‘ਛਪਾਕ’ ਦੇ ਰਿਲੀਜ਼ ਹੁੰਦਿਆ ਹੀ ਦੀਪਿਕਾ ਨੇ ਬਦਲਿਆ ਆਪਣਾ ਨਾਮ, ਜਾਣੋ ਕਾਰਨ

1/12/2020 4:23:22 PM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਵਿਚ ਛਾਈ ਹੋਈ ਹੈ। ਕਦੇ ਇਸ ਦਾ ਕਾਰਨ ਉਨ੍ਹਾਂ ਦੀ ਫਿਲਮ ‘ਛਪਾਕ’ ਰਹੀ ਤੇ ਕਦੇ ਇਸ ਦਾ ਕਾਰਨ ਉਨ੍ਹਾਂ ਦਾ JNU ਜਾਣਾ ਰਿਹਾ। ਇਸ ਵਿਚਕਾਰ ਇਕ ਵਾਰ ਫਿਰ ਦੀਪਿਕਾ ਪਾਦੁਕੋਣ ਸੁਰਖੀਆਂ ਵਿਚ ਹੈ ਅਤੇ ਇਸ ਵਾਰ ਉਨ੍ਹਾਂ ਦਾ ‘ਨਾਮ’ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਦੀਪਿਕਾ ਪਾਦੁਕੋਣ ਨੇ ਆਪਣਾ ਨਾਮ ਬਦਲ ਲਿਆ ਹੈ। ਦੀਪੀਕਾ ਪਾਦੁਕੋਣ ਸੋਸ਼ਲ ਮੀਡੀਆ ’ਤੇ ਕਾਫੀ ਐਕਟਵਿਟ ਰਹਿੰਦੀ ਹੈ। ਉਹ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ-ਨਾਲ ਨਿੱਜ਼ੀ ਜ਼ਿੰਦਗੀ ਬਾਰੇ ਵੀ ਫੈਨਜ਼ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ।

PunjabKesari
ਦੱਸ ਦੇਈਏ ਕਿ ਦੀਪਿਕਾ ਪਾਦੁਕੋਣ ਨੇ ਆਪਣੇ ਟਵਿਟਰ ’ਤੇ ਨਾਮ ਬਦਲ ਕੇ ਮਾਲਤੀ ਕਰ ਲਿਆ ਹੈ। ਹੁਣ ਜੇਕਰ ਤੁਹਾਡੇ ਵੀ ਦਿਮਾਗ ਵਿਚ ਇਹ ਸਵਾਲ ਆ ਰਿਹਾ ਹੈ ਕਿ ਅਖੀਰ ਮਾਲਤੀ ਕੌਣ ਹੈ, ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਨ ਕਿ ਫਿਲਮ ‘ਛਪਾਕ’ ਵਿਚ  ਦੀਪਿਕਾ ਪਾਦੁਕੋਣ ਦੇ ਕਿਰਦਾਰ ਦਾ ਨਾਮ ਮਾਲਤੀ ਹੈ।

PunjabKesari
ਧਿਆਨਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਸਿਤਾਰੇ ਨੇ ਸੋਸ਼ਲ ਮੀਡੀਆ ’ਤੇ ਆਪਣਾ ਨਾਮ ਬਦਲਿਆ ਹੈ। ਇਸ ਤੋਂ ਪਹਿਲਾਂ ਵਰੁਣ ਧਵਨ ਇਹ ਕੰਮ ਅਕਸਰ ਕਰਦੇ ਨਜ਼ਰ ਆਉਂਦੇ ਹਨ। ਵਰੁਣ ਆਪਣੀ ਫਿਲਮ ਦੇ ਕਿਰਦਾਰ ਦੇ ਨਾਮ ਹੀ ਆਪਣੇ ਸੋਸ਼ਲ ਮੀਡੀਆ ’ਤੇ ਰੱਖ ਲੈਂਦੇ ਹਨ। ਜਿਵੇਂ ਫਿਲਹਾਲ ਸੋਸ਼ਲ ਮੀਡੀਆ ’ਤੇ ਵਰੁਣ ਦਾ ਨਾਮ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਸਟ੍ਰੀਟ ਡਾਂਸਰ 3ਡੀ’ ਦੇ ਕਿਰਦਾਰ ’ਤੇ ਹੈ।

PunjabKesari
ਦੀਪਿਕਾ ਪਾਦੁਕੋਣ ਦੀ ਫਿਲਮ ‘ਛਪਾਕ’ 10 ਜਨਵਰੀ ਨੂੰ ਰਿਲੀਜ਼ ਹੋਈ ਸੀ। ਫਿਲਮ ਦੀ ਟੱਕਰ ਬਾਕਸ ਆਫਿਸ ’ਤੇ ਅਜੈ ਦੇਵਗਨ ਦੀ ਫਿਲਮ ‘ਤਾਨਾਜੀ’ ਨਾਲ ਹੈ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News