚ 2 ਹੋਰ ਫ਼ਿਲਮਾਂ ਨੂੰ ਵੀ ਨਾਲ ਜੋੜਿਆ ਗਿਆ ਹੈ। ਅਸੀਂ ਗੱਲ ਕਰ ਰਹੇ ਹਾਂ 'ਹੈਲ ਆਫ ਦਿ ਲਿਵਿੰਗ ਡੇਡ' ਅਤੇ 'ਜ਼ਾਮਬੀਜ਼ vs ਸਟ੍ਰਿਪਰਸ' ਦੀ। ਇਨ੍ਹਾਂ 2 ਫ਼ਿਲਮਾਂ ਦੀ ਫੁਟੇਜ਼ ਇਸ ਫਿਲਮ ਵਿਚ ਦੇਖੀ ਜਾ ਸਕਦੀ ਹੈ। ਇਨ੍ਹਾਂ ਦੋਨਾਂ ਫ਼ਿਲਮਾਂ ਨੂੰ ਜੋੜਨ ਤੋਂ ਬਾਅਦ ਫਿਲਮ ਦੀ ਕੁਲ ਲੰਬਾਈ ਇਕ ਘੰਟੇ ਦੀ ਹੈ। ਇਸ ਫਿਲਮ ਦੀ ਸ਼ੂਟਿੰਗ ਸਿਰਫ 28 ਦਿਨਾਂ ਵਿਚ ਹੀ ਸ਼ੂਟ ਕੀਤਾ ਗਿਆ ਹੈ।   
 ਦੱਸਣਯੋਗ ਹੈ ਕਿ ਕੋਰੋਨਾ ਜ਼ਾਮਬੀਜ਼ ਨੂੰ ਹਰ ਕਿਸੇ ਡਿਜ਼ੀਟਲ ਪਲੇਟਫਾਰਮ 'ਫੁਲ ਮੂਨ ਫੀਚਰਸ' 'ਤੇ ਦੇਖ ਸਕਦਾ ਹੈ। ਫਿਲਮ ਵਿਚ ਕੋਰੋਨਾ ਦਾ ਨਵਾਂ ਰੂਪ ਦਿਖਾਇਆ ਗਿਆ ਹੈ, ਜੋ ਵਾਸਤਵਿਕਤਾ ਤੋਂ ਜ਼ਰੂਰ ਦੂਰ ਹੈ ਪਰ ਲੋਕਾਂ ਲਈ ਇਕ ਨਵਾਂ ਅਨੁਭਵ ਹੈ।   



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News