ਬੇਮਿਸਾਲ ਰਿਹਾ ਰਿਸ਼ੀ ਕਪੂਰ ਤੇ ਅਮਿਤਾਭ ਬੱਚਨ ਦਾ ਯਾਰਾਨਾ

5/1/2020 11:09:34 AM

ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਦੇ ਦਿੱਗਜ ਅਭਿਤੇਨਾ ਰਿਸ਼ੀ ਕਪੂਰ 30 ਅਪ੍ਰੈਲ 2020 ਨੂੰ ਦੁਨੀਆ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦੇ ਦਿਹਾਂਤ ਨਾਲ ਸਿਨੇਮਾ ਜਗਤ ਨੂੰ ਕਾਫੀ ਧੱਕਾ ਲੱਗਾ ਹੈ। ਆਪਣੀ ਜ਼ਿੰਦਾਦਿਲੀ ਦੇ ਮਸ਼ਹੂਰ ਰਿਸ਼ੀ ਕਪੂਰ ਨੂੰ ਹਰ ਦੌਰ ਦੇ ਸਿਨੇਮਾਪ੍ਰੇਮੀਆਂ ਨੇ ਪਸੰਦ ਕੀਤਾ ਹੈ। ਰਿਸ਼ੀ ਕਪੂਰ ਦੇ ਦਿਹਾਂਤ ਦੀ ਖ਼ਬਰ ਉਨ੍ਹਾਂ ਦੇ ਖਾਸ ਦੋਸਤ ਅਤੇ ਮਹਾਨਾਇਕ ਅਮਿਤਾਭ ਬੱਚਨ ਨੇ ਦਿੱਤੀ। ਦੋਸਤ ਦੇ ਅਲਵਿਦਾ ਕਹਿਣ 'ਤੇ ਅਮਿਤਾਭ ਬੱਚਨ ਪੂਰੀ ਤਰ੍ਹਾਂ ਟੁੱਟ ਗਏ ਹਨ।

 

ਕਿਵੇਂ ਦੀ ਸੀ ਰਿਸ਼ੀ-ਅਮਿਤਾਭ ਦੀ ਦੋਸਤੀ 
ਰਿਸ਼ੀ ਕਪੂਰ ਅਤੇ ਅਮਿਤਾਭ ਬੱਚਨ ਦੀ ਦੋਸਤੀ ਜਗਜ਼ਾਹਿਰ ਹੈ। ਉਨ੍ਹਾਂ ਦੇ ਆਨਸਕ੍ਰੀਨ ਅਤੇ ਆਫਸਕ੍ਰੀਨ ਬਾਂਡ ਨੂੰ ਲੋਕ ਕਾਫੀ ਪਸੰਦ ਕਰਦੇ ਸਨ। ਰਿਸ਼ੀ ਕਪੂਰ ਅਤੇ ਅਮਿਤਾਭ ਬੱਚਨ ਨੇ ਕਈ ਫ਼ਿਲਮਾਂ ਵਿਚ ਇਕੱਠੇ ਕੰਮ ਕੀਤਾ ਹੈ। ਦੋਵਾਂ ਦੀ ਇਕੱਠਿਆਂ ਦੀ ਆਖਰੀ ਫਿਲਮ '102 ਨੋਟਆਊਟ ਸੀ। ਫਿਲਮ ਵਿਚ ਰਿਸ਼ੀ ਕਪੂਰ ਅਮਿਤਾਭ ਬੱਚਨ ਦੇ ਬੇਟੇ ਦੇ ਕਿਰਦਾਰ ਵਿਚ ਸਨ।  ਰਿਸ਼ੀ ਕਪੂਰ ਤੇ ਅਮਿਤਾਭ ਬੱਚਨ ਨੇ 1970 ਦੇ ਦੌਰ ਵਿਚ ਇਕੱਠੇ ਕੰਮ ਕਰਨਾ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਇਕੱਠਿਆਂ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ। ਰਿਸ਼ੀ-ਅਮਿਤਾਭ ਨੇ 'ਅਮਰ ਅਕਬਰ ਐਂਥਨੀ', 'ਕੁਲੀ', 'ਨਸੀਬ', 'ਕਭੀ ਕਭੀ', 'ਅਜੂਬਾ' ਵਰਗੀਆਂ ਫ਼ਿਲਮਾਂ ਵਿਚ ਇਕੱਠੇ ਕੰਮ ਕੀਤਾ ਸੀ। ਕਪੂਰ ਅਤੇ ਬੱਚਨ ਪਰਿਵਾਰ ਵਿਚ ਹਮੇਸ਼ਾ ਤੋਂ ਚੰਗੇ ਰਿਸ਼ਤੇ ਰਹੇ ਹਨ। ਸਾਲ 2002 ਵਿਚ ਅਭਿਸ਼ੇਕ ਅਤੇ ਕਰਿਸ਼ਮਾ ਕਪੂਰ ਦੀ ਮੰਗਣੀ ਟੁੱਟ ਗਈ ਸੀ ਪਰ ਇਸ ਰਿਸ਼ਤੇ ਦੇ ਟੁੱਟਣ ਨਾਲ ਦੋਵਾਂ ਦੀ ਦੋਸਤੀ ਵਿਚ ਕਦੇ ਕੋਈ ਤਣਾਅ ਨਹੀਂ ਆਇਆ ਸੀ।  
Image
ਆਟੋਬਾਇਓਗ੍ਰਾਫੀ ਵਿਚ ਰਿਸ਼ੀ ਕਪੂਰ ਨੇ ਕਬੂਲ ਕੀਤੀ ਸੀ ਇਹ ਗੱਲ        
ਆਪਣੀ ਆਟੋਬਾਇਓਗ੍ਰਾਫੀ ਵਿਚ ਰਿਸ਼ੀ ਕਪੂਰ ਨੇ ਕਬੂਲ ਕੀਤਾ ਸੀ ਕਿ 'ਅਮਰ ਅਕਬਰ ਐਂਥਨੀ' ਵਿਚ ਕੰਮ ਕਰਨ ਤੋਂ ਪਹਿਲਾ ਮੇਰੇ ਤੇ ਅਮਿਤਾਭ ਵਿਚ ਗੱਲਬਾਤ ਨਹੀਂ ਹੁੰਦੀ ਸੀ। ਸਾਡੇ ਵਿਚ ਥੋੜ੍ਹਾ ਤਣਾਅ ਸੀ ਪਰ ਅਸੀਂ ਕਦੇ ਵੀ ਬੈਠ ਕੇ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਇਸ ਫਿਲਮ ਤੋਂ ਬਾਅਦ ਸਾਡੀ ਚੰਗੀ ਦੋਸਤੀ ਹੋ ਗਈ ਸੀ। ਦੋਨੋ ਕਈ ਮੌਕਿਆਂ 'ਤੇ ਇਕ-ਦੂਜੇ ਦੇ ਕੰਮ ਦੀ ਤਾਰੀਫ ਕਰਦੇ ਨਜ਼ਰ ਆਉਂਦੇ ਸਨ।
Image
ਅਮਿਤਾਭ ਬੱਚਨ ਨੇ ਕੀਤੀ ਸੀ ਰਿਸ਼ੀ ਕਪੂਰ ਦੇ ਦਿਹਾਂਤ ਦੀ ਪੁਸ਼ਟੀ 
ਅਮਿਤਾਭ ਬੱਚਨ ਨੇ ਰਿਸ਼ੀ ਕਪੂਰ ਦੇ ਦਿਹਾਂਤ ਦੀ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ ਸੀ, ''ਉਹ ਗਿਆ, ਰਿਸ਼ੀ ਕਪੂਰ ਗਏ। ਹੁਣ ਉਸਦਾ ਦਿਹਾਂਤ ਹੋਇਆ, ਮੈਂ ਟੁੱਟ ਗਿਆ ਹਾਂ।'' ਕਪੂਰ ਪਰਿਵਾਰ ਤੋਂ ਰਣਧੀਰ ਕਪੂਰ ਨੇ ਰਿਸ਼ੀ ਕਪੂਰ ਦੇ ਦਿਹਾਂਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ।
Image
ਸਾਲ 2018 ਵਿਚ ਰਿਸ਼ੀ ਕਪੂਰ ਨੂੰ ਕੈਂਸਰ ਹੋਣ ਦੀ ਕੀਤੀ ਗਈ ਸੀ ਪੁਸ਼ਟੀ      
ਦੱਸਣਯੋਗ ਹੈ ਕਿ ਸਾਲ 2018 ਵਿਚ ਰਿਸ਼ੀ ਕਪੂਰ ਨੂੰ ਕੈਂਸਰ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਨਿਊਯਾਰਕ ਵਿਚ 8 ਮਹੀਨੇ ਦੇ ਕਰੀਬ ਚੱਲਿਆ ਸੀ। ਹਾਲਾਂਕਿ ਪਹਿਲਾਂ ਨਾ ਤਾਂ ਰਿਸ਼ੀ ਕਪੂਰ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਉਹ ਕੈਂਸਰ ਪੀੜਤ ਹਨ। ਇਲਾਜ ਤੋਂ ਬਾਅਦ ਰਿਸ਼ੀ ਕਪੂਰ ਨੇ ਖੁਦ ਦੱਸਿਆ ਸੀ ਕਿ ''ਮੈਨੂੰ ਕੈਂਸਰ ਹੈ ਅਤੇ ਹੁਣ ਮੈਂ ਪਹਿਲਾਂ ਨਾਲੋਂ ਕਾਫੀ ਤੰਦਰੁਸਤ ਹਾਂ।'' ਰਿਸ਼ੀ ਕਪੂਰ ਨੂੰ ਐੱਚ. ਐੱਨ. ਰਿਲਾਇੰਸ ਹਸਪਤਾਲ ਦੇ ICU ਵਿਚ ਦਾਖਲ ਕਰਵਾਇਆ ਗਿਆ ਸੀ। ਪਿਛਲੇ 1 ਹਫਤੇ ਤੋਂ ਰਿਸ਼ੀ ਕਪੂਰ ਦੀ ਸਿਹਤ ਖਰਾਬ ਸੀ। 
Image

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News