ਮ੍ਰਿਣਾਲ ਠਾਕੁਰ ਤੇ ਵਿਜੇ ਰਾਜ ਨਾਲ ਸ਼ੂਟਿੰਗ ਲਈ ਪਟਿਆਲਾ ਪਹੁੰਚੇ ਪਰੇਸ਼ ਰਾਵਲ

2/11/2020 10:08:16 AM

ਪਟਿਆਲਾ (ਪ੍ਰਤਿਭਾ) - ਬਾਲੀਵੁੱਡ ਸਟਾਰਜ਼ ਦੇ ਫੇਵਰਟ ਡੈਸਟੀਨੇਸ਼ਨ ਸ਼ਾਹੀ ਸ਼ਹਿਰ ਵਿਚ ਇਕ ਵਾਰ ਫਿਰ ਬਾਲੀਵੁੱਡ ਕਲਾਕਾਰਾਂ ਦੀ ਭੀੜ ਲੱਗੀ ਹੋਈ ਹੈ। ਇਸ ਵਾਰ ਫ਼ਿਲਮ ਇੰਡਸਟਰੀ ਦੇ ਵਿਲਿਨ, ਕਾਮੇਡੀਅਨ ਅਤੇ ਐੱਮ. ਪੀ. ਪਰੇਸ਼ ਰਾਵਲ ਇਕ ਫਿਲਮ ਦੀ ਸ਼ੂਟਿੰਗ ਲਈ ਰੇਲਵੇ ਸਟੇਸ਼ਨ 'ਤੇ ਪਹੁੰਚੇ। ਸ਼ੂਟਿੰਗ ਲਈ ਹੋਰ ਕਲਾਕਾਰ ਵੀ ਪਹੁੰਚੇ ਹਨ। ਇਨ੍ਹਾਂ ਵਿਚ ਅਭਿਨੇਤਰੀ ਮ੍ਰਿਣਾਲ ਠਾਕੁਰ ਵੀ ਹਨ।
Image result for Paresh Rawal,Patiala
ਸੀਨ ਵਿਚ ਕਲਾਕਾਰ ਵਿਜੇ ਰਾਜ ਮ੍ਰਿਣਾਲ ਠਾਕੁਰ ਨੂੰ ਸਟੇਸ਼ਨ 'ਤੇ ਲੈਣ ਆਏ ਹਨ। ਪਟਿਆਲਾ ਰੇਲਵੇ ਸਟੇਸ਼ਨ ਨੂੰ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਬਣਾਇਆ ਗਿਆ ਹੈ। ਫ਼ਿਲਮ ਵਿਚ ਟਾਂਗੇ 'ਤੇ ਜਾਣ ਦਾ ਵੀ ਇਕ ਸੀਨ ਫ਼ਿਲਮਾਇਆ ਗਿਆ ਹੈ ਜਦੋਂ ਕਿ ਪਰੇਸ਼ ਰਾਵਲ ਇਸ ਵਿਚ ਪੇਂਡੂ ਕਿਰਦਾਰ ਵਿਚ ਨਜ਼ਰ ਆ ਰਹੇ ਹਨ। ਚਿੱਟੇ ਚੂੜੀਦਾਰ ਸੂਟ ਵਿਚ ਮ੍ਰਿਣਾਲ ਠਾਕੁਰ ਆਪਣਾ ਅਟੈਚੀ ਲੈ ਕੇ ਸਟੇਸ਼ਨ ਤੋਂ ਬਾਹਰ ਵਿਜੇ ਰਾਜ ਦੇ ਨਾਲ ਆ ਰਹੀ ਹੈ। ਦੱਸਣਯੋਗ ਹੈ ਕਿ ਇਕ ਦਹਾਕੇ ਤੋਂ ਪਟਿਆਲਾ ਸ਼ਹਿਰ ਵਿਚ ਲਗਾਤਾਰ ਫ਼ਿਲਮਾਂ ਦੀ ਸ਼ੂਟਿੰਗ ਹੁੰਦੀ ਆ ਰਹੀ ਹੈ।
Image result for Paresh Rawal,Patiala
ਬਾਲੀਵੁੱਡ ਲੋਕਾਂ ਲਈ ਪਟਿਆਲਾ ਲੱਕੀ ਚਾਰਮ ਹੈ। ਹਰ ਸਾਲ ਕਿਸੇ ਨਾ ਕਿਸੇ ਇਕ ਬਾਲੀਵੁੱਡ ਫ਼ਿਲਮ ਦੀ ਸ਼ੂਟਿੰਗ ਇਥੇ ਹੁੰਦੀ ਰਹਿੰਦੀ ਹੈ। ਇਥੇ ਜਿੰਨੀਆਂ ਵੀ ਫ਼ਿਲਮਾਂ ਦੀ ਸ਼ੂਟਿੰਗ ਹੋਈ, ਉਹ ਸੁਪਰ ਹਿੱਟ ਰਹੀਆਂ ਹਨ। ਇਨ੍ਹਾਂ ਵਿਚ 'ਲਵ ਆਜਕਲ', 'ਬਾਡੀਗਾਰਡ', 'ਯਮਲਾ ਪਗਲਾ' 'ਦੀਵਾਨਾ' ਅਤੇ 'ਜਬ ਵੂਈ ਮੈੱਟ' ਸਮੇਤ ਦਰਜਨਾਂ ਫ਼ਿਲਮਾਂ ਸ਼ਾਮਲ ਹਨ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News